
ਭਾਰਤੀ ਰੇਲਵੇ ਦੇ ਹਨ ਦੋਵੇਂ ਨਿਸ਼ਾਨੇਬਾਜ਼
ਤਿਰੁਵਨੰਤਪੁਰਮ - -ਮੱਧ ਪ੍ਰਦੇਸ਼ ਦੀ ਗੌਤਮੀ ਭਨੋਟ ਅਤੇ ਸਵਪਨਿਲ ਕੁਸਾਲੇ, ਵੀਰਵਾਰ ਨੂੰ ਇੱਥੇ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਕ੍ਰਮਵਾਰ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਅਤੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ (3ਪੀ) ਕੁਆਲੀਫਿਕੇਸ਼ਨ ਰਾਊਂਡ 'ਚ ਚੋਟੀ 'ਤੇ ਰਹੇ।
ਦੋਵੇਂ ਨਿਸ਼ਾਨੇਬਾਜ਼ ਰੇਲਵੇ ਦੇ ਹਨ, ਅਤੇ ਦੋਵੇਂ ਸ਼ੁਕਰਵਾਰ ਨੂੰ ਹੋਣ ਵਾਲੇ ਰੈਂਕਿੰਗ ਗੇੜ ਵਿੱਚ ਪਹੁੰਚਣ ਵਾਲੇ ਚੋਟੀ ਦੇ ਅੱਠ ਫ਼ਾਈਨਲਿਸਟਾਂ ਵਿੱਚ ਸ਼ਾਮਲ ਹਨ। ਇਸ ਵਿੱਚੋਂ ਚੋਟੀ ਦੇ ਦੋ ਨਿਸ਼ਾਨੇਬਾਜ਼ ਸੋਨ ਤਮਗੇ ਲਈ ਭੀੜਨਗੇ।
ਜਬਲਪੁਰ ਦੀ ਗੌਤਮੀ ਨੇ 632.5 ਅੰਕ ਹਾਸਲ ਕੀਤੇ, ਜੋ ਰਾਸ਼ਟਰੀ ਰਿਕਾਰਡ ਤੋਂ ਸਿਰਫ਼ 0.5 ਅੰਕ ਘੱਟ ਹੈ। ਸਵਪਨਿਲ ਨੇ 590 ਅੰਕ ਹਾਸਲ ਕੀਤੇ।