
ਵੈਸਟ-ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਆਸਟ੍ਰੇਲੀਆ ਦੇ ਇਕ ਮੀਡੀਆ ਗਰੁੱਪ ਖਿਲਾਫ 3 ਲੱਖ ਆਸਟ੍ਰੇਲੀਆਈ ਡਾਲਰ (ਕਰੀਬ ਸਾਢੇ 15 ਕਰੋੜ ਰੁਪਏ) ਦਾ ਮਾਣਹਾਨੀ........
ਆਸਟ੍ਰੇਲੀਆ : ਵੈਸਟ-ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਆਸਟ੍ਰੇਲੀਆ ਦੇ ਇਕ ਮੀਡੀਆ ਗਰੁੱਪ ਖਿਲਾਫ 3 ਲੱਖ ਆਸਟ੍ਰੇਲੀਆਈ ਡਾਲਰ (ਕਰੀਬ ਸਾਢੇ 15 ਕਰੋੜ ਰੁਪਏ) ਦਾ ਮਾਣਹਾਨੀ ਦਾ ਕੇਸ ਜਿੱਤ ਲਿਆ ਹੈ। ਦਰਅਸਲ ਗੇਲ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਇਕ ਮਾਲਿਸ਼ ਕਰਨ ਵਾਲੀ ਔਰਤ ਨੂੰ ਆਪਣਾ ਗੁਪਤਅੰਗ ਦਿਖਾਇਆ ਸੀ। ਆਸਟ੍ਰੇਲੀਆ ਦੇ ਮੀਡੀਆ ਨੇ 2016 'ਚ ਸਿਲਸਿਲੇਵਾਰ ਲੇਖਾਂ 'ਚ ਗੇਲ 'ਤੇ ਇਹ ਦੋਸ਼ ਲਗਾਏ ਸਨ। ਅਜਿਹੇ 'ਚ ਗੇਲ ਨੇ ਮਾਣਹਾਨੀ ਦਾ ਕੇਸ ਦਰਜ ਕਰਵਾ ਦਿਤਾ ਸੀ।
ਨਿਊ ਸਾਊਥ ਵੇਲਸ ਸੁਪਰੀਮ ਕੋਰਟ ਦੀ ਜਸਟਿਸ ਲੂਸੀ ਮੈਕੁਲਮ ਨੇ ਦੋਸ਼ਾਂ ਨੂੰ ਸਹੀ ਨਹੀਂ ਪਾਇਆ। ਜਸਟਿਸ ਲੂਸੀ ਨੇ ਕਿਹਾ ਕਿ ਕੰਪਨੀ ਨੇ ਗੇਲ ਦੀ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਇਸ ਲਈ ਜਲਦ ਹੀ ਗੇਲ ਨੂੰ ਭੁਗਤਾਨ ਕਰਨਾ ਹੋਵੇਗਾ ਅਤੇ ਜ਼ੁਰਮਾਨਾ ਲਗਾਉਣ ਤੋਂ ਬਾਅਦ ਫੇਅਰਫੈਕਸ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ। ਦਰਅਸਲ 2015 ਵਿਸ਼ਵ ਕੱਪ ਦੌਰਾਨ ਇਕ ਮਸਾਜ ਥੇਰੇਪਿਸਟ ਨੇ ਗੇਲ 'ਤੇ ਅਸ਼ਲੀਲ ਹਰਕਤ ਕਰਨ ਦੇ ਦੋਸ਼ ਲਗਾਇਆ।
ਲੀਅਨ ਰਸੇਲ ਨੇ ਸਿਡਨੀ ਦੀ ਕੋਰਟ 'ਚ ਚੱਲ ਰਹੀ ਸੁਣਵਾਈ ਦੌਰਾਨ ਕਿਹਾ ਕਿ ਉਹ ਚੇਂਜਿੰਗ ਰੂਮ 'ਚ ਤੋਲੀਆ ਲੱਭਣ ਗਈ ਸੀ ਜਿੱਥੇ ਅਚਾਨਕ ਉਸ ਨੂੰ ਗੇਲ ਮਿਲੇ। ਗੇਲ ਨੇ ਪੁੱਛਿਆ ਕਿ ਲੱਭ ਰਹੇ ਹੋ, ਰਸੇਲ ਨੇ ਕਿਹਾ, ਤੋਲੀਆ, ਤਾਂ ਗੇਲ ਨੇ ਆਪਣਾ ਤੋਲੀਆ ਉਤਾਰ ਕੇ ਉਸ ਨੂੰ ਅਸ਼ਲੀਲ ਸ਼ਬਦ ਕਹੇ ਸਨ। ਹਾਲਾਂਕਿ ਮਾਮਲੇ ਉਠਣ ਤੋਂ ਬਾਅਦ ਗੇਲ ਨੇ ਇਸ ਦੋਸ਼ ਖ਼ਾਰਜ਼ ਕੀਤਾ ਸੀ।