IPL 2024: ਰਾਜਸਥਾਨ ਰਾਇਲਜ਼ ਦੀ ਸੀਜ਼ਨ ਵਿਚ ਪਹਿਲੀ ਹਾਰ; ਗੁਜਰਾਤ ਟਾਈਟਨਸ ਨੇ 3 ਵਿਕਟਾਂ ਨਾਲ ਹਰਾਇਆ
Published : Apr 11, 2024, 8:06 am IST
Updated : Apr 11, 2024, 8:06 am IST
SHARE ARTICLE
Rajasthan Royals vs Gujarat Titans
Rajasthan Royals vs Gujarat Titans

ਸ਼ੁਭਮਨ ਗਿੱਲ ਨੇ ਬਣਾਈਆਂ 72 ਦੌੜਾਂ

IPL 2024:  ਗੁਜਰਾਤ ਟਾਈਟਨਸ (GT) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿਚ ਅਪਣੀ ਤੀਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 24ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ (RR) ਨੂੰ 3 ਵਿਕਟਾਂ ਨਾਲ ਹਰਾਇਆ। ਗੁਜਰਾਤ ਨੇ ਦੋ ਮੈਚ ਹਾਰਨ ਤੋਂ ਬਾਅਦ ਜਿੱਤ ਦਰਜ ਕੀਤੀ ਹੈ। ਇਸ ਸੀਜ਼ਨ ਵਿਚ ਰਾਜਸਥਾਨ ਦੀ ਇਹ ਪਹਿਲੀ ਹਾਰ ਹੈ।

ਬੁੱਧਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ 'ਚ 3 ਵਿਕਟਾਂ 'ਤੇ 196 ਦੌੜਾਂ ਬਣਾਈਆਂ। ਗੁਜਰਾਤ ਨੇ 197 ਦੌੜਾਂ ਦਾ ਟੀਚਾ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।

ਰਾਹੁਲ ਤਿਵਾਤੀਆ ਅਤੇ ਰਾਸ਼ਿਦ ਖਾਨ ਦੀ ਜੋੜੀ ਨੇ ਆਖਰੀ 12 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਗੁਜਰਾਤ ਨੂੰ ਆਖਰੀ ਓਵਰ 'ਚ 15 ਦੌੜਾਂ ਅਤੇ ਆਖਰੀ ਗੇਂਦ 'ਤੇ ਦੋ ਦੌੜਾਂ ਦੀ ਲੋੜ ਸੀ। ਰਾਸ਼ਿਦ ਨੇ ਆਖਰੀ ਗੇਂਦ 'ਤੇ ਚੌਕਾ ਜੜ ਕੇ ਗੁਜਰਾਤ ਨੂੰ ਜਿੱਤ ਦਿਵਾਈ। ਕਪਤਾਨ ਸ਼ੁਭਮਨ ਗਿੱਲ ਨੇ 44 ਗੇਂਦਾਂ 'ਤੇ 72 ਦੌੜਾਂ ਬਣਾਈਆਂ, ਜਦਕਿ ਸਾਈ ਸੁਦਰਸ਼ਨ ਨੇ 29 ਗੇਂਦਾਂ 'ਤੇ 35 ਦੌੜਾਂ ਦਾ ਯੋਗਦਾਨ ਪਾਇਆ। ਕੁਲਦੀਪ ਸੇਨ ਨੇ 3 ਅਤੇ ਯੁਜਵੇਂਦਰ ਚਾਹਲ ਨੇ ਦੋ ਵਿਕਟਾਂ ਲਈਆਂ।

ਰਾਜਸਥਾਨ ਵਲੋਂ ਰਿਆਨ ਪਰਾਗ ਨੇ 48 ਗੇਂਦਾਂ 'ਤੇ 76 ਦੌੜਾਂ ਬਣਾਈਆਂ, ਜਦਕਿ ਕਪਤਾਨ ਸੰਜੂ ਸੈਮਸਨ 38 ਗੇਂਦਾਂ 'ਤੇ 68 ਦੌੜਾਂ ਬਣਾ ਕੇ ਨਾਬਾਦ ਪਰਤੇ। ਦੋਵਾਂ ਨੇ ਤੀਜੇ ਵਿਕਟ ਲਈ 78 ਗੇਂਦਾਂ 'ਤੇ 130 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਆਊਟ ਹੋ ਗਏ। ਉਮੇਸ਼ ਯਾਦਵ, ਰਾਸ਼ਿਦ ਖਾਨ ਅਤੇ ਮੋਹਿਤ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ।

ਗੁਜਰਾਤ ਨੂੰ ਜਿੱਤ ਲਈ ਆਖਰੀ 6 ਗੇਂਦਾਂ 'ਤੇ 15 ਦੌੜਾਂ ਦੀ ਲੋੜ ਸੀ ਅਤੇ ਸੰਜੂ ਸੈਮਸਨ ਨੇ ਅਵੇਸ਼ ਖਾਨ ਨੂੰ ਗੇਂਦ ਸੌਂਪ ਦਿਤੀ। ਰਾਹੁਲ ਤੇਵਤੀਆ ਅਤੇ ਰਾਸ਼ਿਦ ਖਾਨ ਦੀ ਜੋੜੀ ਸਾਹਮਣੇ ਖੇਡ ਰਹੀ ਸੀ। ਅਵੇਸ਼ ਖਾਨ ਨੇ ਓਵਰ ਦੀ ਪਹਿਲੀ ਗੇਂਦ ਫੁੱਲ ਲੈਂਥ 'ਤੇ ਸੁੱਟੀ ਪਰ ਰਾਸ਼ਿਦ ਖਾਨ ਨੇ ਚੌਕਾ ਜੜ ਦਿਤਾ। ਰਾਸ਼ਿਦ ਦੂਜੀ ਗੇਂਦ 'ਤੇ ਦੋ ਦੌੜਾਂ ਬਣਾ ਕੇ ਫਿਰ ਸਟ੍ਰਾਈਕ 'ਚ ਆਏ।

ਇਸ ਵਾਰ ਅਵੇਸ਼ ਖਾਨ ਨੇ ਵਾਈਡ ਯਾਰਕਰ ਸੁੱਟਿਆ ਪਰ ਗੇਂਦ ਬੱਲੇ ਦੇ ਬਾਹਰਲੇ ਕਿਨਾਰੇ ਨੂੰ ਲੈ ਕੇ ਬਾਊਂਡਰੀ ਤੋਂ ਬਾਹਰ ਚਲੀ ਗਈ। ਇਸ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ 10 ਦੌੜਾਂ ਬਣਾਉਣ ਤੋਂ ਬਾਅਦ ਰਾਸ਼ਿਦ ਨੇ ਸਿੰਗਲ ਲੈ ਕੇ ਰਾਹੁਲ ਨੂੰ ਸਟ੍ਰਾਈਕ ਦਿਤੀ ਅਤੇ ਪੰਜਵੀਂ ਗੇਂਦ 'ਤੇ ਰਾਹੁਲ ਤਿੰਨ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਰਨ ਆਊਟ ਹੋ ਗਏ। ਹੁਣ ਆਖਰੀ ਗੇਂਦ 'ਤੇ ਜਿੱਤ ਲਈ 2 ਦੌੜਾਂ ਦੀ ਲੋੜ ਸੀ ਅਤੇ ਰਾਸ਼ਿਦ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

(For more Punjabi news apart from Rajasthan Royals vs Gujarat Titans ipl 2024 news, stay tuned to Rozana Spokesman)

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement