
ਮੈਚ ਦੌਰਾਨ ਇਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਉਸ ਨੂੰ ਮਿਲਣ ਚਲਾ ਗਿਆ।
Virat Kohli News: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਦੁਨੀਆਂ ਵਿਚ ਜਿਥੇ ਵੀ ਉਹ ਜਾਂਦੇ ਹਨ ਤਾਂ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਦੀ ਉਮੀਦ ਨਾਲ ਸਟੇਡੀਅਮ ਪਹੁੰਚਦੇ ਹਨ। ਵਿਰਾਟ ਕੋਹਲੀ ਨੇ ਐਤਵਾਰ ਨੂੰ ਅਫ਼ਗਾਨਿਸਤਾਨ ਵਿਰੁਧ ਟੀ-20 ਮੈਚ 'ਚ 14 ਮਹੀਨਿਆਂ ਬਾਅਦ ਇਸ ਫਾਰਮੈਟ 'ਚ ਵਾਪਸੀ ਕੀਤੀ। ਇਸ ਮੈਚ ਦੌਰਾਨ ਇਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਉਸ ਨੂੰ ਮਿਲਣ ਚਲਾ ਗਿਆ।
ਅਫ਼ਗਾਨਿਸਤਾਨ ਦੀ ਬੱਲੇਬਾਜ਼ੀ ਦੌਰਾਨ ਜਦੋਂ ਵਿਰਾਟ ਕੋਹਲੀ 18ਵੇਂ ਓਵਰ 'ਚ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਸਨ ਤਾਂ ਇਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਉਸ ਕੋਲ ਪਹੁੰਚ ਗਿਆ। ਉਹ ਵਿਅਕਤੀ ਵਿਰਾਟ ਕੋਹਲੀ ਵੱਲ ਭੱਜਿਆ। ਸੱਭ ਤੋਂ ਪਹਿਲਾਂ, ਉਸ ਨੇ ਝੁਕ ਕੇ ਵਿਰਾਟ ਦੇ ਪੈਰਾਂ ਨੂੰ ਛੂਹਿਆ ਅਤੇ ਫਿਰ ਉਸ ਨੂੰ ਗਲੇ ਲਗਾਇਆ। ਉਹ ਕੁਝ ਦੇਰ ਤਕ ਵਿਰਾਟ ਨੂੰ ਜੱਫੀ ਪਾਉਣ ਵਿਚ ਕਾਮਯਾਬ ਰਿਹਾ ਅਤੇ ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਥੇ ਆਏ ਅਤੇ ਉਨ੍ਹਾਂ ਨੂੰ ਫੜ ਲਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਘੇਰਾ ਤੋੜਨ ਵਾਲੇ ਵਿਅਕਤੀ ਨੂੰ ਫੜ ਲਿਆ ਅਤੇ ਥਾਣੇ ਲੈ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਭਾਰਤ ਨੇ ਅਫ਼ਗਾਨਿਸਤਾਨ ਵਿਰੁਧ ਖੇਡੀ ਜਾ ਰਹੀ ਟੀ-20 ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ ਦੇ ਲਗਾਤਾਰ ਦੋ ਮੈਚ ਜਿੱਤ ਕੇ ਇਹ ਸਫਲਤਾ ਹਾਸਲ ਕੀਤੀ। ਇੰਦੌਰ 'ਚ ਖੇਡੇ ਗਏ ਦੂਜੇ ਮੈਚ 'ਚ ਮਹਿਮਾਨ ਟੀਮ ਨੇ 172 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ ਯਸ਼ਸਵੀ ਜੈਸਵਾਲ ਅਤੇ ਸ਼ਿਵਮ ਦੂਬੇ ਦੇ ਤੂਫਾਨੀ ਅਰਧ ਸੈਂਕੜੇ ਦੇ ਆਧਾਰ 'ਤੇ ਆਸਾਨ ਜਿੱਤ ਦਰਜ ਕੀਤੀ। ਦੋਵਾਂ ਟੀ-20 ਮੈਚਾਂ 'ਚ ਟੀਮ ਇੰਡੀਆ ਨੇ 6 ਵਿਕਟਾਂ ਨਾਲ ਇਕਤਰਫਾ ਜਿੱਤ ਹਾਸਲ ਕੀਤੀ।
My wish of hugging Virat Kohli got fulfilled today ❤️pic.twitter.com/r0B8ZjE0Ui https://t.co/vjCWSPyY9e
429 ਦਿਨਾਂ ਬਾਅਦ ਟੀ-20 ਇੰਟਰਨੈਸ਼ਨਲ 'ਚ ਵਾਪਸੀ ਕਰਨ ਵਾਲੇ ਵਿਰਾਟ ਕੋਹਲੀ ਨੇ ਮੈਚ 'ਚ ਅਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਦੀ ਵਾਪਸੀ ਤੋਂ ਬਾਅਦ ਇਸ ਤਰ੍ਹਾਂ ਦੀਆਂ ਪਾਰੀਆਂ ਨੇ ਉਸ ਦੇ ਟੂਰਨਾਮੈਂਟ 'ਚ ਖੇਡਣ ਦੀਆਂ ਉਮੀਦਾਂ ਨੂੰ ਹੋਰ ਵਧਾ ਦਿਤਾ ਹੈ।
(For more Punjabi news apart from Police detain pitch invader for hugging and touching Virat Kohli's feet, stay tuned to Rozana Spokesman)