Advertisement

ਪ੍ਰੋ ਕਬੱਡੀ ਲੀਗ: ਜੈਪੁਰ ਨੂੰ ਮਿਲੀ ਲਗਾਤਾਰ ਚੌਥੀ ਜਿੱਤ, ਪਟਨਾ ਨੂੰ 34-21 ਨਾਲ ਹਰਾਇਆ

ਏਜੰਸੀ | Edited by : ਕਮਲਜੀਤ ਕੌਰ
Published Aug 4, 2019, 9:24 am IST
Updated Aug 5, 2019, 4:36 pm IST
ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਹੁਣ ਤੱਕ ਜੈਪੁਰ ਨੇ ਲਗਾਤਾਰ ਕੁੱਲ 4 ਮੈਚ ਜਿੱਤੇ ਹਨ।
Patna Pirates and Jaipur Pink Panthers
 Patna Pirates and Jaipur Pink Panthers

ਪਟਨਾ: ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਹੁਣ ਤੱਕ ਜੈਪੁਰ ਨੇ ਲਗਾਤਾਰ ਕੁੱਲ 4 ਮੈਚ ਜਿੱਤੇ ਹਨ। ਪਿੰਕ ਪੈਂਥਰਜ਼ ਨੇ ਸਾਬਕਾ ਚੈਂਪੀਅਨ ਪਟਨਾ ਪਾਇਰੇਟਸ ਨੂੰ 34-21 ਨਾਲ ਹਰਾ ਕੇ ਲੀਗ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਜੈਪੁਰ ਦੀ ਚਾਰ ਮੈਚਾਂ ਵਿਚ ਇਹ ਲਗਾਤਾਰ ਚੌਥੀ ਜਿੱਤ ਹੈ ਅਤੇ ਹੁਣ ਇਹ ਟੀਮ 20 ਅੰਕਾਂ ਨਾਲ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ।

Jaipur Pink Panthers vs PatnaPatna Pirates and Jaipur Pink Panthers

Advertisement

ਪਟਨਾ ਦੀ ਚਾਰ ਮੈਚਾਂ ਵਿਚ ਇਹ ਦੂਜੀ ਹਾਰ ਹੈ ਅਤੇ ਇਹ ਟੀਮ 11 ਅੰਕਾਂ ਨਾਲ 6ਵੇਂ ਨੰਬਰ ‘ਤੇ ਹੈ। ਜੈਪੁਰ ਪਿੰਕ ਪੈਂਥਰਜ਼ ਦੀ ਟੀਮ ਪਹਿਲੀ ਪਾਰੀ ਤੋਂ ਬਾਅਦ 15-9 ਨਾਲ ਅੱਗੇ ਸੀ। ਟੀਮ ਨੇ ਦੂਜੀ ਪਾਰੀ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਤਿੰਨ ਵਾਰ ਦੀ ਚੈਂਪੀਅਨ ਘਰੇਲੂ ਟੀਮ ਨੂੰ ਕਰਾਰੀ ਮਾਤ ਦਿੱਤੀ।

Patna Pirates and Jaipur Pink PanthersPatna Pirates and Jaipur Pink Panthers

ਜੈਪੁਰ ਵੱਲੋਂ ਦੀਪਕ ਨਰਵਾਲ ਅਤੇ ਸੰਦੀਪ ਧੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜੀਵਾਰ 9 ਅਤੇ 8 ਅੰਕ ਹਾਸਿਲ ਕੀਤੇ। ਪਟਨਾ ਵੱਲੋਂ ਕਪਤਾਨ ਪ੍ਰਦੀਪ ਨਰਵਾਲ ਨੇ 9 ਅੰਕ ਲਏ। ਜੈਪੁਰ ਨੇ ਰੇਡ ਨਾਲ 12, ਟੈਕਲ ਨਾਲ 17, ਆਲ ਆਊਟ ਨਾਲ ਚਾਰ ਅਤੇ ਇਹ ਹੋਰ ਅੰਕ ਲਿਆ। ਪਟਨਾ ਦੀ ਟੀਮ ਨੇ ਰੇਡ ਨਾਲ12, ਟੈਕਲ ਨਾਲ 7 ਅਤੇ ਦੋ ਹੋਰ ਅੰਕ ਹਾਸਲ ਕੀਤੇ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Bihar, Patna
Advertisement

 

Advertisement
Advertisement