Virat Kohli Records: ਇਕ ਨਹੀਂ, ਦੋ ਨਹੀਂ, ਵਿਰਾਟ ਕੋਹਲੀ ਨੇ ਤੋੜੇ ਸਚਿਨ ਤੇਂਦੁਲਕਰ ਦੇ ਤਿੰਨ ਵਡੇ ਰਿਕਾਰਡ
Published : Nov 15, 2023, 4:28 pm IST
Updated : Nov 15, 2023, 5:09 pm IST
SHARE ARTICLE
Virat Kohli Breaks Sachin Tendulkar Record in ICC World Cup 2023
Virat Kohli Breaks Sachin Tendulkar Record in ICC World Cup 2023

ਵਿਰਾਟ ਕੋਹਲੀ ਨੂੰ 'ਰਨ ਮਸ਼ੀਨ' ਵਜੋਂ ਜਾਣਿਆ ਜਾਂਦਾ ਹੈ

Virat Kohli Breaks Sachin Tendulkar Records in ICC World Cup 2023: ਵਿਰਾਟ ਕੋਹਲੀ! ਇਹ ਮਹਿਜ਼ ਇਕ ਨਾਮ ਨਹੀਂ ਸਗੋਂ ਭਾਰਤੀ ਕ੍ਰਿਕੇਟ ਟੀਮ ਦੀ ਰੀਡ ਦੀ ਹੱਡੀ ਹੈ। ਵਿਰਾਟ ਕੋਹਲੀ ਨੂੰ 'ਰਨ ਮਸ਼ੀਨ' ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਇਸ ਲਈ ਕਿਉਂਕਿ ਇਨ੍ਹਾਂ ਦਾ ਬੱਲਾ ਜਦੋਂ ਬੋਲਦਾ ਹੈ ਤਾਂ ਕੋਈ ਨਾ ਕੋਈ ਰਿਕਾਰਡ ਜਰੂਰ ਟੁੱਟਦਾ ਹੈ।

ਅਜਿਹਾ ਹੀ ਹੋਇਆ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿਚ ਜਦੋਂ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਖਿਲਾਫ ਇਕ ਸ਼ਾਨਦਾਰ ਸੈਂਕੜਾ ਜੜਿਆ। ਹਾਲਾਂਕਿ ਇਸ ਦੇ ਨਾਲ ਉਨ੍ਹਾਂ ਨੇ ਮੁੜ 'ਮਾਸਟਰ ਬਲਾਸਟਰ' ਸਚਿਨ ਤੇਂਦੁਲਕਰ ਦੇ ਕਈ ਰਿਕਾਰਡ ਵੀ ਤੋੜ ਦਿਤੇ।  

ਦੱਸ ਦਈਏ ਕਿ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਦੇ ਖਿਲਾਫ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼ਾਨਦਾਰ ਸ਼ੁਰੂਆਤ ਕੀਤੀ। 29 ਗੇਂਦਾ ਵਿਚ ਵਿਸਫੋਟਕ 47 ਰਨਾਂ ਦੀ ਪਾਰੀ ਖੇਡਣ ਤੋਂ ਬਾਅਦ ਰੋਹਿਤ ਸ਼ਰਮਾ ਆਊਟ ਹੋ ਗਏ ਅਤੇ ਫਿਰ ਮੈਦਾਨ 'ਚ ਉਤਰੇ ਵਿਰਾਟ ਕੋਹਲੀ।  

Virat Kohli Breaks Sachin Tendulkar Records in ICC World Cup 2023:

ਵਿਰਾਟ ਕੋਹਲੀ ਧੀਮੀ ਪਾਰੀ ਖੇਡਣ ਲਈ ਜਾਣੇ ਜਾਂਦੇ ਹਨ ਪਰ ਇਸ ਦੌਰਾਨ ਉਹ ਟੀਮ ਲਈ ਇਕ ਮਹਿਤਵਪੂਰਨ ਰੋਲ ਅਦਾਅ ਕਰਦੇ ਹਨ ਤੇ ਇਕ ਛੋਰ 'ਤੇ ਵਿਕਟ ਨੂੰ ਸਾਂਭ ਕੇ ਰੱਖਦੇ ਹਨ। ਇਸ ਦੌਰਾਨ ਉਨ੍ਹਾਂ ਨੇ 60 ਗੇਂਦਾ ਵਿਚ ਅਰਧ ਸੈਂਕੜਾ ਜੜਿਆ ਅਤੇ ਨਾਲ ਹੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿਤਾ।  

ਇਕੋ ਵਿਸ਼ਵ ਕੱਪ ਵਿਚ ਸੱਭ ਤੋਂ ਵੱਧ ਅਰਧ ਸੈਂਕੜੇ

ਅੱਜ ਦੇ ਮੈਚ ਵਿਚ ਨਿਊਜ਼ੀਲੈਂਡ ਦੇ ਖਿਲਾਫ ਜੜਿਆ ਗਿਆ ਵਿਰਾਟ ਕੋਹਲੀ ਦਾ ਇਹ ਅਰਧ ਸ਼ਤਕ ਇਸ ਵਿਸ਼ਵ ਕੱਪ ਵਿਚ ਉਨ੍ਹਾਂ ਦਾ 8ਵਾਂ ਅਰਧ ਸੈਂਕੜਾ ਸੀ ਅਤੇ ਇਹ ਇਕੋ ਵਿਸ਼ਵ ਕੱਪ ਵਿਚ ਇਕ ਖਿਡਾਰੀ ਵਲੋਂ ਜੜੇ ਗਏ ਸੱਭ ਤੋਂ ਵੱਧ ਅਰਧ ਸੈਂਕੜੇ ਹਨ।

ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਸਚਿਨ ਤੇਂਦੁਲਕਰ ਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਦੇ ਨਾਮ ਸੀ। ਦੱਸਣਯੋਗ ਹੈ ਕਿ ਸਚਿਨ ਤੇਂਦੁਲਕਰ ਨੇ 2003 ਦੇ ਵਿਸ਼ਵ ਕੱਪ ਵਿਚ ਸੱਭ ਤੋਂ ਵੱਧ 7 ਅਰਧ ਸੈਂਕੜੇ ਜੜੇ ਸੀ ਤੇ ਸ਼ਾਕਿਬ ਨੇ ਵੀ 2019 ਦੇ ਵਿਸ਼ਵ ਕੱਪ ਵਿਚ ਸੱਭ ਤੋਂ ਵੱਧ 7 ਅਰਧ ਸੈਂਕੜੇ ਜੜੇ ਸਨ।

ਇਕੋ ਵਿਸ਼ਵ ਕੱਪ ਵਿਚ ਸੱਭ ਤੋਂ ਵੱਧ ਦੌੜਾਂ

ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕੀਤਾ। ਵਿਰਾਟ ਕੋਹਲੀ ਇਕੋ ਵਿਸ਼ਵ ਕੱਪ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਦੀ ਜਿਨ੍ਹਾਂ ਨੇ 2003 ਦੇ ਵਿਸ਼ਵ ਕੱਪ ਵਿਚ 673 ਦੌੜਾਂ ਬਣਾਈਆਂ ਸਨ।

ਵਨਡੇ ਕ੍ਰਿਕੇਟ ਵਿਚ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ 

ਇੰਨਾ ਹੀ ਨਹੀਂ ਸਗੋਂ ਵਿਰਾਟ ਕੋਹਲੀ ਨੇ ਵਨਡੇ ਕ੍ਰਿਕੇਟ ਵਿਚ ਆਪਣਾ 50ਵਾਂ ਸੈਂਕੜਾ ਜੜਦਿਆਂ ਸਚਿਨ ਤੇਂਦੁਲਕਰ (49) ਦਾ ਇਹ ਰਿਕਾਰਡ ਵੀ ਤੋੜ ਦਿਤਾ। ਹੁਣ ਇਸ ਰਿਕਾਰਡ 'ਤੇ ਸਿਰਫ ਵਿਰਾਟ ਕੋਹਲੀ ਦਾ ਨਾਮ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸ਼ਾਨਦਾਰ ਪਾਰੀ ਸਦਕਾ ਭਾਰਤ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ਵਿਚ ਇਕ ਮਜਬੂਤ ਸਥਿਤੀ ਵਿਚ ਆ ਗਿਆ ਹੈ।

(For more news apart from Virat Kohli Breaks Sachin Tendulkar Records in ICC World Cup 2023, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement