
ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਉਹ ਟੀਮ ਦਾ ਫਿਜ਼ੀਓ ਯੋਗੇਸ਼ ਪਰਮਾਰ ਹੈ।
ਨਵੀਂ ਦਿੱਲੀ - ਇੰਗਲੈਂਡ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਸਹਿਯੋਗੀ ਸਟਾਫ ਦੇ ਤਿੰਨ ਮੈਂਬਰ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੌਰਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ। ਜਿਸ ਤੋਂ ਬਾਅਦ ਹੁਣ ਟੀਮ ਵਿਚ ਕੋਰੋਨਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਉਹ ਟੀਮ ਦਾ ਫਿਜ਼ੀਓ ਯੋਗੇਸ਼ ਪਰਮਾਰ ਹੈ।
Corona Virus
ਕੋਰੋਨਾ ਦਾ ਇਹ ਕੇਸ ਓਲਡ ਟ੍ਰੈਫੋਰਡ ਵਿਖੇ ਸ਼ੁੱਕਰਵਾਰ ਤੋਂ ਹੋਣ ਵਾਲੇ ਪੰਜਵੇਂ ਟੈਸਟ ਮੈਚ ਤੋਂ ਪਹਿਲਾਂ ਆਇਆ ਹੈ। ਟੀਮ ਇੰਡੀਆ ਦਾ ਅੱਜ ਵੀਰਵਾਰ ਨੂੰ ਹੋਣ ਵਾਲਾ ਸਿਖਲਾਈ ਸੈਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਯੋਗੇਸ਼ ਪਰਮਾਰ ਤੋਂ ਪਹਿਲਾਂ ਟੀਮ ਦੇ ਮੁੱਖ ਫਿਜ਼ੀਓ ਨਿਤਿਨ ਪਟੇਲ ਵੀ ਸੰਕਰਮਿਤ ਪਾਏ ਗਏ ਸਨ। ਦੋਵੇਂ ਫਿਜ਼ੀਓ ਸਕਾਰਾਤਮਕ ਪਾਏ ਜਾਣ ਦਾ ਮਤਲਬ ਹੈ ਕਿ ਟੀਮ ਇੰਡੀਆ ਨੂੰ ਇੰਗਲੈਂਡ ਦੇ ਫਿਜ਼ੀਓ ਦੀ ਮਦਦ ਲੈਣੀ ਪਵੇਗੀ।
One More Team India Support Staff Member Tests Positive For Covid
ਮੀਡੀਆ ਰਿਪੋਰਟਸ ਅਨੁਸਾਰ ਭਾਰਤੀ ਟੀਮ ਦੇ ਮੈਂਬਰਾਂ ਨੂੰ ਅਗਲੇ ਨੋਟਿਸ ਤੱਕ ਉਨ੍ਹਾਂ ਦੇ ਹੋਟਲ ਦੇ ਕਮਰਿਆਂ ਵਿਚ ਰਹਿਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਸ਼ਾਮ ਨੂੰ ਕੀਤੇ ਗਏ ਟੈਸਟ ਤੋਂ ਬਾਅਦ ਕੋਰੋਨਾ ਦਾ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ, ਫਿਜ਼ੀਓ ਨਿਤਿਨ ਪਟੇਲ ਅਤੇ ਆਰ ਸ਼੍ਰੀਧਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਨ੍ਹਾਂ ਮੈਂਬਰਾਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ।