ਪਾਕਿ ਸਰਕਾਰ ਨੇ ਜੈਸ਼-ਏ-ਮੁਹੰਮਦ ਦੇ ਹੈਡਕੁਆਰਟਰ ਸਮੇਤ 2 ਟਿਕਾਣਿਆਂ ਨੂੰ ਲਿਆ ਅਪਣੇ ਕਬਜ਼ੇ ‘ਚ
Published : Feb 23, 2019, 6:16 pm IST
Updated : Feb 23, 2019, 6:16 pm IST
SHARE ARTICLE
Masood Azhar with Headquarter
Masood Azhar with Headquarter

ਪਾਕਿਸਤਾਨ ਦੀ ਸਰਕਾਰ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਡਕੁਆਰਟਰ ਸਮੇਤ ਦੋ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ ਹੈ। ਪੰਜਾਬ ਸਰਕਾਰ ਨੇ ਬਹਾਵਲਪੁਰ...

ਇਸਲਾਮਾਬਾਦ : ਪਾਕਿਸਤਾਨ ਦੀ ਸਰਕਾਰ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਡਕੁਆਰਟਰ ਸਮੇਤ ਦੋ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ ਹੈ। ਪੰਜਾਬ ਸਰਕਾਰ ਨੇ ਬਹਾਵਲਪੁਰ ਸਥਿਤ ਜੈਸ਼ ਦੇ ਟਿਕਾਣੇ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ।

Pulwama AttackPulwama Attack

ਇਨ੍ਹਾਂ ਦੋ ਟਿਕਾਣਿਆਂ ਵਿਚੋਂ ਇੱਕ ਮਦਰਸੇ ਮਦਰਸਾਤੁਲ ਸਾਬਿਰ ਦਾ ਕੈਂਪ, ਜਿਸ ਨੂੰ ਜੈਸ਼ ਦਾ ਹੈਡਕੁਆਰਟਰ ਦੱਸਿਆ ਗਿਆ ਹੈ ਅਤੇ ਜਾਮਾ ਮਸਜਿਕ ਸੁਬਹਾਨਾਲਾਹ ਸ਼ਾਮਲ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਾਲ ਹੀ ਵਿਚ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਜਥੇਬੰਦੀ ਦਾ ਮੁਖੀ ਮਸੂਦ ਅਜ਼ਹਰ ਹੈ। 

Jaish E Mohammed Headquarter PakistanJaish E Mohammed Headquarter Pakistan

ਕਸ਼ਮੀਰ ਦੇ ਪੁਲਵਾਮਾ ਵਿਚ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਵੀ ਇਸੇ ਸੰਗਠਨ ਨੇ ਲਈ ਹੈ। ਇਸ ਹਮਲੇ ਵਿਚ ਸੀਆਰਪੀਐਫ ਦੇ 44 ਜਵਾਨਾਂ ਦੀ ਜਾਨ ਗਈ ਸੀ। ਇਹ ਹਮਲਾ ਸੀਆਰਪੀਐਫ ਕਾਫ਼ਲੇ 'ਤ ਇੱਕ ਫਿਦਾਈਨ ਹਮਲਾਵਰ ਨੇ ਕੀਤਾ ਸੀ। ਮਸੂਦ ਅਜ਼ਹਰ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਹ ਅਪਣੇ ਅਤਿਵਾਦੀ ਸੰਗਠਨ ਨੂੰ ਪਾਕਿਸਤਾਨ ਤੋਂ ਹੀ ਚਲਾਉਂਦਾ ਰਿਹਾ ਹੈ। ਭਾਰਤ ਕਾਫੀ ਸਮੇਂ ਤੋਂ ਸੰਯੁਕਤ ਰਾਸ਼ਟਰ ਪਾਬੰਦੀਆਂ ਦੇ ਤਹਿਤ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਸੂਚੀ ਵਿਚ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

Jaish E Mohammed Headquarter PakistanJaish E Mohammed Headquarter Pakistan

ਦੱਸ ਦੇਈਏ ਕਿ ਅਜ਼ਹਰ ਕਈ ਸਾਲ ਤੱਕ ਭਾਰਤ ਦੀ ਜੇਲ੍ਹ ਵਿਚ ਬੰਦ ਰਹਿ ਚੁੱਕਾ ਹੈ। 1999 ਵਿਚ ਅਤਿਵਾਦੀਆਂ ਨੇ 178 ਯਾਤਰੀਆਂ ਦੇ ਨਾਲ ਜਹਾਜ਼ ਨੂੰ ਨੇਪਾਲ ਤੋਂ ਹਾਈਜੈਕ ਕਰ ਲਿਆ ਸੀ। ਇਸ ਜਹਾਜ਼ ਦੇ ਬਦਲੇ ਭਾਰਤ ਸਰਕਾਰ ਨੂੰ ਮਸੂਦ ਅਜ਼ਹਰ, ਮੁਸਤਾਕ ਅਹਿਮਦ ਜਰਗਰ ਅਤੇ ਅਹਿਮਦ ਉਮਰ ਸਈਦ ਸ਼ੇਖ ਨੂੰ ਰਿਹਾਅ ਕਰਨਾ ਪਿਆ ਸੀ। ਰਿਹਾਈ ਤੋਂ ਬਾਅਦ ਬੀਤੇ ਦੋ ਦਹਾਕੇ ਤੋਂ ਅਜ਼ਹਰ ਭਾਰਤ ਵਿਚ ਅਤਿਵਾਦੀ ਫੈਲਾਉਂਦਾ ਰਿਹਾ ਹੈ। ਭਾਰਤ ਵਿਚ ਬੀਤੇ ਸਾਲਾਂ ਵਿਚ ਹੋਏ ਕਈ ਅਤਿਵਾਦੀ ਹਮਲਿਆਂ ਦੇ ਪਿੱਛੇ ਉਸ ਨੂੰ ਹੀ ਮੰਨਿਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement