
ਕ੍ਰਿਕਟ ਦੇ ਇਸ ਨੰਨ੍ਹੇ ਫ਼ੈਨ ਨੇ ਜਿੱਤਿਆ ਦਿਲ
ਮੈਨਚੈਸਟਰ : ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਏਸ਼ੇਜ਼ ਸੀਰੀਜ਼ ਦੇਖਣ ਲਈ ਇਕ 12 ਸਾਲ ਦੇ ਬੱਚੇ ਨੇ ਲਗਭਗ 4 ਸਾਲ ਤਕ ਕਚਰਾ ਚੁੱਕ ਕੇ ਪੈਸੇ ਇਕੱਠੇ ਕੀਤੇ। ਇਹ ਮੈਕਸ ਵੇਟ ਨਾਂ ਦਾ ਬੱਚਾ 2015 ਨੂੰ ਜਦੋਂ ਆਪਣੇ ਹੋਮ ਗ੍ਰਾਊਂਡ 'ਤੇ ਆਸਟਰੇਲੀਆ ਨੂੰ ਚੈਂਪੀਅਨ ਬਣਦੇ ਦੇਖਿਆ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਕਿਹਾ ਕਿ 2019 'ਚ ਉਹ ਏਸ਼ੇਜ਼ ਦੇਖਣ ਲਈ ਇੰਗਲੈਂਡ ਜਾਣਗੇ ਪਰ ਉਨ੍ਹਾਂ ਦੇ ਪਿਤਾ ਡੇਮਿਏਨ ਵੇਟ ਨੇ ਕਿਹਾ ਕਿ ਜੇਕਰ ਤੁਸੀਂ 1500 ਡਾਲਰ ਕਮਾ ਲਵੋਗੇ ਤਾਂ ਮੈਂ ਤੁਹਾਨੂੰ ਇੰਗਲੈਂਡ ਲੈ ਜਾਵਾਂਗਾ।
12 year old Max Waight collects garbage for watching the Ashes
ਮੈਕਸ ਅਤੇ ਉਸ ਦੀ ਮਾਂ ਨੇ ਪੈਸੇ ਕਮਾਉਣ ਲਈ ਇਕ ਪਲਾਨ ਬਣਾਇਆ। ਦੋਵੇਂ ਹਰ ਵੀਕੈਂਡ 'ਤੇ ਗੁਆਂਢੀਆਂ ਦੇ ਘਰ ਦੇ ਸਾਹਮਣੇ ਕੂੜੇ ਦਾ ਡੱਬਾ ਹਟਾਉਣ ਲੱਗੇ ਅਤੇ ਇਸ ਦੇ ਲਈ ਹਰ ਘਰ ਤੋਂ 1 ਅਮਰੀਕੀ ਡਾਲਰ ਲੈਣ ਲੱਗੇ। ਕਰੀਬ 4 ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੇਟ ਨੇ ਓਨਾ ਪੈਸਾ ਇਕੱਠਾ ਕਰ ਲਿਆ ਕਿ ਉਸ ਨੂੰ ਏਸ਼ੇਜ਼ ਦੇਖਣ ਦਾ ਮੌਕਾ ਮਿਲ ਜਾਵੇ।
Justin Langer with Max Waight (Right) and his brotherਇਸ ਦੌਰੇ 'ਤੇ ਵੇਟ ਆਪਣੇ ਪੂਰੇ ਪਰਿਵਾਰ ਦੇ ਨਾਲ ਆਏ ਹਨ। ਆਸਟਰੇਲੀਆ ਦੇ ਕੋਚ ਨੇ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਕੇ ਮੈਚ ਦਿਖਾਇਆ। ਜਦਕਿ ਇਸ ਸਬੰਧ 'ਚ ਉਸ ਦੇ ਪਿਤਾ ਨੇ ਕਿਹਾ ਕਿ ਹਰ ਚੀਜ਼ ਦੀ ਇਕ ਕੀਮਤ ਹੁੰਦੀ ਹੈ ਅਤੇ ਕੁਝ ਵੀ ਪਾਉਣਾ ਸੌਖਾ ਨਹੀਂ ਹੁੰਦਾ। ਮੈਂ ਇਹ ਗੱਲ ਵੇਟ ਨੂੰ ਸਮਝਾਉਣਾ ਚਾਹੁੰਦਾ ਸੀ।