
ਪਾਕਿਸਤਾਨ ਬਨਾਮ ਸ਼੍ਰੀਲੰਕਾ, 2nd T20I, ਮੈਨ ਆਫ਼ ਦ ਮੈਚ ਅਤੇ ਕਰੀਅਰ ਦਾ ਦੂਜੇ ਮੈਚ ਖੇਡ....
ਲਾਹੌਰ: ਪਾਕਿਸਤਾਨ ਬਨਾਮ ਸ਼੍ਰੀਲੰਕਾ, 2nd T20I, ਮੈਨ ਆਫ਼ ਦ ਮੈਚ ਅਤੇ ਕਰੀਅਰ ਦਾ ਦੂਜੇ ਮੈਚ ਖੇਡ ਰਹੇ ਭਾਨੁਕਾ ਰਾਜਪਕਸ਼ੇ ਦੇ ਸ਼ਾਨਦਾਰ ਅਰਧ ਸੈਕੜੇ 77 ਦੌੜਾਂ ਤੋਂ ਬਾਅਦ ਨੁਬਾਨ ਪ੍ਰਦੀਪ 25/4 ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਉਤੇ ਸ਼੍ਰੀਲੰਕਾ ਨੇ ਇਹ ਦੂਜੇ ਟੀ-20 ਮੈਚ ਵਿਚ ਮੇਜ਼ਬਜਾਨ ਪਾਕਿਸਤਾਨ ਨੂੰ 35 ਦੌੜਾਂ ਨਾਲ ਹਰਾ ਦਿੱਤਾ ਹੈ।
An unassailable 2-0 series lead!
— Pakistan Cricket (@TheRealPCB) October 7, 2019
Sri Lanka win the second #PAKvSL T20I by by 35 runs.
SCORECARD ➡️ https://t.co/PFi3AV5DGz pic.twitter.com/9XBfpbKJWC
ਸੋਮਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਮਿਲੀ ਜਿੱਤ ਦੇ ਨਾਲ ਹੀ ਸ਼੍ਰੀਲੰਕਾਈ ਟੀਮ ਨੇ ਹਰ ਕਿਸੇ ਨੂੰ ਹੈਰਾਨ ਕਰਦੇ ਹੋਏ ਤਿੰਨ ਮੈਚਾਂ ਦੀ ਟੀ20 ਸੀਰੀਜ਼ ਵਿਚ 2.0 ਦਾ ਵਾਧਾ ਕਰ ਲਿਆ ਹੈ। ਸ਼੍ਰੀਲੰਕਾ ਟੀਮ ਦੀ ਪਾਕਿਸਤਾਨ ਟੀਮ ਦੇ ਵਿਰੁੱਧ ਹੁਣ ਤੱਕ ਦੀ ਇਹ ਪਹਿਲੀ ਟੀ-20 ਸੀਰੀਜ਼ ਜਿੱਤੀ ਹੈ। ਪਾਕਿਸਤਾਨ ਨੂੰ ਟੀ-20 ਵਿਚ ਪ੍ਰਮੁੱਖ ਤਰਜੀਹ ਹਾਸਲ ਹੈ। ਸ਼੍ਰੀਲੰਕਾ ਨੇ ਪਹਿਲੇ ਮੈਚ ਵਿਚ ਵੀ ਪਾਕਿਸਤਾਨ ਨੂੰ 64 ਦੌੜਾਂ ਨਾਲ ਕਰਾਰ ਹਾਰ ਦਿੱਤੀ ਸੀ ਅਤੇ ਹੁਣ ਉਸਨੇ ਦੂਜੇ ਮੈਚ ਵੀ ਜਿੱਤ ਕੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਵਿਚ 2.0 ਦੀ ਅਜਿੱਤ ਕਿਨਾਰਾ ਬਣਾ ਲਿਆ ਹੈ।
Sri Lanka Team
ਸ਼੍ਰੀਲੰਕਾ ਨੇ ਇਹ ਗਦਾਫ਼ੀ ਸਟੇਡੀਅਮ ਵਿਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਚੁਣੀ ਸੀ। ਨਿਰਧਾਰਤ 20 ਓਵਰਾਂ ਵਿਚ ਸ਼੍ਰੀਲੰਕਾ ਨੇ ਛੇ ਵਿਕਟਾਂ ‘ਤੇ 182 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਫਿਰ ਪਾਕਿਸਤਾਨ ਨੂੰ ਇਕ ਓਵਰ ਪਹਿਲਾਂ ਹੀ 147 ਦੌੜਾਂ ‘ਤੇ ਸਮੇਟ ਦਿੱਤਾ। ਸ਼੍ਰੀਲੰਕਾ ਵਿਚ ਤੋਂ ਮਿਲੇ 183 ਰਨਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਮੇਜਬਾਨ ਪਾਕਿਸਤਾਨ ਨੇ 52 ਦੌੜ੍ਹਾਂ ਦੇ ਦੌਰਾਨ ਹੀ ਪੰਜ ਵਿਕਟਾਂ ਗੁਆ ਦਿੱਤੀਆਂ ਸੀ। ਇਨ੍ਹਾਂ ਵਿਚ ਵਾਰਨਿੰਦੂ ਹਸਰੰਗਾ ਵੱਲੋਂ ਇਕ ਹੀ ਓਵਰ ਵਿਚ ਲਏ ਗਏ 3 ਵਿਕਟ ਵੀ ਸ਼ਾਮਲ ਹਨ।