Advertisement

ਇਹ ਨਾ ਕਹੋ ਕਿ ਮੈਂ ਕੁਝ ਨਹੀਂ ਕਰ ਸਕਦਾ : ਯੁਵਰਾਜ

ROZANA SPOKESMAN
Published Sep 14, 2018, 12:10 pm IST
Updated Sep 14, 2018, 12:10 pm IST
ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। 2011 ਦੇ ਵਿਸ਼ਵ ਕੱਪ ਜਿਤਾਉਣ ਵਿਚ ਵੀ ਯੁਵਰਾਜ ਦੀ ਭੂਮਿਕਾ......
Yuvraj Singh
 Yuvraj Singh

ਨਵੀਂ ਦਿੱਲੀ : ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। 2011 ਦੇ ਵਿਸ਼ਵ ਕੱਪ ਜਿਤਾਉਣ ਵਿਚ ਵੀ ਯੁਵਰਾਜ ਦੀ ਭੂਮਿਕਾ ਸਭ ਤੋਂ ਵੱਧ ਸੀ। ਯੁਵਰਾਜ ਨੇ ਵਿਸ਼ਵ ਕੱਪ 2011 ਵਿਚ ਕੁਲ 352 ਦੌੜਾਂ ਬਣਾਈਆਂ ਜਿਸ ਵਿਚ ਉਹ 4 ਵਾਰ 'ਮੈਨ ਆਫ਼ ਦਾ ਮੈਚ' ਵੀ ਰਹੇ। ਇਸ ਤੋਂ ਇਲਾਵਾ ਯੁਵੀ ਨੇ ਗੇਂਦਬਾਜ਼ੀ ਵਿਚ ਜ਼ੋਰ ਦਿਖਾਉਂਦੇ ਹੋਏ 15 ਵਿਕਟਾਂ ਵੀ ਹਾਸਲ ਕੀਤੀਆਂ ਪਰ ਪਿਛਲੇ ਕੁਝ ਸਮੇਂ ਤੋਂ ਯੁਵਰਾਜ ਆਪਣੀ ਬੁਰੀ ਫ਼ਾਰਮ ਨਾਲ ਜੂਝ ਰਹੇ ਹਨ। ਜਿਸ ਕਾਰਨ ਉਸ ਨੂੰ ਕਈ ਵਾਰ ਟੀਮ ਤੋਂ ਅੰਦਰ-ਬਾਹਰ ਹੋਣਾ ਪਿਆ।

ਯੁਵਰਾਜ ਨੇ ਵੀਰਵਾਰ ਨੂੰ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤਾ ਜਿਸ ਵਿਚ ਉਹ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ। ਯੁਵਰਾਜ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਕਿ ਕੁਝ ਨਵਾਂ ਸਿੱਖਣ ਅਤੇ ਨਵਾਂ ਕਰਨ ਲਈ ਕਦੇ ਦੇਰ ਨਹੀਂ ਹੁੰਦੀ ਅਤੇ ਮੈਨੂੰ ਇਹ ਨਾ ਕਹੋ ਕਿ ਮੈਂ ਕੁਝ ਨਹੀਂ ਕਰ ਸਕਦਾ। ਇਕ ਨਵੇਂ ਮੌਸਮ ਦੀ ਸ਼ੁਰੂਆਤ ਲਈ ਮੈਂ ਤਿਆਰ ਹਾਂ । ਯੁਵਰਾਜ ਦੀ ਇਸ ਮਿਹਨਤ ਤੋਂ ਸਾਫ਼ ਪਤਾ ਲਗ ਰਿਹਾ ਹੈ ਕਿ ਉਹ ਵਾਪਸੀ ਲਈ ਬੇਕਰਾਰ ਹਨ। ਯੁਵਰਾਜ ਨੇ ਪਹਿਲਾਂ ਹੀ ਦਸਿਆ ਹੈ ਕਿ ਉਹ 2019 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਨਹੀਂ ਲੈਣਗੇ। 

ਇਸ ਲਈ ਯੂਵੀ 19 ਸਤੰਬਰ ਤੋਂ 20 ਅਕਤੂਬਰ ਤਕ ਵਿਜੇ ਹਜ਼ਾਰੇ ਟ੍ਰਾਫ਼ੀ, ਦੇਵਧਰ ਟ੍ਰਾਫ਼ੀ ਅਤੇ 1 ਨਵੰਬਰ ਤੋਂ ਸ਼ੁਰੂ ਹੋ ਰਹੀ ਰਣਜੀ ਟ੍ਰਾਫ਼ੀ ਵਿਚ ਖੇਡ ਕੇ ਆਪਣੀ ਫਾਰਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਲਈ ਟੀਮ ਦੇ 4 ਨੰਬਰ ਦੀ ਜਗ੍ਹਾ ਹਮੇਸ਼ਾ ਸਿਰ ਦਰਦ ਰਹੀ ਹੈ।

ਯੁਵਰਾਜ ਤੋਂ ਬਾਦ 4 ਨੰਬਰ 'ਤੇ ਸੁਰੇਸ਼ ਰੈਣਾ, ਅਜਿੰਕਯ ਰਹਾਨੇ, ਮਨੀਸ਼ ਪਾਂਡੇ ਅਤੇ ਕੇਦਾਰ ਯਾਦਵ ਖੇਡ ਚੁੱਕੇ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਖਿਡਾਰੀ ਟੀਮ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ। ਯੁਵਰਾਜ ਨੇ ਆਪਣੇ ਕਰੀਅਰ ਵਿਚ ਕਈ ਵਾਰ 4 ਨੰਬਰ 'ਤੇ ਬੱਲੇਬਾਜ਼ੀ ਕੀਤੀ ਹੈ। ਉਸ ਨੇ 4 ਨੰਬਰ 'ਤੇ ਆ ਕੇ ਟੀਮ ਨੂੰ ਕਈ ਵਾਰ ਮੁਸ਼ਕਲ ਹਾਲਾਤਾਂ ਵਿਚੋਂ ਬਾਹਰ ਕੱਢ ਕੇ ਜਿੱਤ ਦਿਵਾਈ ਹੈ।  (ਪੀਟੀਆਈ)

Location: India, Delhi, New Delhi
Advertisement

 

Advertisement