
ਆਸਟ੍ਰੇਲੀਆਈ ਟੀਮ 5 ਮੈਚਾਂ ਦੀ ਟੈਸਟ ਲੜੀ 'ਚ 2-1 ਨਾਲ ਅੱਗੇ
ਲੰਡਨ : ਆਸਟਰੇਲੀਆਈ ਟੀਮ ਚੌਥੇ ਟੈਸਟ ਲਈ ਵੀਰਵਾਰ ਨੂੰ ਮੈਦਾਨ 'ਚ ਜਦੋਂ ਉਤਰੇਗੀ ਤਾਂ ਉਸ ਦਾ ਟੀਚਾ 2001 ਤੋਂ ਬਾਅਦ ਇੰਗਲੈਂਡ ਵਿਚ ਪਹਿਲੀ ਏਸ਼ੇਜ਼ ਲੜੀ ਜਿੱਤਣ ਦਾ ਹੋਵੇਗਾ ਅਤੇ ਸ਼ਾਨਦਾਰ ਫ਼ਾਰਮ ਵਿਚ ਚੱਲ ਰਹੇ ਸਟੀਵ ਸਮਿਥ ਉਸ ਦੇ 'ਤੁਰਪ ਦੇ ਇੱਕੇ' ਸਾਬਤ ਹੋਣਗੇ। ਟਿਮ ਪੇਨ ਦੀ ਟੀਮ ਨੇ ਓਪਡ ਟਰੈਫ਼ਰਡ ਵਿਚ ਇੰਗਲੈਂਡ ਨੂੰ ਹਰਾ ਕੇ ਪੰਜ ਮੈਚਾਂ ਦੀ ਲੜੀ ਵਿਚ 2-1 ਬੜ੍ਹਤ ਬਣਾ ਲਈ। ਇਕ ਮੈਚ ਬਾਕੀ ਰਹਿੰਦਿਆਂ ਆਸਟਰੇਲੀਆ ਨੇ ਏਸ਼ੇਜ਼ ਅਪਣੇ ਕੋਲ ਰਖਣਾ ਯਕੀਨੀ ਕਰ ਲਿਆ। ਲੜੀ ਵਿਚ ਬਰਾਬਰੀ ਲਈ ਵਿਸ਼ਵ ਕੱਪ ਜੇਤੂ ਇੰਗਲੈਂਡ ਨੂੰ ਸਮਿਥ ਦੇ ਬੱਲੇ 'ਤੇ ਲਗਾਮ ਲਗਾਉਣੀ ਹੋਵੇਗੀ ਜੋ ਪੰਜ ਪਾਰੀਆਂ ਵਿਚ 134 ਤੋਂ ਉਪਰ ਦੀ ਔਸਤ ਨਾਲ 671 ਦੌੜਾਂ ਬਣਾ ਚੁੱਕੇ ਹਨ।
Australia aim to finish Ashes mission with series win against England
ਗੇਂਦ ਨਾਲ ਛੇੜਛਾੜ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸ ਪਰਤੇ ਸਮਿਥ ਨੇ ਮੈਨਚੈਸਟਰ ਵਿਚ ਦੋਹਰੇ ਸੈਂਕੜੇ ਸਮੇਤ ਤਿੰਨ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਹਨ। ਆਸਟਰੇਲੀਆ ਦੀ ਤਾਕਤ ਉਸ ਦੀ ਗੇਂਦਬਾਜ਼ੀ ਵੀ ਰਹੀ ਹੈ। ਜੋਸ਼ ਹੇਜ਼ਲਵੁਡ ਅਤੇ ਦੁਨੀਆਂ ਦੇ ਨੰਬਰ ਇਕ ਗੇਂਦਬਾਜ਼ ਪੈਟ ਕਮਿਸ ਮਿਲ ਕੇ 42 ਵਿਕਟਾਂ ਲੈ ਚੁੱਕੇ ਹਨ। ਵਿਸ਼ਵ ਦੇ ਨੰਬਰ ਇਕ ਟੈਸਟ ਬੱਲੇਬਾਜ਼ ਅਤੇ ਗੇਂਦਬਾਜ਼ ਦੇ ਟੀਮ ਵਿਚ ਹੋਣ ਨਾਲ ਆਸਟਰੇਲੀਆਈ ਕੋਚ ਜਸਂਿਟਨ ਲੈਂਗਰ ਦੀਆਂ ਦਿਕਤਾਂ ਵੀ ਘੱਟ ਹੋਈਆਂ ਹਨ।
Australia aim to finish Ashes mission with series win against England
ਦੂਜੇ ਪਾਸੇ 50 ਓਵਰਾਂ ਦਾ ਵਿਸ਼ਵ ਕੱਪ ਪਹਿਲੀ ਵਾਰ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਲੜੀ ਵਿਚ ਬਰਾਬਰੀ ਦੇ ਇਸ ਆਖ਼ਰੀ ਮੌਕੇ ਨੂੰ ਗੁਆਉਣਾ ਨਹੀਂ ਚਾਹੇਗੀ। ਟੈਸਟ ਕ੍ਰਿਕਟ ਵਿਚ ਅਸਫ਼ਲਤਾ ਤੋਂ ਬਾਅਦ ਜੋ ਰੂਟ ਦੀ ਟੀਮ ਵਿਚ ਸਥਿਤੀ 'ਤੇ ਸਵਾਲ ਉੱਠਣ ਲੱਗੇ ਹਨ। ਸਾਬਕਾ ਕੋਚ ਟਰੇਵਰ ਬੇਲਿਸ ਨੇ ਹਾਲਾਂਕਿ ਉਨ੍ਹਾਂ ਦਾ ਬਚਾਅ ਕੀਤਾ। ਵਿਸ਼ਵ ਕੱਪ ਦੇ ਸਟਾਰ ਬੱਲੇਬਾਜ਼ ਬੇਨ ਸਟੋਕਸ ਇੰਗਲੈਂਡ ਦੀ 13 ਮੈਂਬਰੀ ਟੀਮ ਵਿਚ ਹਨ ਪਰ ਉਨ੍ਹਾਂ ਦੀ ਫ਼ਿਟਨੈਸ ਦਾ ਅੰਦਾਜ਼ਾ ਲਗਾਇਆ ਜਾਵੇਗਾ। ਉਹ ਨਹੀਂ ਖੇਡਦੇ ਹਨ ਤਾਂ ਸੈਮ ਕੁਰੇਨ ਜਾਂ ਕ੍ਰਿਸ ਵੋਕਸ ਵਿਚੋਂ ਇਕ ਨੂੰ ਥਾਂ ਮਿਲੇਗੀ।