
ਆਸਟ੍ਰੇਲੀਆਈ ਕ੍ਰਿਕਟ ਟੀਮ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਆਯੋਜਿਤ ਹੋਣ ਵਾਲੇ ਆਈਸੀਸੀ ਵਨ...
ਮੈਲਬੋਰਨ : ਆਸਟ੍ਰੇਲੀਆਈ ਕ੍ਰਿਕਟ ਟੀਮ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਆਯੋਜਿਤ ਹੋਣ ਵਾਲੇ ਆਈਸੀਸੀ ਵਨ ਡੇ ਵਿਸ਼ਵ ਕੱਪ ਵਿਚ ਰੈਟ੍ਰੇ ਲੁੱਕ ਵਿਚ ਦਿਸੇਗੀ। ਜਿੱਥੇ ਖਿਡਾਰੀ ਸਾਲ 1999 ਦੀ ਟੀਮ ਦੀ ਯਾਦ ਕਰਾਉਣਗੇ। ਕ੍ਰਿਕਟ ਆਸਟ੍ਰੇਲੀਆਈ ਨੇ ਆਪਣੀ ਖੇਡ ਸਾਮਾਨ ਦੀ ਸਪਾਂਸਰ ਕੰਪਨੀ ਏਸਿਸ ਨਾਲ ਕਰਾਰ ਕਰ ਮੰਗਲਵਾਲ ਨੂੰ ਆਗਾਮੀ ਵਿਸ਼ਵ ਕੱਪ ਲਈ ਟੀਮ ਦੀ ਜਰਸੀ ਲਾਂਚ ਕੀਤੀ।
World Cup 2019
ਖਿਡਾਰੀਆਂ ਦੀ ਡਰਸੀ ਪੀਲੇ ਰੰਗ ਦੀ ਹੈ ਜਿਸ ਵਿਚ ਕਾਲਰ ਹਲਕੇ ਰਹੇ ਰੰਗ ਦੇ ਹਨ ਜਦਕਿ ਪੈਂਟ ਉਤੇ ਰਹੇ ਰੰਗ ਦੀ ਪੱਟੀ ਹੈ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਵਿਚ ਹਾਲਾਂਕਿ ਆਸਟ੍ਰੇਲੀਆਈ ਟੀ ਇਸ ਵਾਰ ਨਵੇਂ ਦੀ ਬਜਾਏ ਪੁਰਾਣੇ ਲੁੱਕ ਵਿਚ ਦਿਖਣ ਵਾਲੀ ਹੈ। ਜਿੱਥੇ ਉਹ ਸਾਲ 1999 ਦੀ ਟੀਮ ਦੇ ਹੀ ਲੁੱਕ ਵਿਚ ਦੁਹਰਾਉਣਗੇ। ਟੀਮ ਦੀ ਇਸ ਕਿਟ ਨੂੰ ਪ੍ਰਸ਼ੰਸਕਾਂ ਨੇ ਵੋਟ ਦੇ ਕੇ ਚੁਣਿਆ ਹੈ।
Australia Team
ਖਿਡਾਰੀਆਂ ਲਈ ਕੁੱਲ 7 ਤਰ੍ਹਾਂ ਦੀਆਂ ਜਰਸੀਆਂ ਵਿਚੋਂ ਪ੍ਰਸ਼ੰਸਕਾਂ ਨੇ ਕਰੀਬ 20 ਸਾਲ ਪੁਰਾਣੀ ਜਰਸੀ ਨੂੰ ਹੀ ਆਪਣੀ ਮੌਜੂਦਾ ਟੀਮ ਲਈ ਪਸੰਦ ਕੀਤਾ ਹੈ। ਸਾਬਕਾ ਚੈਂਪੀਅਨ ਆਸਟ੍ਰੇਲੀਆ ਅਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਕੱਪ ਵਿਚ ਬ੍ਰਿਸਟਲ ਵਿਚ ਇਕ ਜੂਨ ਨੂੰ ਅਫ਼ਗਾਨਿਸਤਾਨ ਵਿਰੁਧ ਕਰੇਗੀ। ਭਾਰਤ ਅਤੇ ਪਾਕਿਸਤਾਨ ਵਿਰੁੱਧ ਉਸ ਦੀ ਘਰੇਲੂ ਵਨ ਡੇ ਸੀਰੀਜ਼ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਹੌਂਸਲੇ ਬੁਲੰਦ ਹੋਏ ਹਨ।