
ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਹਾਕੀ ਦੇ ਆਗੂ ਦੇਸ਼ਾਂ ਵਿਚੋਂ ਇਕ ਹੈ ਅਤੇ ਸਾਡੀ...
ਨਵੀਂ ਦਿੱਲੀ (ਭਾਸ਼ਾ) : ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਹਾਕੀ ਦੇ ਆਗੂ ਦੇਸ਼ਾਂ ਵਿਚੋਂ ਇਕ ਹੈ ਅਤੇ ਸਾਡੀ ਟੀਮ ਲਈ ਵੱਡੇ ਟੂਰਨਾਮੈਂਟ ਵਿਚ ਫਿਰ ਤੋਂ ਮੈਡਲ ਜਿੱਤਣਾ ਇਕ ਅਸਲ ਚੁਣੌਤੀ ਹੈ। ਜੇਤਲੀ ਭਾਰਤੀ ਹਾਕੀ ਦੇ ਇਤਿਹਾਸ ‘ਤੇ ਲਿਖੀ ਗਈ ਕਿਤਾਬ ‘ਦ ਇਲਸਟਰੇਟੇਡ ਹਿਸਟਰੀ ਆਫ਼ ਇੰਡੀਅਨ ਹਾਕੀ, ਏ ਸਾਗਾ ਆਫ਼ ਟਰਾਇੰਫ, ਪੇਨ ਐਂਡ ਡਰੀਮਸ’ ਦੇ ਉਦਘਾਟਨ ਦੇ ਮੌਕੇ ‘ਤੇ ਬੋਲ ਰਹੇ ਸਨ।
Arun Jaitleyਇਸ ਕਿਤਾਬ ਦੇ ਲੇਖਕ ਵੀ ਕ੍ਰਿਸ਼ਣਾਸਵਾਮੀ ਹਨ। ਇਸ ਕਿਤਾਬ ਵਿਚ ਓਲੰਪਿਕ, ਵਿਸ਼ਵ ਕੱਪ, ਏਸ਼ੀਅਨ ਗੇਮਸ ਸਮੇਤ ਕਈ ਵੱਡੇ ਟੂਰਨਾਮੈਂਟਸ ਵਿਚ ਭਾਰਤ ਦੀਆਂ ਉਪਲੱਬਧੀਆਂ ਦੇ ਬਾਰੇ ਦੱਸਿਆ ਗਿਆ ਹੈ। ਜੇਤਲੀ ਨੇ ਕਿਹਾ, ‘ਇਹ ਚੰਗੀ ਗੱਲ ਹੈ ਕਿ ਵਿਸ਼ਵ ਕੱਪ ਭੁਵਨੇਸ਼ਵਰ ਵਿਚ ਹੋ ਰਿਹਾ ਹੈ। ਭਾਰਤੀ ਹਾਕੀ ਦੇ ਰਿਵਾਇਤੀ ਗੜ੍ਹਾਂ ‘ਤੇ ਧਿਆਨ ਕੇਂਦਰਿਤ ਕਰਨ ਨਾਲ ਅਸੀ ਭਵਿੱਖ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਾਂ।
ਅਸੀ ਵਿਸ਼ਵ ਹਾਕੀ ਵਿਚ ਸਿਖ਼ਰ ਟੀਮਾਂ ਵਿਚ ਪਹੁਂਚ ਗਏ ਹਾਂ ਅਤੇ ਹੁਣ ਗੇਂਦ ਨੂੰ ਗੋਲ ਦੇ ਅੰਦਰ ਪਾਉਣ ਦੀ ਜ਼ਰੂਰਤ ਹੈ।’ ਜੇਤਲੀ ਨੇ ਭਾਰਤ ਦੇ ਪਹਿਲੇ ਓਲੰਪਿਕ ਕਪਤਾਨ ਜੈਪਾਲ ਸਿੰਘ ਦੇ ਖੇਡ, ਸਮਾਜਿਕ ਅਤੇ ਰਾਜਨੀਤਿਕ ਕੈਰੀਅਰ ਦੀ ਗੱਲ ਕਰਦੇ ਹੋਏ ਉਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ। ਜੇਤਲੀ ਨੇ ਚੁਟਕੀ ਲੈਣ ਦੇ ਅੰਦਾਜ਼ ਵਿਚ ਕਿਹਾ, ‘ਭਾਰਤੀ ਹਾਕੀ ਵਿਚ ਰਾਜਨੀਤੀ ਦੀ ਤਰ੍ਹਾਂ ਗੰਢ-ਜੋੜ ਦੀ ਸ਼ੁਰੂਆਤ 1968 ਦੇ ਓਲੰਪਿਕ ਤੋਂ ਹੋਈ।
Real challenge to win a medal in the big tournament again in hockeyਉਸ ਓਲੰਪਿਕ ਵਿਚ ਭਾਰਤੀ ਟੀਮ ਦੋ ਕਪਤਾਨਾਂ ਦੇ ਨਾਲ ਗਈ ਸੀ ਅਤੇ ਉਥੋਂ ਹੀ ਭਾਰਤੀ ਹਾਕੀ ਦਾ ਢਲਾਣ ਸ਼ੁਰੂ ਹੋਇਆ ਪਰ ਪਿਛਲੇ ਇਕ ਦਸ਼ਕ ਵਿਚ ਭਾਰਤੀ ਹਾਕੀ ਦਾ ਸੰਗਠਨ ਬਹੁਤ ਬਿਹਤਰ ਹੋਇਆ ਹੈ।’ ਇਸ ਮੌਕੇ ‘ਤੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬਤਰ ਨੇ ਕਿਹਾ, ‘ਭਾਰਤੀਆਂ ਦਾ ਹਾਕੀ ਨਾਲ ਜਜ਼ਬਾਤੀ ਪਿਆਰ ਰਿਹਾ ਹੈ ਅਤੇ ਸਾਡਾ ਸ਼ਾਨਦਾਰ ਇਤਹਾਸ ਇਸ ਖੇਲ ਵਿਚ ਹੈ। ਇਸ ਕਿਤਾਬ ਦੇ ਜ਼ਰੀਏ ਉਸ ਦੀ ਵੰਨਗੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।