
ਰਾਫ਼ੇਲ ਨਡਾਲ ਨੇ ਕਲੇਕੋਰਟ 'ਤੇ ਲਗਾਤਾਰ 50ਵਾਂ ਸੈੱਟ ਜਿੱਤ ਕੇ ਜਾਨ ਮੈਕੇਨਰੋ ਦਾ 34 ਸਾਲ ਪੁਰਾਣਾ ਰੀਕਾਰਡ ਤੋੜ ਦਿਤਾ ਹੈ। ਮੈਡ੍ਰਿਡ ਓਪਨ 'ਚ ਅਰਜਟੀਨਾ ਦੇ...
ਨਵੀਂ ਦਿੱਲੀ, 11 ਮਈ: ਰਾਫ਼ੇਲ ਨਡਾਲ ਨੇ ਕਲੇਕੋਰਟ 'ਤੇ ਲਗਾਤਾਰ 50ਵਾਂ ਸੈੱਟ ਜਿੱਤ ਕੇ ਜਾਨ ਮੈਕੇਨਰੋ ਦਾ 34 ਸਾਲ ਪੁਰਾਣਾ ਰੀਕਾਰਡ ਤੋੜ ਦਿਤਾ ਹੈ। ਮੈਡ੍ਰਿਡ ਓਪਨ 'ਚ ਅਰਜਟੀਨਾ ਦੇ ਡਿਏਗੋ ਸ਼ਵਾਤਰਜਮੈਨ ਨੂੰ ਹਰਾ ਕੇ ਉਨ੍ਹਾਂ ਨੇ ਅਪਣੀ ਇਹ ਉਪਲਬਧੀ ਹਾਸਲ ਕੀਤੀ।ਨਡਾਲ ਨੇ 6-3, 6-4 ਨਾਲ ਜਿੱਤ ਦਰਜ ਕਰ ਕੇ ਕੁਆਟਰ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਅਮਰੀਕੀ ਦਿੱਗਜ ਮੈਕਨਰੋ 1984 'ਚ ਲਗਾਤਾਰ 49 ਸੈੱਟ ਜਿੱਤੇ ਸਨ, ਜਿਸ 'ਚ ਮੈਡ੍ਰਿਡ ਓਪਨ ਖ਼ਿਤਾਬ ਸ਼ਾਮਲ ਸੀ। ਨਡਾਲ ਹੁਣ ਆਸਟ੍ਰੀਆ ਦੇ ਡੋਮਿਨਿਕ ਥਿਯੇਮ ਨਾਲ ਖੇਡਣਗੇ।
Nadal
ਸਪੈਨਿਸ਼ ਸਟਾਰ ਨਡਾਲ ਦਾ ਟੀਚਾ ਚੁਣ ਛੇਵਾਂ ਮੈਡ੍ਰਿਡ ਖ਼ਿਤਾਬ ਹਾਸਲ ਕਰਨਾ ਹੈ। ਉਧਰ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨੇ ਮਹਿਲਾ ਏਕਲ ਵਰਗ ਦੇ ਕੁਆਟਰ ਫ਼ਾਈਨਲ 'ਚ ਵਿਸ਼ਵ ਦੇ ਨੰਬਰ ਇਕ ਰੋਮਾਨਿਆ ਦੀ ਸਿਮੋਨਾ ਹਾਲੇਪ ਨੂੰ ਹਰਾ ਕੇ ਵੱਡਾ ਫੇਰਬਦਲ ਕੀਤਾ। ਪਿਲਸਕੋਵਾ ਲੇ ਹਾਲੇਪ ਨੂੰ ਸਿੱਧੇ ਸੈੱਟਾਂ 'ਚ 6-4, 6-3 ਨਾਲ ਹਰਾ ਕੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕੀਤੀ। ਸੈਮੀਫ਼ਾਈਨ 'ਚ ਸਾਬਕਾ ਨੰਬਰ ਇਕ ਪਿਲਸਕੋਵਾ ਦਾ ਸਾਹਮਣਾ ਹਮਵਤਨ ਪੇਟ੍ਰਾ ਕਿਵਟਾਂ ਨਾਲ ਹੋਵੇਗਾ। ਉਥੇ ਹੀ ਫ਼ਰਾਂਸ ਦੀ ਕੈਰੋਲਿਨਾ ਗਾਰਸੀਆ ਨੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। (ਏਜੰਸੀ)