ਪ੍ਰੋ ਕਬੱਡੀ 2019 : ਯੂਪੀ ਜੋਧਾ ਅਤੇ ਤਮਿਲ ਥਲਾਇਵਾਜ ਦੇ 'ਚ ਰੋਮਾਂਚਕ ਮੁਕਾਬਲਾ 28-28 ਨਾਲ ਟਾਈ
Published : Aug 8, 2019, 12:08 pm IST
Updated : Aug 8, 2019, 12:08 pm IST
SHARE ARTICLE
Pro Kabaddi 2019
Pro Kabaddi 2019

ਪਟਨਾ 'ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜਨ ਦਾ29ਵਾਂ ਮੈਚ ਯੂਪੀ...

ਪਟਨਾ : ਪਟਨਾ 'ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜਨ ਦਾ29ਵਾਂ ਮੈਚ ਯੂਪੀ ਜੋਧਾ ਅਤੇ ਤਮਿਲ ਥਲਾਇਵਾਜ ਦੇ ਵਿੱਚ 28 - 28 ਨਾਲ ਟਾਈ ਰਿਹਾ। ਯੂਪੀ ਜੋਧਾ ਲਈ ਇਹ ਲਗਾਤਾਰ ਦੂਜਾ ਟਾਈ ਹੈ, ਉਥੇ ਹੀ ਪਿਛਲੇ ਮੈਚ ਜਿੱਤਣ ਵਾਲੀ ਤਮਿਲ ਥਲਾਇਵਾਜ ਦੀ ਇਹ ਇਸ ਸੀਜਨ ਵਿੱਚ ਪਹਿਲੀ ਟਾਈ ਹੈ। ਤਮਿਲ ਦੇ ਕਪਤਾਨ ਅਜੈ ਠਾਕੁਰ ਨੇ ਮੈਚ ਦੀ ਆਖਰੀ ਰੇਡ ਵਿੱਚ ਯੂਪੀ ਦੇ ਕਪਤਾਨ ਨਿਤੇਸ਼ ਕੁਮਾਰ  ਨੂੰ ਆਊਟ ਕਰਦੇ ਹੋਏ ਇਸ ਮੈਚ ਨੂੰ ਟਾਈ ਕਰਵਾਇਆ ਅਤੇ ਆਪਣੀ ਟੀਮ ਨੂੰ ਹਾਰਨ ਤੋਂ ਬਚਾਇਆ। 

ਪਹਿਲੇ ਹਾਫ ਤੋਂ ਬਾਅਦ ਯੂਪੀ ਜੋਧਾ ਦੀ ਟੀਮ 16 - 11 ਨਾਲ ਅੱਗੇ ਸੀ। ਯੂਪੀ ਜੋਧੇ ਦੇ ਵੱਲੋਂ ਪਹਿਲਾਂ 20 ਮਿੰਟ 'ਚ ਕਾਫ਼ੀ ਵਧੀਆ ਆਲਰਾਊਂਡ ਪ੍ਰਦਰਸਨ ਦੇਖਣ ਨੂੰ ਮਿਲਿਆ। ਯੂਪੀ ਜੋਧੇ ਦੇ ਵੱਲੋਂ ਰੇਡਿੰਗ ਵਿੱਚ ਰਿਸ਼ਾਂਕ ਦੇਵਾਡਿਗਾ ਨੇ ਤਿੰਨ ਅਤੇ ਮੋਨੂ ਗੋਇਤ ਨੇ ਦੋ ਅੰਕ ਹਾਸਲ ਕੀਤੇ। ਉਥੇ ਹੀ ਤਮਿਲ ਥਲਾਇਵਾਜ ਦੇ ਵੱਲੋਂ ਰਾਹੁਲ ਚੌਧਰੀ ਨੇ ਪਹਿਲੇ ਹਾਫ ਵਿੱਚ ਤਿੰਨ ਅੰਕ ਹਾਸਲ ਕੀਤੇ। ਡਿਫੈਂਸ 'ਚ ਯੂਪੀ  ਦੇ ਵੱਲੋਂ ਸੁਮਿਤ ਅਤੇ ਆਸ਼ੂ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਬੜ੍ਹਤ ਦਿਵਾਉਣ ਵਿੱਚ ਅਹਿਮ ਯੋਗਦਾਨ ਦਿੱਤਾ। ਪਹਿਲੇ ਹਾਫ ਵਿੱਚ ਤਮਿਲ ਥਲਾਇਵਾਜ ਇੱਕ ਵਾਰ ਆਲ ਆਉਟ ਵੀ ਹੋਈ। 

ਦੂਜੇ ਹਾਫ ਵਿੱਚ ਕਾਫ਼ੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ 31ਵੇਂ ਮਿੰਟ ਵਿੱਚ ਯੂਪੀ ਜੋਧੇ ਦੇ ਆਲ ਆਉਟ ਹੋਣ ਨਾਲ ਸਕੋਰ 23 - 23 ਹੋ ਗਏ ਸੀ। 36ਵੇਂ ਮਿੰਟ ਵਿੱਚ ਸਕੋਰ ਫਿਰ ਤੋਂ 26 - 26  ਦੇ ਨਾਲ ਬਰਾਬਰ ਹੋਏ। ਇਸਦੇ ਬਾਅਦ ਵੀ ਦੋਵਾਂ ਟੀਮਾਂ ਨੇ ਇੱਕ ਦੂਜੇ ਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਅੰਤ 'ਚ ਮੁਕਾਬਲਾ 28-28 ਨਾਲ ਟਾਈ ਰਿਹਾ। ਮੈਚ ਵਿੱਚ ਸਭ ਤੋਂ ਜ਼ਿਆਦਾ 5 - 5 ਅੰਕ ਤਮਿਲ ਥਲਾਇਵਾਜ ਦੇ ਰਾਹੁਲ ਚੌਧਰੀ ਅਤੇ ਸ਼ੱਬੀਰ ਬਾਪੂ ਜੀ ਨੇ ਲਏ।

ਉਥੇ ਹੀ ਯੂਪੀ ਦੇ ਵੱਲੋਂ ਰਿਸ਼ਾਂਕ ਨੇ ਵੀ ਪੰਜ ਅੰਕ ਹਾਸਲ ਕੀਤੇ। ਡਿਫੈਂਸ ਵਿੱਚ ਤਮਿਲ ਦੇ ਵੱਲੋਂ ਮੰਜੀਤ ਛਿੱਲਰ ਅਤੇ ਯੂਪੀ ਦੇ ਸੁਮਿਤ ਨੇ ਚਾਰ - ਚਾਰ ਅੰਕ ਹਾਸਲ ਕੀਤੇ। ਯੂਪੀ ਜੋਧਾ ਦਾ ਅਗਲਾ ਮੈਚ 9 ਅਗਸਤ ਨੂੰ ਪਟਨਾ ਲੇਗ ਵਿੱਚ ਘਰੇਲੂ ਟੀਮ ਪਟਨਾ ਪਾਇਰੇਟਸ ਨਾਲ ਹੋਵੇਗਾ, ਉਥੇ ਹੀ ਤਮਿਲ ਥਲਾਇਵਾਜ ਦਾ ਸਾਹਮਣਾ 10 ਅਗਸਤ ਨੂੰ ਅਹਿਮਦਾਬਾਦ ਲੇਗ ਦੇ ਪਹਿਲੇ ਦਿਨ ਗੁਜਰਾਤ ਫਾਰਚਿਊਨਜਾਇੰਟਸ ਨਾਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement