ਧੋਨੀ ਜਦੋਂ ਵੀ ਕਿਸੇ ਨੌਜਵਾਨ ਕ੍ਰਿਕਟਰ ਨੂੰ ਦੇਖਦੇ ਹਨ ਤਾਂ ਉਹ ਉਸ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ
ਰਾਂਚੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਭਾਵੇਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ ਹੋਵੇ ਪਰ ਅੱਜ ਵੀ ਉਹ ਨੌਜਵਾਨ ਕ੍ਰਿਕਟਰਾਂ ਦੀ ਮਦਦ ਕਰਨ ਲਈ ਹਾਜ਼ਰ ਰਹਿੰਦੇ ਹਨ। ਧੋਨੀ ਫਿਲਹਾਲ ਆਈ.ਪੀ.ਐਲ. 'ਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹਨ ਅਤੇ ਉਥੇ ਹੀ ਉਹ ਨੌਜਵਾਨਾਂ ਨੂੰ ਉਤਸ਼ਾਹਤ ਕਰਨ 'ਚ ਵੀ ਵਿਸ਼ਵਾਸ ਰੱਖਦੇ ਹਨ।
ਧੋਨੀ ਜਦੋਂ ਵੀ ਕਿਸੇ ਨੌਜਵਾਨ ਕ੍ਰਿਕਟਰ ਨੂੰ ਦੇਖਦੇ ਹਨ ਤਾਂ ਉਹ ਉਸ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੀ ਹੀ ਇਕ ਘਟਨਾ ਹਾਲ ਹੀ ਵਿਚ ਦੇਖਣ ਨੂੰ ਮਿਲੀ ਜਦੋਂ ਧੋਨੀ ਨੇ ਰਾਂਚੀ ਵਿਚ ਇਕ ਨੌਜਵਾਨ ਕ੍ਰਿਕਟਰ ਦੀ ਮਦਦ ਕੀਤੀ। ਦਰਅਸਲ ਧੋਨੀ ਰਾਂਚੀ ਦੇ ਮੈਦਾਨ 'ਚ ਅਭਿਆਸ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਨੌਜਵਾਨ ਕ੍ਰਿਕਟਰ ਨੂੰ ਬਾਈਕ 'ਤੇ ਅਪਣੇ ਘਰ ਜਾਣ ਲਈ ਲਿਫਟ ਦਿਤੀ। ਨੌਜਵਾਨ ਕ੍ਰਿਕਟਰ ਨੇ ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। Nothing to see here. Just #MSDhoni living his best semi retired life and a very lucky young cricketer who got a lift on his #YAMAHA RD350. ????️ #Jharkhand #Dhoni #msd #mahi #ranchi pic.twitter.com/EipYkBptsU
ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਧੋਨੀ ਕਈ ਨੌਜਵਾਨ ਕ੍ਰਿਕਟਰਾਂ ਨਾਲ ਅਭਿਆਸ ਕਰ ਰਹੇ ਹਨ। ਇਸ ਤੋਂ ਬਾਅਦ ਵੀਡੀਉ ਬਣਾਉਣ ਵਾਲਾ ਕ੍ਰਿਕਟਰ ਧੋਨੀ ਦੀ ਬਾਈਕ ਦੇ ਪਿੱਛੇ ਬੈਠਾ ਨਜ਼ਰ ਆ ਰਿਹਾ ਹੈ। ਨੌਜਵਾਨ ਕ੍ਰਿਕਟਰ ਨੇ ਇਸ ਪਲ ਨੂੰ ਅਪਣੇ ਕੈਮਰੇ 'ਚ ਕੈਦ ਕਰ ਲਿਆ, ਜਿਸ ਦੀ ਵੀਡੀਉ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।