
ਬੀਜੇਪੀ ਹੈੱਡਕੁਆਰਟਰ ਦੇ ਕੰਟਰੋਲ ਰੂਮ ’ਚ ਇਹ ਧਮਕੀ ਭਰਿਆ ਫ਼ੋਨ ਸਵੇਰੇ ਲਗਭੱਗ 11 ਵਜੇ ਆਇਆ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਦਿੱਲੀ ਵਿਖੇ ਸਥਿਤ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੱਧ ਦਿੱਲੀ ਪੁਲਿਸ ਦੇ ਡੀਸੀਪੀ ਮੁਤਾਬਕ, ਇਕ ਧਮਕੀ ਭਰਿਆ ਫ਼ੋਨ ਕਰਨਾਟਕ ਦੇ ਮੈਸੂਰ ਤੋਂ ਆਇਆ ਸੀ, ਜਿਸ ਵਿਚ ਇਕ ਵਿਅਕਤੀ ਨੇ ਬੀਜੇਪੀ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਚੌਕਸ ਹੋ ਗਈ ਹੈ।
Delhi Police
ਦਿੱਲੀ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਰਨਾਟਕ ਪੁਲਿਸ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਜੇਪੀ ਹੈੱਡਕੁਆਰਟਰ ਦੇ ਕੰਟਰੋਲ ਰੂਮ ’ਚ ਇਹ ਧਮਕੀ ਭਰਿਆ ਫ਼ੋਨ ਸਵੇਰੇ ਲਗਭੱਗ 11 ਵਜੇ ਆਇਆ ਸੀ। ਪੁਲਿਸ ਨੇ ਮੁੱਖ ਦਫ਼ਤਰ ਦੀ ਜਾਂਚ ਪੜਤਾਲ ਕੀਤੀ। ਇਸ ਤੋਂ ਬਾਅਦ ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਕਿ ਇਹ ਫ਼ੋਨ ਕਰਨਾਟਕ ਦੇ ਮੈਸੂਰ ਤੋਂ ਕੀਤਾ ਗਿਆ ਹੈ।
BJP Headquarter
ਪੁਲਿਸ ਨੇ ਫ਼ੋਨ ਕਰਨ ਵਾਲੇ ਦਾ ਪਤਾ ਲਗਾ ਲਿਆ ਹੈ, ਪਰ ਅਜੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਫ਼ੋਨ ’ਤੇ ਧਮਕੀ ਦੇਣ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਫ਼ੋਨ ਕਰ ਚੁੱਕਾ ਹੈ।