
ਆਪਣੇ-ਆਪਣੇ ਕਪਤਾਨਾਂ ਨੂੰ ਪਹਿਨਾਈ ਟੋਪੀ
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਐਲਬਨੀਜ਼ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਵੀਰਵਾਰ ਸਵੇਰੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਪਹੁੰਚੇ ਅਤੇ ਦੋਵਾਂ ਨੇ ਕਾਰਟ ਵਿਚ ਸਟੇਡੀਅਮ ਦਾ 'ਲੈਪ ਆਫ਼ ਆਨਰ' ਲਗਾਇਆ। ਮੋਦੀ ਅਤੇ ਐਲਬਨੀਜ਼ ਨੇ ਕ੍ਰਮਵਾਰ ਆਪਣੇ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਟੀਵ ਸਮਿਥ ਨੂੰ ਟੈਸਟ ਕੈਪਸ ਸੌਂਪੀਆਂ।
ਇਹ ਵੀ ਪੜ੍ਹੋ: TVF ਦੀ ਵੈੱਬਸੀਰੀਜ਼ ’ਤੇ HC ਦੀ ਟਿੱਪਣੀ, “ਅਜਿਹੀ ਭਾਸ਼ਾ ਵਰਤੀ ਗਈ ਕਿ ਮੈਨੂੰ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ”
ਗੋਲਫ ਕਾਰਟ 'ਤੇ ਪਹੁੰਚੇ ਮੋਦੀ ਅਤੇ ਐਲਬਨੀਜ਼ ਦਾ ਟੈਸਟ ਮੈਚ ਦੇਖਣ ਲਈ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਚ ਪਹੁੰਚੇ ਹਜ਼ਾਰਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਮੋਦੀ ਅਤੇ ਐਲਬਨੀਜ਼ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਜਦੋਂ ਭਾਰਤ ਅਤੇ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਵੱਜੇ ਤਾਂ ਉਹ ਖਿਡਾਰੀਆਂ ਦੇ ਨਾਲ ਖੜੇ ਹੋਏ। ਦੋਵਾਂ ਪ੍ਰਧਾਨ ਮੰਤਰੀਆਂ ਨੇ ਨਰਿੰਦਰ ਮੋਦੀ ਸਟੇਡੀਅਮ 'ਚ 'ਹਾਲ ਆਫ ਫੇਮ ਮਿਊਜ਼ੀਅਮ' ਦਾ ਵੀ ਦੌਰਾ ਕੀਤਾ।
ਇਹ ਵੀ ਪੜ੍ਹੋ: ਫੈਕਟਰੀ ਮਾਲਕ ਅਤੇ ਪਤਨੀ ਦੀ ਬਾਥਰੂਮ ਵਿਚ ਮੌਤ, ਗੈਸ ਗੀਜ਼ਰ ਕਾਰਨ ਦਮ ਘੁਟਣ ਦਾ ਖਦਸ਼ਾ
ਅਲਬਾਨੀ ਬੁੱਧਵਾਰ ਸਵੇਰੇ ਅਹਿਮਦਾਬਾਦ ਪਹੁੰਚੇ ਸਨ। ਉਹਨਾਂ ਨੇ ਸ਼ਹਿਰ 'ਚ ਆਯੋਜਿਤ ਕੁਝ ਪ੍ਰੋਗਰਾਮਾਂ 'ਚ ਹਿੱਸਾ ਲਿਆ ਸੀ। ਇਸ ਦੇ ਨਾਲ ਹੀ ਮੋਦੀ ਬੁੱਧਵਾਰ ਦੇਰ ਰਾਤ ਅਹਿਮਦਾਬਾਦ ਪਹੁੰਚੇ। ਦੱਸ ਦੇਈਏ ਕਿ ਭਾਰਤ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੈ। ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵੀਰਵਾਰ ਨੂੰ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।