
ਏਸ਼ੀਆ ਕੱਪ ਵਿਚ ਭਾਰਤ ਵਿਰੁਧ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕਰ ਕੇ ਪਾਕਿਸਤਾਨ ਟੀਮ ਨੂੰ ਮੁੰਹ ਦੀ ਖਾਣੀ ਪਈ। ਬੱਲੇਬਾਜ਼ੀ ਲਈ ਉਤਰੀ ਪਾਕਿਸਤਾਨ ਟੀਮ ਭਾਰਤੀ...
ਨਵੀਂ ਦਿੱਲੀ : ਏਸ਼ੀਆ ਕੱਪ ਵਿਚ ਭਾਰਤ ਵਿਰੁਧ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕਰ ਕੇ ਪਾਕਿਸਤਾਨ ਟੀਮ ਨੂੰ ਮੁੰਹ ਦੀ ਖਾਣੀ ਪਈ। ਬੱਲੇਬਾਜ਼ੀ ਲਈ ਉਤਰੀ ਪਾਕਿਸਤਾਨ ਟੀਮ ਭਾਰਤੀ ਟੀਮ ਦੀ ਭਾਰਤੀ ਗੇਂਦਬਾਜ਼ਾਂ ਅੱਗੇ ਇਕ ਨਾ ਚੱਲੀ ਅਤੇ ਸਾਰੀ ਟੀਮ 72 ਦੌੜਾਂ ਤੇ ਹੀ ਢੇਰ ਹੋ ਗਈ।
India win
ਭਾਰਤ ਵਲੋਂ ਜਿਥੇ ਏਕਤਾ ਬਿਸ਼ਟ ਨੇ ਅਪਣੇ ਹਿੱਸੇ ਦੇ 4 ਓਵਰਾਂ 'ਚ 14 ਦੌੜਾਂ 'ਤੇ 3 ਪਾਕ ਬੱਲੇਬਾਜ਼ਾਂ ਨੂੰ ਵਾਪਸੀ ਦਾ ਰਾਹ ਦਿਖਾਇਆ ਉਥੇ ਹੀ ਪੂਨਮ ਯਾਦਵ, ਸ਼ਿਖਾ ਪੰਡਿਤ, ਦੀਪਤੀ ਸ਼ਰਮਾ ਅਤੇ ਪਾਟਿਲ ਨੂੰ ਇਕ-ਇਕ ਦੀ ਸਫ਼ਲਤਾ ਮਿਲੀ।
Harmanpreet Kaur, Smriti Mandhana
ਏਕਤਾ ਬਿਸ਼ਟ ਦੀ ਸਨਸਨੀ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਸਿਮਰਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਦੀ ਦ੍ਰਿੜਤਾ ਭਰੀ ਬੱਲੇਬਾਜ਼ੀ ਦੀ ਮਦਦ ਨਾਲ ਭਾਰਤ ਨੇ ਏਸ਼ੀਆ ਕੱਪ ਵਿਚ ਪਾਕਿਸਤਾਨ ਨੂੰ 7 ਵਿਕੇਟਾਂ ਨਾਲ ਰੌਂਦ ਕੇ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਕੁਆਲਾਲਮਪੁਰ ਵਿਚ ਖੇਡੇ ਜਾ ਰਹੇ ਮੁਕਾਬਲੇ ਵਿਚ ਭਾਰਤ ਲਈ ਬੇਹੱਦ ਆਸਾਨ ਲਗਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੁਰੂਆਤੀ ਵਿਚ ਦੋ ਝਟਕੇ ਲੱਗੇ। ਪਹਿਲੇ ਹੀ ਓਵਰ 'ਚ ਮਿਤਾਲੀ ਰਾਜ ਸਿਫ਼ਰ ਦੇ ਸਕੋਰ 'ਤੇ ਉਜੱਡ ਨੇ ਬੋਲਡ ਆਉਟ ਕੀਤਾ।
Mithali Raj
ਇਸ ਤੋਂ ਬਾਅਦ ਦੀਪਤੀ ਸ਼ਰਮਾ ਵੀ ਦਾ ਬੱਲਾ ਵੀ ਨਹੀਂ ਚੱਲ ਸਕਿਆ ਉਹ ਵੀ ਬਿਨਾਂ ਖਾਤਾ ਖੋਲ੍ਹੇ ਉਜੱਡ ਦਾ ਸ਼ਿਕਾਰ ਬਣ ਗਈ। ਇਸ ਤੋਂ ਬਾਅਦ ਭਾਰਤ ਦੀ ਦੋ ਸੱਭ ਤੋਂ ਭਰੋਸੇਮੰਦ ਬੱਲੇਬਾਜ਼ਾਂ ਨੇ ਮੈਦਾਨ 'ਤੇ ਅਪਣਾ ਜਲਵਾ ਦਿਖਾਇਆ।
Cricket
ਓਪਨਰ ਸਿਮਰਤੀ ਦੇ ਨਾਲ ਮਿਲ ਕੇ ਕਪਤਾਨ ਹਰਮਨਪ੍ਰੀਤ ਨੇ 65 ਦੌੜਾਂ ਦੀ ਸਾਝੇਦਾਰੀ ਕੀਤੀ ਅਤੇ ਟੀਮ ਨੂੰ ਆਸਾਨ ਜੀਹੀ ਜਿੱਤ ਦਿਵਾ ਦਿਤੀ। ਸਿਮਰਤੀ ਨੇ 40 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ ਦੌੜਾਂ ਬਣਾਈਆਂ ਜਦਕਿ ਕਪਤਾਨ ਹਰਮਨਪ੍ਰੀਤ 3 ਚੌਕੇ ਲਗਾਉਂਦੇ ਹੋਏ 84 ਦੌੜਾਂ ਬਣਾਦੇ ਹੋਏ ਨਾਬਾਦ ਵਾਪਸ ਪਰਤੀ।
Cricket
ਭਾਰਤੀ ਟੀਮ ਨੇ 16.1 ਓਵਰਾਂ ਵਿਚ ਹੀ ਇਹ ਆਸਾਨ ਟੀਚਾ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ 8 ਅੰਕਾਂ ਨਾਲ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਪਾਕਿਸਤਾਨ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਨੂੰ ਫ਼ਾਈਨਲ ਵਿਚ ਪਹੁੰਚਣ ਲਈ ਬੰਗਲਾਦੇਸ਼ ਅਤੇ ਮੇਜ਼ਬਾਨ ਮਲੇਸ਼ਿਆ 'ਚ ਹੋਣ ਵਾਲੇ ਮੈਚ ਦੇ ਨਤੀਜੇ 'ਤੇ ਨਿਰਭਰ ਰਹਿਣਾ ਪਵੇਗਾ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਦੀਆਂ ਨਜ਼ਰਾਂ ਸੱਤਵੇਂ ਏਸ਼ੀਆ ਕੱਪ ਖਿਤਾਬ 'ਤੇ ਹਨ ਜਿਸ ਤੋਂ ਉਹ ਸਿਰਫ਼ ਇਕ ਕਦਮ ਦੂਰ ਹਨ।