
ਥਾਈਲੈਂਡ ਦੇ ਫੁਕੇਟ ਵਿੱਚ ਹੋਏ ਮੁਕਾਬਲੇ
ਮੁੰਬਈ - ਭਾਰਤੀ ਕਿਸ਼ਤੀ ਚਾਲਕ ਆਨੰਦੀ ਨੰਦਨ ਚੰਦਾਵਰਕਰ ਨੇ 34ਵੇਂ ਕਿੰਗਜ਼ ਕੱਪ ਰੈਗਾਟਾ ਵਿੱਚ ਓਵਰਆਲ ਓਪਨ ਸਕਿੱਫ਼ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।
ਮੁੰਬਈ ਦੀ 13 ਸਾਲਾ ਅਥਲੀਟ ਓਪਨ ਸਕਿੱਫ਼ ਵਰਗ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕਿਸ਼ਤੀ ਚਲਾਉਣ ਦੇ ਮੁਕਾਬਲਿਆਂ 'ਚ ਹਿੱਸਾ ਲੈ ਰਹੀ ਹੈ। ਹਾਲ ਹੀ ਵਿੱਚ ਉਸ ਨੇ ਫ਼ਰੈਂਚ ਓਪਨ ਸਕਿੱਫ਼ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਅਤੇ ਅੰਡਰ-15 ਵਰਗ ਵਿੱਚ ਪੰਜਵੇਂ ਸਥਾਨ 'ਤੇ ਰਹੀ। ਉਸ ਨੇ ਇਸ ਸਾਲ ਦੀ ਜਾਪਾਨ ਓਪਨ ਸਕਿੱਫ਼ ਨੈਸ਼ਨਲ ਚੈਂਪੀਅਨਸ਼ਿਪ 2022 ਵਿੱਚ ਵੀ ਹਿੱਸਾ ਲਿਆ ਸੀ।
.
ਆਨੰਦੀ ਨੇ ਇੱਕ ਰਿਲੀਜ਼ ਵਿੱਚ ਕਿਹਾ, "ਕਿਸ਼ਤੀ ਚਲਾਉਣਾ ਮੇਰਾ ਜਨੂੰਨ ਹੈ ਅਤੇ ਕਿੰਗਜ਼ ਕੱਪ ਰੈਗਾਟਾ 'ਚ ਹਰ ਖਿਡਾਰੀ ਹਿੱਸਾ ਲੈਣਾ ਚਾਹੁੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਭਾਰਤ ਲਈ ਸੋਨ ਤਮਗਾ ਜਿੱਤਿਆ, ਅਤੇ ਉਮੀਦ ਹੈ ਕਿ ਇਹ ਹੋਰ ਕਿਸ਼ੋਰਾਂ ਨੂੰ ਜੋਸ਼ ਨਾਲ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰੇਗਾ।"
ਫੁਕੇਟ ਵਿੱਚ ਹੋਏ ਕਿੰਗਜ਼ ਕੱਪ ਵਿੱਚ ਤਿੰਨ ਭਾਗੀਦਾਰਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਆਨੰਦੀ ਨੇ ਸੋਨ ਤਮਗਾ ਜਿੱਤਿਆ ਜਦਕਿ ਲਵ ਸਕਪਾਲ ਕੁੱਲ ਮਿਲਾ ਕੇ ਪੰਜਵੇਂ ਅਤੇ ਅਰਮਾਨ ਮਲਹੋਤਰਾ 12ਵੇਂ ਸਥਾਨ 'ਤੇ ਰਹੇ।