
ਯੂਪੀ ਯੋਧਾ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਸੀਜ਼ਨ-7 ਦੇ ਰੋਮਾਂਚਕ ਮੁਕਾਬਲੇ ਵਿਚ ਬੰਗਲੁਰੂ ਬੁਲਜ਼ ਨੂੰ 35-33 ਨਾਲ ਹਰਾ ਦਿੱਤਾ।
ਅਹਿਮਦਾਬਾਦ: ਯੂਪੀ ਯੋਧਾ ਨੇ ਆਖਰੀ ਸਮੇਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਸੋਮਵਾਰ ਨੂੰ ਇਕਾ ਏਰੇਨਾ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਸੀਜ਼ਨ-7 ਦੇ ਰੋਮਾਂਚਕ ਮੁਕਾਬਲੇ ਵਿਚ ਬੰਗਲੁਰੂ ਬੁਲਜ਼ ਨੂੰ 35-33 ਨਾਲ ਹਰਾ ਦਿੱਤਾ। ਪਹਿਲੀ ਪਾਰੀ ਦੀ ਸ਼ੁਰੂਆਤ ਵਿਚ ਜਿੱਥੇ ਬੰਗਲੁਰੂ ਬੁਲਜ਼ ਨੇ ਅਪਣਾ ਪ੍ਰਦਰਸ਼ਨ ਦਿਖਾਇਆ ਤਾਂ ਦੂਜੀ ਪਾਰੀ ਵਿਚ ਯੂਪੀ ਦੀ ਟੀਮ ਨੇ ਬੰਗਲੁਰੂ ਬੁਲਜ਼ ਨੂੰ ਸਖ਼ਤ ਟੱਕਰ ਦਿੱਤੀ। ਚਾਰ ਮਿੰਟ ਦੇ ਮੈਚ ਵਿਚ ਹੀ ਬੰਗਲੁਰੂ ਬੁਲਜ਼ ਨੇ 6-1 ਨਾਲ ਵਾਧਾ ਬਣਾ ਲਿਆ।
#UPvBLR swung one way, then the other, with @UpYoddha finally picking up a well-deserved win.
— ProKabaddi (@ProKabaddi) August 12, 2019
Did you catch this nail-biting #VIVOProKabaddi clash on Star Sports and Hotstar? #IsseToughKuchNahi pic.twitter.com/QH0tEtOtlz
ਮੋਨੂੰ ਗੋਯਤ ਨੇ ਰੋਹਿਤ ਕੁਮਾਰ ਨੂੰ ਆਊਟ ਕਰ ਕੇ ਦੋ ਅੰਕ ਹਾਸਲ ਕੀਤੇ ਅਤੇ ਦੋ ਸਫ਼ਲ ਰੇਡ ਮਾਰ ਕੇ ਯੂਪੀ ਦੇ ਖਾਤੇ ਵਿਚ ਕੁੱਲ ਪੰਜ ਅੰਕ ਕਰ ਦਿੱਤੇ। ਬੰਗਲੁਰੂ ਨੇ ਕਿਸੇ ਤਰ੍ਹਾਂ 15ਵੇਂ ਮਿੰਟ ਤੱਕ ਅਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਪਰ ਯੂਪੀ ਦੇ ਡਿਫੇਂਸ ਨੇ 16 ਵੇਂ ਮਿੰਟ ਵਿਚ ਬੰਗਲੁਰੂ ਨੂੰ ਆਲ ਆਊਟ ਕਰ ਕੇ ਸਕੋਰ 13-13 ਨਾਲ ਬਰਾਬਰ ਕਰ ਲਏ। ਪਹਿਲੀ ਪਾਰੀ ਦਾ ਅੰਤ 15-15 ਦੇ ਸਕੋਰ ਨਾਲ ਹੋਇਆ। ਬੰਗਲੁਰੂ ਨੇ ਦੂਜੀ ਪਾਰੀ ਦੀ ਸ਼ੁਰੂਆਤ ਵਿਚ 17-16 ਨਾਲ ਵਾਧਾ ਹਾਸਲ ਕੀਤਾ।
Never count the Yoddhas out of a #VIVOProKabaddi encounter. ?
— ProKabaddi (@ProKabaddi) August 12, 2019
Can they hold on to their lead and win #UPvBLR?
Find out as LIVE action continues on Star Sports and Hotstar. #IsseToughKuchNahi pic.twitter.com/FPIvBtZPw6
ਯੂਪੀ ਦੇ ਰੇਡਰ ਮੋਹਸੇਨ ਨੇ 26ਵੇਂ ਮਿੰਟ ਵਿਚ ਅਪਣੀ ਟੀਮ ਨੂੰ 19-18 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਯੂਪੀ ਦੀ ਟੀਮ ਅਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ 27-21 ਅੰਕ ਨਾਲ ਅੱਗੇ ਹੋ ਗਈ। ਅਖ਼ੀਰ ਵਿਚ ਬੰਗਲੁਰੂ ਨੇ ਅੰਕਾਂ ਦੇ ਅੰਤਰ ਨੂੰ ਘੱਟ ਤਾਂ ਕਰ ਲਿਆ ਪਰ ਉਹ ਅਪਣੀ ਹਾਰ ਨੂੰ ਟਾਲ ਨਾ ਸਕੀ। ਯੂਪੀ ਲਈ ਸ੍ਰੀਕਾਂਤ ਜਾਧਵ ਨੇ 9 ਅਤੇ ਗੋਯਾਤ ਨੇ 8 ਅੰਕ ਲਏ। ਪਵਨ ਸੇਹਰਾਵਤ ਨੇ ਬੰਗਲੁਰੂ ਲਈ ਸਭ ਤੋਂ ਜ਼ਿਆਦਾ 15 ਅੰਕ ਹਾਸਲ ਕੀਤੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ