Advertisement

ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਪੁਣੇਰੀ ਪਲਟਨ ਨੂੰ ਦਿੱਤੀ ਮਾਤ

ਏਜੰਸੀ | Edited by : ਕਮਲਜੀਤ ਕੌਰ
Published Aug 11, 2019, 9:23 am IST
Updated Aug 11, 2019, 9:23 am IST
ਯੂਵਾ ਰੇਡਰ ਨਵੀਨ ਕੁਮਾਰ ਦੇ ਦਮ ‘ਤੇ ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਅਪਣੇ 6ਵੇਂ ਮੈਚ ਵਿਚ ਪੁਣੇਰੀ ਪਲਟਨ ਨੂੰ 32-30 ਨਾਲ ਹਰਾ ਦਿੱਤਾ।
Delhi Beat Puneri Paltan 32-30
 Delhi Beat Puneri Paltan 32-30

ਅਹਿਮਦਾਬਾਦ: ਯੂਵਾ ਰੇਡਰ ਨਵੀਨ ਕੁਮਾਰ ਦੇ ਇਕ ਹੋਰ ਸੁਪਰ-10 ਦੇ ਦਮ ‘ਤੇ ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਅਪਣੇ ਛੇਵੇਂ ਮੈਚ ਵਿਚ ਪੁਣੇਰੀ ਪਲਟਨ ਨੂੰ ਰੋਮਾਂਚਕ ਅੰਦਾਜ਼ ਵਿਚ 32-30 ਨਾਲ ਹਰਾ ਦਿੱਤਾ। ਨਵੀਨ ਦਾ ਛੇ ਮੈਚਾਂ ਵਿਚ ਇਹ ਪੰਜਵਾਂ ਸੁਪਰ-10 ਹੈ। ਨਵੀਨ ਨੇ ਮੈਚ ਵਿਚ 11 ਅੰਕ ਲਏ। ਉਹਨਾਂ ਨੇ ਇਸ ਦੇ ਨਾਲ ਹੀ ਪੀਕੇਐਲ ਵਿਚ ਅਪਣੇ 400 ਰੇਡ ਪੁਆਇੰਟਸ ਵੀ ਪੂਰੇ ਕਰ ਲਏ ਹਨ।


ਨਵੀਨ ਤੋਂ ਇਲਾਵਾ ਚੰਦਰਨ ਰੰਜੀਤ ਨੇ ਵੀ ਅੱਠ ਅੰਕ ਹਾਸਲ ਕੀਤੇ। ਦਿੱਲੀ ਦੀ ਟੀਮ ਪਹਿਲੀ ਪਾਰੀ ਵਿਚ 19-11 ਨਾਲ ਅੱਗੇ ਸੀ ਪਰ ਦੂਜੀ ਪਾਰੀ ਵਿਚ ਪੁਣੇਰੀ ਪਲਟਨ ਨੇ ਚੰਗੀ ਵਾਪਸੀ ਕੀਤੀ ਅਤੇ ਦਿੱਲੀ ਨੂੰ ਅਖੀਰ ਤੱਕ ਸਖ਼ਤ ਟੱਕਰ ਦਿੱਤੀ। ਹਾਲਾਂਕਿ ਦਿੱਲੀ ਨੇ ਅਪਣੇ ਵਧੀਆ ਪ੍ਰਦਰਸ਼ਨ ਨੂੰ ਕਾਇਮ ਰੱਖਦੇ ਹੋਏ ਮੈਚ ਅਪਣੇ ਨਾਂਅ ਕਰ ਲਿਆ। ਦਬੰਗ ਦਿੱਲੀ ਦੀ ਛੇ ਮੈਚਾਂ ਵਿਚ ਇਹ ਪੰਜਵੀਂ ਜਿੱਤ ਹੈ ਅਤੇ ਹੁਣ ਉਸ ਦੇ 26 ਅੰਕ ਹੋ ਗਏ ਤੇ ਉਹ ਮਜ਼ਬੂਤੀ ਨਾਲ ਪਹਿਲੇ ਸਥਾਨ ‘ਤੇ ਕਾਇਮ ਹੈ।


ਉੱਥੇ ਹੀ ਪੁਣੇਰੀ ਪਲਟਨ ਦੀ ਇਹ ਛੇ ਮੈਚਾਂ ਵਿਚ ਚੌਥੀ ਹਾਰ ਹੈ। ਟੀਮ 11 ਅੰਕਾਂ ਦੇ ਨਾਲ 9ਵੇਂ ਨੰਬਰ ‘ਤੇ ਹੈ। ਦਿੱਲੀ ਨੇ ਰੇਡ ਨਾਲ 19, ਟੈਕਲ ਨਾਲ 9, ਆਲ ਆਊਟ ਦੋ ਅਤੇ ਦੋ ਹੋਰ ਅੰਕ ਲਏ। ਪੁਣੇਰੀ ਨੂੰ ਰੇਡ ਨਾਲ 22, ਟੈਕਲ ਨਾਲ 9 ਅਤੇ ਇਕ ਹੋਰ ਅੰਕ ਮਿਲਿਆ। ਪੁਣੇਰੀ ਲਈ ਨਿਤਿਨ ਤੋਮਰ ਨੇ ਅੱਠ ਅਤੇ ਮਨਜੀਤ ਨੇ ਛੇ ਅੰਕ ਲਏ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Gujarat, Ahmedabad
Advertisement

 

Advertisement
Advertisement