ਵੀਡੀਉ 'ਤੇ ਪ੍ਰਸ਼ੰਸਕ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹ
ਨਵੀਂ ਦਿੱਲੀ: ਵਿਰਾਟ ਕੋਹਲੀ ਜਦੋਂ ਵੀ ਮੈਦਾਨ 'ਤੇ ਉਤਰਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਨ੍ਹਾਂ ਉਤੇ ਹੀ ਰਹਿੰਦੀਆਂ ਹਨ। ਅਪਣੀ ਪੀੜ੍ਹੀ ਦੇ ਸੱਭ ਤੋਂ ਵਧੀਆ ਬੱਲੇਬਾਜ਼ਾਂ ਵਿਚੋਂ ਇਕ, ਵਿਰਾਟ ਕੋਹਲੀ ਨਾ ਸਿਰਫ਼ ਅਪਣੀ ਬੇਮਿਸਾਲ ਬੱਲੇਬਾਜ਼ੀ ਕਾਰਨ, ਸਗੋਂ ਅਪਣੇ ਮਜ਼ਾਕੀਆ ਸੁਭਾਅ ਕਾਰਨ ਵੀ ਪ੍ਰਸ਼ੰਸਕਾਂ ਦੇ ਪਸੰਦੀਦਾ ਰਹੇ ਹਨ।
ਬੀਤੇ ਦਿਨੀਂ ਵਿਰਾਟ ਕੋਹਲੀ ਦੀ ਅਪਣੀ ਟੀਮ ਦੇ ਸਾਥੀਆਂ ਲਈ ਡਰਿੰਕ ਲੈ ਕੇ ਜਾਂਦਿਆਂ ਦੀ ਇਕ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਇਕ ਹੋਰ ਮੈਚ ਸਮੇਂ ਦੀ ਵੀਡੀਉ ਵੀ ਚਰਚਾ ਵਿਚ ਹੈ। ਵੀਡੀਉ ਕਲਿੱਪ ਵਿਚ ਵਿਰਾਟ ਕੋਹਲੀ ਨੂੰ ਇਕ ਗਰਾਊਂਡਸਮੈਨ ਦੁਆਰਾ ਡਰਾਏ ਜਾਣ ਮਗਰੋਂ ਉਨ੍ਹਾਂ ਵਲੋਂ ਮਜ਼ੇਦਾਰ ਢੰਗ ਨਾਲ ਪ੍ਰਤੀਕਿਰਿਆ ਦਿਤੀ ਗਈ। ਦਰਅਸਲ ਸਾਬਕਾ ਭਾਰਤੀ ਕਪਤਾਨ ਡਗਆਊਟ ਵਿਚ ਬੈਠੇ ਅਪਣੇ ਸਾਥੀਆਂ ਨਾਲ ਗੱਲ ਕਰਨ ਵਿਚ ਰੁੱਝੇ ਹੋਏ ਸਨ ਇਸ ਦੌਰਾਨ ਜਦੋਂ ਗਰਾਊਂਡਸਮੈਨ ਨੇ ਹਾਰਨ ਵਜਾਇਆ ਤਾਂ ਉਹ ਇਕਦਮ ਡਰ ਗਏ। ਇਸ ਦੀ ਵੀਡੀਉ ਕਾਫੀ ਵਾਇਰਲ ਹੋ ਰਹੀ ਹੈ ਅਤੇ ਕੋਹਲੀ ਦੇ ਪ੍ਰਸ਼ੰਸਕ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ।
Virat ???????? #AsiaCup2023 pic.twitter.com/FymHzYrZ3E
ਸ਼ੁੱਕਰਵਾਰ ਨੂੰ ਉਹ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਬੰਗਲਾਦੇਸ਼ ਦੇ ਵਿਰੁਧ ਸੁਪਰ 4 ਮੈਚ ਲਈ ਭਾਰਤ ਦੇ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਫਾਈਨਲ ਵਿਚ ਜਗ੍ਹਾ ਬਣਾਉਣ ਦੇ ਨਾਲ, ਭਾਰਤ ਨੇ ਇਸ ਹਫਤੇ ਦੇ ਸ਼ੁਰੂ ਵਿਚ ਸ਼੍ਰੀਲੰਕਾ ਵਿਰੁਧ ਖੇਡੇ ਗਏ ਪਲੇਇੰਗ ਇਲੈਵਨ ਵਿਚ ਪੰਜ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।
ਵਿਰਾਟ ਕੋਹਲੀ ਦੇ ਨਾਲ ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੂੰ ਵੀ ਆਰਾਮ ਦਿਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ, ਅਤੇ ਪ੍ਰਸਿਧ ਕ੍ਰਿਸ਼ਨਾ ਨੂੰ ਲਿਆ ਗਿਆ। ਇਸ ਦੌਰਾਨ ਮੈਚ ਨਾ ਖੇਡਣਾ ਵਿਰਾਟ ਕੋਹਲੀ ਨੂੰ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਤੋਂ ਨਹੀਂ ਰੋਕ ਸਕਿਆ।