
ਕਿਹਾ - ਪੂਰੇ ਵਰਲਡ ਕੱਪ 'ਚ ਇਹ ਮੈਚ ਸਾਡਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ
ਬਰਮਿੰਘਮ : ਕਪਤਾਨ ਆਰੋਨ ਫਿੰਚ ਨੂੰ ਪਿਛਲੇ 12 ਮਹੀਨਿਆਂ 'ਚ ਆਸਟਰੇਲੀਆਈ ਟੀਮ ਦੀ ਤਰੱਕੀ 'ਤੇ ਮਾਣ ਹੈ ਹੈ ਪਰ ਉਨ੍ਹਾਂ ਸਵੀਕਾਰ ਕੀਤਾ ਕਿ ਇੰਗਲੈਂਡ ਖਿਲਾਫ ਸੈਮੀਫਾਈਨਲ 'ਚ ਉਨ੍ਹਾਂ ਦਾ ਪ੍ਰਦਰਸ਼ਨ ਇਸ ਵਰਲਡ ਕੱਪ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਸੈਮੀਫਾਈਨਲ 'ਚ ਅੱਠ ਵਿਕਟਾਂ ਨਾਲ ਹਾਰ ਮਿਲੀ ਸੀ।
England beat Australia in semifinal
ਫਿੰਚ ਨੇ ਕਿਹਾ, ''ਅਸੀਂ ਪਿਛਲੇ 12 ਮਹੀਨੇ 'ਚ ਟੀਮ ਦੇ ਰੂਪ 'ਚ ਕਾਫੀ ਤਰੱਕੀ ਕੀਤੀ ਹੈ ਅਤੇ ਮੈਨੂੰ ਮਾਣ ਹੈ ਕਿ ਅਸੀਂ ਇੱਥੇ ਤਕ ਪਹੁੰਚੇ।'' ਉਨ੍ਹਾਂ ਕਿਹਾ, ''ਅਸੀਂ ਇੱਥੇ ਜਿੱਤਣ ਆਏ ਸੀ ਅਤੇ ਮੈਨੂੰ ਦੁਖ ਹੈ ਕਿ ਇਸ ਦਾ ਅੰਤ ਇਸ ਤਰ੍ਹਾਂ ਹੋਇਆ। ਇਹ ਪੂਰੇ ਵਰਲਡ ਕੱਪ 'ਚ ਸਾਡਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ।''
Aaron Finch
ਫਿੰਚ ਨੇ ਕਿਹਾ ਕਿ ਇੰਗਲੈਂਡ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਉਂਨੀ ਸਾਬਤ ਕਰ ਦਿੱਤਾ। ਉਨ੍ਹਾਂ ਕਿਹਾ, ''ਪਹਿਲੇ ਦਸ ਓਵਰ 'ਚ ਖੇਡ ਬਦਲ ਗਿਆ। ਤੁਸੀਂ ਜਿੰਨਾ ਵੀ ਵਿਸ਼ਲੇਸ਼ਣ ਕਰੋ ਪਰ ਸੱਚਾਈ ਇਹ ਹੈ ਕਿ ਅਸੀਂ ਖ਼ਰਾਬ ਖੇਡੇ। ਸਟੀਵ ਅਤੇ ਐਲੇਕਸ ਸਾਨੂੰ ਮੈਚ 'ਚ ਲੈ ਕੇ ਆਏ ਪਰ ਇੰਗਲੈਂਡ ਨੇ ਬਹੁਤ ਹੀ ਸ਼ਾਨਦਾਰ ਬੱਲੇਬਾਜ਼ੀ ਕੀਤੀ।''