
ਦੋਵਾਂ ਉਲੰਪਿਕ ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਚ ਹੋਵੇਗਾ।
ਭਾਰਤੀ ਹਾਕੀ ਉਲੰਪੀਅਨ ਖਿਡਾਰੀ ਮਨਦੀਪ ਸਿੰਘ ਜਲਦੀ ਹੀ ਵਿਆਹ ਦੇ ਬੰਧਣ ਵਿਚ ਬੱਝਣ ਜਾ ਰਹੇ ਹਨ। ਉਲੰਪਿਕ ਹਾਕੀ ਖਿਡਾਰੀ ਮਨਦੀਪ ਸਿੰਘ ਜਲੰਧਰ ਵਿਚ ਮਹਿਲਾ ਉਲੰਪਿਕ ਖਿਡਾਰਨ ਉਦਿਤਾ ਕੌਰ ਨਾਲ ਵਿਆਹ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਉਦਿਤਾ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ। ਦੋਵਾਂ ਉਲੰਪਿਕ ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਚ ਹੋਵੇਗਾ। ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ।
ਜਾਣਕਾਰੀ ਮੁਤਾਬਕ 19 ਮਾਰਚ ਨੂੰ ਇੱਕ ਡੀਜੇ ਪਾਰਟੀ ਹੋਵੇਗੀ, ਜਿਸ ਵਿੱਚ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀ ਮੌਜੂਦ ਰਹਿਣਗੇ। ਬਾਰਾਤ 21 ਮਾਰਚ ਨੂੰ ਸਵੇਰੇ 8 ਵਜੇ ਘਰ ਤੋਂ ਸ਼੍ਰੀ ਗੁਰੂਦੁਆਰਾ ਸਾਹਿਬ ਲਈ ਰਵਾਨਾ ਹੋਵੇਗੀ ਅਤੇ ਆਨੰਦ ਕਾਰਜ ਸਵੇਰੇ 9 ਵਜੇ ਆਯੋਜਿਤ ਕੀਤਾ ਜਾਵੇਗਾ। ਵਿਆਹ ਤੋਂ ਬਾਅਦ, 22 ਮਾਰਚ ਨੂੰ ਇੱਕ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ, ਜਿਸ ਵਿੱਚ ਖਿਡਾਰੀਆਂ ਤੋਂ ਲੈ ਕੇ ਕਈ ਪੁਲਿਸ ਅਧਿਕਾਰੀ ਅਤੇ ਸਿਆਸਤਦਾਨ ਮੌਜੂਦ ਰਹਿਣਗੇ।