
ਬੇਤੁਕੇ ਬਿਆਨਾਂ ਨਾਲ ਭਾਰਤ ਖਿਲਾਫ਼ ਆਪਣੀ ਨਫ਼ਰਤ ਦਿਖਾਉਣ ਵਾਲੇ ਪਾਕਿਸਤਾਨੀ...
ਨਵੀਂ ਦਿੱਲੀ: ਬੇਤੁਕੇ ਬਿਆਨਾਂ ਨਾਲ ਭਾਰਤ ਖਿਲਾਫ਼ ਆਪਣੀ ਨਫ਼ਰਤ ਦਿਖਾਉਣ ਵਾਲੇ ਪਾਕਿਸਤਾਨੀ ਮੰਤਰੀ ਚੌਧਰੀ ਫਵਾਦ ਹੁਸੈਨ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਭਾਰਤ ਦੇ ਚੰਦਰਯਾਨ-2 ਦੀ ਸਾਫਟ ਲੈਂਡਿੰਗ ਨਾ ਹੋਣ 'ਤੇ ਤੰਜ ਕੱਸਣ ਵਾਲੇ ਫਵਾਦ ਹੁਣ ਖੁੱਦ ਆਪਣੀ ਫਜੀਹਤ ਕਰਾਉਣ ਲਈ ਅੱਗੇ ਆ ਗਏ ਹਨ। ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਮੰਗਲਵਾਰ ਦੋਪਿਹਰ ਟਵੀਟ ਕਰ ਲਿਖਿਆ, ''ਕੁਮੈਂਟੇਟਰਸ ਨੇ ਮੈਨੂੰ ਦੱਸਿਆ ਕਿ ਭਾਰਤ ਨੇ ਸ਼੍ਰੀਲੰਕਾਈ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪਾਕਿਸਤਾਨ ਦੌਰੇ ਤੋਂ ਇਨਕਾਰ ਨਾ ਕੀਤਾ ਤਾਂ ਉਨ੍ਹਾਂ ਨੂੰ ਆਈ. ਪੀ. ਐੱਲ. 'ਚੋਂ ਬਾਹਰ ਕਰ ਦਿੱਤਾ ਜਾਵੇਗਾ।
Informed sports commentators told me that India threatened SL players that they ll be ousted from IPL if they don’t refuse Pak visit, this is really cheap tactic, jingoism from sports to space is something we must condemn, really cheap on the part of Indian sports authorities
— Ch Fawad Hussain (@fawadchaudhry) September 10, 2019
ਇਹ ਅਸਲ ਵਿਚ ਸਸਤੀ ਰਣਨੀਤੀ ਹੈ। ਖੇਡ ਤੋਂ ਲੈ ਕੇ ਪੁਲਾੜ ਤਕ ਇਕ ਅਜਿਹਾ ਹੰਕਾਰਵਾਦ ਹੈ ਜਿਸਦਾ ਸਾਨੂੰ ਵਿਰੋਧ ਅਤੇ ਨਿੰਦਾ ਕਰਨੀ ਚਾਹੀਦੀ ਹੈ। ਭਾਰਤੀ ਖੇਡ ਅਥਾਰਟੀ ਵੱਲੋਂ ਸੱਚ ਵਿਚ ਇਕ ਸਸਤਾ ਕਦਮ।'' ਦਰਅਸਲ, 10 ਟਾਪ ਸ਼੍ਰੀਲੰਕਾਈ ਖਿਡਾਰੀਆਂ ਨੇ 27 ਸਤੰਬਰ ਤੋਂ ਸ਼ੁਰੂ ਹੋ ਰਹੀ 6 ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
Sri Lanka Team
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦੱਸਿਆ ਕਿ ਸ਼ੁਰੂਆਤੀ ਟੀਮ ਵਿਚ ਸ਼ਾਮਲ ਖਿਡਾਰੀਆਂ ਨੂੰ ਏ ਸੁਰੱਖਿਆ ਇੰਤਜ਼ਾਮਾਂ ਦੀ ਜਾਣਕਾਰੀ ਦਿੱਤੀ ਗਈ ਪਰ 10 ਖਿਡਾਰੀਆਂ ਨੇ ਇਸ ਤੋਂ ਹਟਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚ ਨਿਰੋਸ਼ਨ ਡਿਕਵੇਲਾ, ਕੁਸਲ ਪਰੇਰਾ, ਧਨੰਜੈ ਡੀ ਸਿਲਵਾ, ਥਿਸਾਰਾ ਪਰੇਰਾ, ਅਕਿਲਾ ਧਨੰਜੈ , ਲਸਿਥ ਮਲਿੰਗਾ, ਏਂਜਲੋ ਮੈਥਿਯੂ, ਸੁਰੰਗਾ ਲਕਮਲ ਅਤੇ ਦਿਨੇਸ਼ ਚੰਡੀਮਲ ਵਰਗੇ ਖਿਡਾਰੀ ਹਨ।