
ਪਟਿਆਲਾ ਪੁਲਿਸ ਇੰਟੈਲੀਜੈਂਸ ਵਿਭਾਗ 'ਚ ਤਾਇਨਾਤ ASI ਨੇ ਸ਼ੱਕੀ ਹਾਲਾਤ 'ਚ ਬੀਤੀ...
ਪਟਿਆਲਾ: ਪਟਿਆਲਾ ਪੁਲਿਸ ਇੰਟੈਲੀਜੈਂਸ ਵਿਭਾਗ 'ਚ ਤਾਇਨਾਤ ASI ਨੇ ਸ਼ੱਕੀ ਹਾਲਾਤ 'ਚ ਬੀਤੀ ਰਾਤ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਹਰਮੇਲ ਸਿੰਘ (40) ਵਾਸੀ ਬਨੂੜ ਦੇ ਤੌਰ 'ਤੇ ਹੋਈ ਹੈ।
Intelligence Bureau
ਜਾਣਕਾਰੀ ਮੁਤਾਬਿਕ ਬੀਤੀ ਰਾਤ ASI ਹਰਮੇਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਵਿਭਾਗ 'ਚ ਕੰਮ ਕਰ ਰਹੇ ਸਨ, ਜਿਸ ਦੇ ਡੀਐੱਸਪੀ ਤਿਤਲੀ ਨਾਲ ਪਰਵਾਰਕ ਸਬੰਧ ਸਨ। ਹਰਮੇਲ ਸਿੰਘ ਨੇ ਬੀਤੀ ਰਾਤ 11 ਵਜੇ ਦੇ ਕਰੀਬ ਖੁਦ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਲਈ। ਜਿਸ ਦਾ ਪਤਾ ਚਲਦਿਆਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਨਿਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
suicide
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਇਨ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਉਹ ਮਾਮਲੇ ਸਬੰਧੀ ਜਾਣਕਾਰੀ ਦੇਣਗੇ।