ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਪਿੰਕ ਪੈਂਥਰਜ਼ ਨੂੰ 35-24 ਨਾਲ ਦਿੱਤੀ ਮਾਤ
Published : Aug 6, 2019, 9:15 am IST
Updated : Aug 7, 2019, 12:27 pm IST
SHARE ARTICLE
Dabang Delhi Beat Jaipur Pink Panthers 35-24
Dabang Delhi Beat Jaipur Pink Panthers 35-24

ਬੰਗ ਦਿੱਲੀ ਦੀ ਪੰਜ ਮੈਚਾਂ ਵਿਚ ਇਹ ਚੌਥੀ ਜਿੱਤ ਹੈ। ਦਬੰਗ ਦਿੱਲੀ ਦੀ ਟੀਮ ਹੁਣ 21 ਅੰਕਾਂ ਨਾਲ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ।

ਪਟਨਾ: ਨਵੀਨ ਕੁਮਾਰ ਦੇ 12 ਅਤੇ ਚੰਦਰਨ ਰੰਜੀਤ ਦੇ 10 ਅੰਕਾਂ ਦੇ ਦਮ ‘ਤੇ ਦਬੰਗ ਦਿੱਲੀ ਟੀਮ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 27ਵੇਂ ਮੈਚ ਵਿਚ ਸੋਮਵਾਰ ਨੂੰ ਪਾਟਲਿਪੁੱਤਰ ਸਪੋਰਟਸ ਕੰਪਲੈਕਸ ਵਿਚ ਜੈਪੁਰ ਪਿੰਕ ਪੈਂਥਰਜ਼ ਨੂੰ 35-24 ਨਾਲ ਹਰਾ ਕੇ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਦਬੰਗ ਦਿੱਲੀ ਦੀ ਪੰਜ ਮੈਚਾਂ ਵਿਚ ਇਹ ਚੌਥੀ ਜਿੱਤ ਹੈ। ਦਬੰਗ ਦਿੱਲੀ ਦੀ ਟੀਮ ਹੁਣ 21 ਅੰਕਾਂ ਨਾਲ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ।

Dabang Delhi Beat Jaipur Pink Panthers 35-24Dabang Delhi Beat Jaipur Pink Panthers 35-24

ਉੱਥੇ ਹੀ ਜੈਪੁਰ ਨੂੰ ਪੰਜ ਮੈਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲੀ ਪਾਰੀ ਦੀ ਸਮਾਪਤੀ ਤੋਂ ਬਾਅਦ ਦਬੰਗ ਦਿੱਲੀ 16-20 ਨਾਲ ਅੱਗੇ ਸੀ। ਦੂਜੀ ਪਾਰੀ ਵਿਚ ਵੀ ਦਬੰਗ ਦਿੱਲੀ ਨੇ ਲਗਾਤਾਰ ਅੰਕ ਲੈਂਦੇ ਹੋਏ ਅਪਣੇ ਅੰਕਾਂ ਨੂੰ 29-17 ਤੱਕ ਪਹੁੰਚਾ ਦਿੱਤਾ ਅਤੇ ਫਿਰ 35-24 ਨਾਲ ਜਿੱਤ ਦਰਜ ਕਰ ਲਈ। ਦਿੱਲੀ ਨੇ ਰੇਡ ਨਾਲ 21, ਟੈਕਲ ਨਾਲ ਅੱਠ, ਆਲਆਊਟ ਨਾਲ ਚਾਰ ਅਤੇ ਦੋ ਅਤੇ ਦੋ ਹੋਰ ਅੰਕ ਲਏ। ਜੈਪੁਰ ਵੱਲੋਂ ਦੀਪਕ ਹੁੱਡਾ ਨੇ 11 ਅੰਕ ਹਾਸਲ ਕੀਤੇ। ਜੈਪੁਰ ਨੂੰ ਰੇਡ ਨਾਲ 19, ਟੈਕਲ ਨਾਲ ਤਿੰਨ ਅਤੇ ਦੋ ਹੋਰ ਅੰਕ ਮਿਲੇ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement