
ਗਰੁੱਪ ਪੱਧਰ ਦੇ ਸੰਘਰਸ਼ ਤੋ ਪਾਰ ਪਾ ਕੇ ਭਾਰਤੀ ਪੁਰਸ਼ ਹਾਕੀ ਟੀਮ ਕੁਆਰਟਰ ਫਾਈਨਲ 'ਚ ਤਾਂ ਪਹੁੰਚ ਗਈ ਹੈ.........
ਨਵੀਂ ਦਿੱਲੀ : ਗਰੁੱਪ ਪੱਧਰ ਦੇ ਸੰਘਰਸ਼ ਤੋ ਪਾਰ ਪਾ ਕੇ ਭਾਰਤੀ ਪੁਰਸ਼ ਹਾਕੀ ਟੀਮ ਕੁਆਰਟਰ ਫਾਈਨਲ 'ਚ ਤਾਂ ਪਹੁੰਚ ਗਈ ਹੈ ਪਰ ਸੈਮੀਫਾਈਨਲ 'ਚ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਤੋਂ ਹਾਰ ਗਈ। ਮੁਕਾਬਲੇ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ ਪਹਿਲੇ 2 ਮਿੰਟ ਤਕ ਕੋਈ ਟੀਮ ਗੋਲ ਨਹੀਂ ਕਰ ਸਕੀ।
ਨੀਦਰਲੈਂਡ ਨੇ ਹੁਣ ਤਕ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ 18 ਗੋਲ ਕੀਤੇ ਹਨ। ਉਸ ਨੇ ਪੂਲ ਸੈਸ਼ਨ 'ਚ ਮਲੇਸ਼ੀਆ ਨੂੰ 7-0 ਨਾਲ ਅਤੇ ਪਾਕਿਸਤਾਨ ਨੂੰ 5-1 ਨਾਲ ਹਰਾਇਆ ਹਾਲਾਂਕਿ ਜਰਮਨੀ ਤੋਂ 1-4 ਨਾਲ ਹਾਰ ਝੱਲਣੀ ਪਈ।
ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 12ਵੇਂ ਮਿੰਟ 'ਚ ਸ਼ਾਨਦਾਰ ਗੋਲ ਕਰ ਕੇ ਨੀਦਰਲੈਂਡ 'ਤੇ 1-0 ਨਾਲ ਬੜਤ ਬਣਾ ਲਈ ਸੀ। ਅਕਾਸ਼ਦੀਪ ਸਿੰਘ ਨੇ ਭਾਰਤੀ ਟੀਮ ਨੂੰ ਬੜਤ ਦਿਵਾ ਦਿਤੀ ਸੀ। ਇਸ ਤੋਂ ਬਾਅਦ ਨੀਦਰਲੈਂਡ ਟੀਮ ਨੇ ਅਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਹਿਲੇ ਹਾਫ ਤਕ ਗੋਲ ਕਰ ਕੇ ਟੀਮ ਨੂੰ ਫਿਰ ਤੋਂ ਬਰਾਬਰੀ ਕਰਵਾ ਦਿਤੀ ਸੀ।
ਜਿਸ ਨਾਲ ਦੋਵੇ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਹੋ ਗਿਆ ਸੀ। ਹਾਫ ਟਾਈਮ ਦੇ ਦੂਜੇ ਮਿੰਟ 'ਚ ਨੀਦਰਲੈਂਡ ਨੂੰ ਪੇਨਲਟੀ ਕਾਰਨਰ ਮਿਲਿਆ, ਜਿਸ ਦਾ ਟੀਮ ਕੋਈ ਫਾਇਦਾ ਨਹੀਂ ਚੁੱਕ ਸਕੀ। 35 ਮਿੰਟ ਤਕ ਦੋਵੇਂ ਟੀਮਾਂ ਵਲੋਂ ਕੋਈ ਗੋਲ ਨਹੀਂ ਕੀਤਾ ਗਿਆ ਸੀ ਹਾਲਾਂਕਿ ਭਾਰਤੀ ਟੀਮ ਨੀਂਦਰਲੈਂਡ 'ਤੇ ਕਾਫੀ ਭਾਰੀ ਪੈਂਦੀ ਹੋਈ ਦਿਖਾਈ ਦਿਤੀ ਸੀ। ਆਖਰੀ 10ਮਿੰਟ ਰਹਿੰਦੇ ਹੋਏ ਨੀਂਦਰਲੈਂਡ ਟੀਮ ਨੇ ਸ਼ਾਨਦਾਰ ਗੋਲ ਕਰ ਕੇ ਭਾਰਤ 'ਤੇ 2-1 ਨਾਲ ਬੜਤ ਬਣਾ ਲਈ। (ਪੀਟੀਆਈ)