
ਬੰਗਲੁਰੂ ਬੁਲਜ਼ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਰੋਮਾਂਮਕ ਮੈਤ ਵਿਚ ਪਾਟਲਿਪੁਤਰ ਸਪੋਰਟਸ ਕੰਪਲੈਕਸ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਨੂੰ 43-42 ਨਾਲ ਹਰਾ ਦਿੱਤਾ
ਪਟਨਾ: ਪਵਨ ਸਹਿਰਾਵਤ ਦੇ ਸ਼ਾਨਦਾਰ 29 ਅੰਕਾਂ ਦੇ ਦਮ ‘ਤੇ ਮੌਜੂਦਾ ਚੈਂਪੀਅਨ ਬੰਗਲੁਰੂ ਬੁਲਜ਼ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਰੋਮਾਂਮਕ ਮੈਤ ਵਿਚ ਪਾਟਲਿਪੁਤਰ ਸਪੋਰਟਸ ਕੰਪਲੈਕਸ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਨੂੰ 43-42 ਨਾਲ ਹਰਾ ਦਿੱਤਾ। ਬੰਗਾਲ ਦੀ ਟੀਮ ਪਹਿਲੀ ਪਾਰੀ ਦੀ ਸਮਾਪਤੀ ਤੱਕ 21-18 ਨਾਲ ਅੱਗੇ ਸੀ।
Bengal Warriors vs Bengaluru Bulls
ਦੂਜੀ ਪਾਰੀ ਦੇ 10ਵੇਂ ਮਿੰਟ ਵਿਚ ਵੀ ਬੰਗਾਲ ਦੀ ਟੀਮ ਕੋਲ 10 ਅੰਕਾਂ ਦਾ ਵਾਧਾ ਸੀ ਅਤੇ ਉਸ ਦੇ ਸਕੋਰ 35-25 ਸਨ। ਪਰ ਬੰਗਲੁਰੂ ਬੁਲਜ਼ ਨੇ ਦੂਜੀ ਪਾਰੀ ਦੇ ਆਖਰੀ ਮਿੰਟਾਂ ਵਿਚ ਜ਼ੋਰਦਾਰ ਵਾਪਸੀ ਕੀਤੀ। ਮੈਚ ਦੇ 36ਵੇਂ ਮਿੰਟ ਵਿਚ ਬੰਗਲੁਗੂ ਨੇ 40-40 ਨਾਲ ਬਰਾਬਰੀ ਹਾਸਲ ਕਰ ਲਈ ਅਤੇ ਫਿਰ ਉਸ ਨੇ ਲਗਾਤਾਰ ਤਿੰਨ ਅੰਕ ਲੈਂਦੇ ਹੋਏ ਬੰਗਾਲ ਕੋਲੋਂ ਜਿੱਤ ਖੋਹ ਲਈ।
Bengal Warriors vs Bengaluru Bulls
ਬੰਗਲੁਰੂ ਦੀ ਜਿੱਤ ਦੇ ਹੀਰੋ ਪਵਨ ਰਹੇ, ਜਿਨ੍ਹਾਂ ਨੇ ਮੈਚ ਵਿਚ ਸਭ ਤੋਂ ਜ਼ਿਆਦਾ 29 ਅੰਕ ਹਾਸਲ ਕੀਤੇ। ਬੰਗਲੁਰੂ ਦੀ ਚਾਰ ਮੈਚਾਂ ਵਿਚ ਇਹ ਦੂਜੀ ਜਿੱਤ ਹੈ। ਬੰਗਲੁਰੂ ਨੂੰ ਰੇਡ ਨਾਲ 31, ਟੈਕਲ ਨਾਲ ਅੱਠ ਅਤੇ ਆਲਆਊਟ ਚਾਰ ਅੰਕ ਮਿਲੇ। ਬੰਗਾਲ ਲਈ ਕੇ ਪ੍ਰਾਪੰਜਨ ਨੇ 12 ਅਤੇ ਮਨਿੰਦਰ ਨੇ 11 ਅੰਕ ਲਏ। ਟੀਮ ਨੂੰ ਰੇਡ ਨਾਲ 29, ਟੈਕਲ ਨਾਲ ਛੇ, ਆਲ ਆਊਟ ਨਾਲ ਚਾਰ ਅਤੇ ਤਿੰਨ ਹੋ ਅੰਕ ਮਿਲੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ