Advertisement

ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਅਤੇ ਤੇਲਗੂ ਟਾਇੰਟਸ ਵਿਚਕਾਰ ਬਰਾਬਰੀ 'ਤੇ ਖ਼ਤਮ ਹੋਇਆ ਮੈਚ

ਏਜੰਸੀ
Published Aug 13, 2019, 9:50 am IST
Updated Aug 13, 2019, 9:50 am IST
ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ 2019 ਸੀਜ਼ਨ 7 ਦੇ ਮੁਕਾਬਲੇ ਵਿਚ ਬੰਗਾਲ ਵਾਰੀਅਰਜ਼ ਅਤੇ ਤੇਲਗੂ ਟਾਇੰਟਸ ਦਾ ਮੈਚ 29-29 ਦੇ ਅੰਕਾਂ ਨਾਲ ਟਾਈ ਰਿਹਾ।
Bengal Warriors vs Telugu Titans
 Bengal Warriors vs Telugu Titans

ਅਹਿਮਦਾਬਾਦ: ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ 2019 ਸੀਜ਼ਨ 7 ਦੇ ਮੁਕਾਬਲੇ ਵਿਚ ਬੰਗਾਲ ਵਾਰੀਅਰਜ਼ ਅਤੇ ਤੇਲਗੂ ਟਾਇੰਟਸ ਦਾ ਮੈਚ 29-29 ਦੇ ਅੰਕਾਂ ਨਾਲ ਟਾਈ ਰਿਹਾ। ਪਹਿਲੀ ਪਾਰੀ ਤੱਕ ਬੰਗਾਲ ਨੇ 13-11 ਨਾਲ ਵਾਧਾ ਬਣਾ ਲਿਆ ਸੀ ਪਰ ਦੂਜੀ ਪਾਰੀ ਵਿਚ ਟਾਇੰਟਸ ਨੇ ਉਸੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰਹਿਣ ਦਿੱਤਾ ਅਤੇ ਆਖਰੀ 10 ਮਿੰਟਾਂ ਦੇ ਰੋਮਾਂਚਕ ਮੈਚ ਵਿਚ  ਮੈਚ ਨੂੰ ਬਰਾਬਰੀ ਤੇ ਰੋਕ ਦਿੱਤਾ।


ਮੈਚ ਹਾਲਾਂਕਿ ਸ਼ੁਰੂ ਤੋਂ ਹੀ ਸਖ਼ਤ ਰਿਹਾ ਅਤੇ ਕੋਈ ਵੀ ਟੀਮ ਵਾਧਾ ਨਹੀਂ ਹਾਸਲ ਕਰ ਸਕੀ। 30ਵੇਂ ਮਿੰਟ ਤੱਕ ਬੰਗਾਲ ਕੋਲ 24-22 ਨਾਲ ਵਾਧਾ ਸੀ ਪਰ ਇੱਥੋਂ ਟਾਇੰਟਸ ਨੇ ਅਪਣੇ ਖੇਲ ਨੂੰ ਸ਼ਾਨਦਾਰ ਕਰਦੇ ਹੋਏ 33ਵੇਂ ਮਿੰਟ ਤੱਕ ਸਕੋਰ 26-26 ਨਾਲ ਬਰਾਬਰ ਕਰ ਲਏ। ਸਿਧਾਰਥ ਦੇਸਾਈ ਨੇ ਸਫ਼ਲ ਰੇਡ ਮਾਰ ਕੇ ਟਾਇੰਟਸ ਨੂੰ ਇਕ ਅੰਕ ਨਾਲ ਅੱਗੇ ਕਰ ਦਿੱਤਾ ਪਰ ਕੇ ਪ੍ਰਪੰਜਨ ਨੇ ਬੰਗਾਲ ਨੂੰ ਬਰਾਬਰੀ ਤੇ ਲਿਆ ਦਿੱਤਾ।


ਇਸ ਤੋਂ ਬਾਅਦ ਬੰਗਾਲ ਨੇ ਸਿਧਾਰਥ ਨੂੰ ਬਾਹਰ ਭੇਜ ਕੇ ਸਕੋਰ 28-17 ਕਰ ਦਿੱਤੇ। ਟਾਇੰਟਸ ਨੇ ਫਿਰ ਬਰਾਬਰੀ ਕਰ ਲਈ। ਆਖਰੀ ਦੋ ਮਿੰਟਾਂ ਵਿਚ ਦੋਵੇਂ ਟੀਮਾਂ ਇਕ-ਇਕ ਅੰਕ ਹੀ ਹਾਸਲ ਕਰ ਸਕੀਆਂ ਅਤੇ ਮੈਚ ਟਾਈ ਰਿਹਾ। ਇਸ ਦੇ ਨਾਲ ਹੀ ਇਸ ਮੈਚ ਵਿਚ ਪ੍ਰਪੰਜਨ ਨੇ ਅਪਣੇ 300 ਅੰਕ ਪੂਰੇ ਕਰ ਲਏ ਹਨ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Gujarat, Ahmedabad
Advertisement

 

Advertisement
Advertisement