ਸਚਿਨ ਤੇਂਦੂਲਕਰ ਦਾ 19 ਸਾਲ ਪੁਰਾਣਾ ਰਿਕਾਰਡ ਤੋੜਿਆ
ਕੋਲੰਬੋ: ਵਿਰਾਟ ਕੋਹਲੀ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਸੱਭ ਤੋਂ ਘੱਟ ਪਾਰੀਆਂ ਵਿਚ 13,000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਅਪਣੇ ਆਦਰਸ਼ ਖਿਡਾਰੀ ਸਚਿਨ ਤੇਂਦੁਲਕਰ ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿਤਾ ਹੈ। ਉਹ ਵਨਡੇ 'ਚ 13,000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆਂ ਦੇ ਪੰਜਵੇਂ ਅਤੇ ਭਾਰਤ ਦੇ ਦੂਜੇ ਬੱਲੇਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ: ਗੁਰਸ਼ਰਨ ਸਿੰਘ ਛੀਨਾ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿਤਾ ਅਸਤੀਫ਼ਾ
ਤੇਂਦੁਲਕਰ 16 ਮਾਰਚ 2004 ਨੂੰ ਰਾਵਲਪਿੰਡੀ ਵਿਚ ਪਾਕਿਸਤਾਨ ਦੇ ਖਿਲਾਫ਼ ਇਸ ਮੀਲ ਪੱਥਰ ਤਕ ਪਹੁੰਚਣ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ਼ ਬਣੇ ਸਨ। ਉਨ੍ਹਾਂ ਨੇ ਇਹ ਪ੍ਰਾਪਤੀ 330 ਮੈਚਾਂ ਦੀ 321ਵੀਂ ਪਾਰੀ 'ਚ ਹਾਸਲ ਕੀਤੀ, ਜਦਕਿ ਕੋਹਲੀ ਨੇ 278ਵੇਂ ਮੈਚ ਦੀ 267ਵੀਂ ਪਾਰੀ 'ਚ ਇਹ ਪ੍ਰਾਪਤੀ ਹਾਸਲ ਕੀਤੀ। ਕੋਹਲੀ ਨੇ ਸੱਭ ਤੋਂ ਘੱਟ ਪਾਰੀਆਂ 'ਚ 8,000 ਦੌੜਾਂ, 9,000 ਦੌੜਾਂ, 10,000 ਦੌੜਾਂ, 11,000 ਦੌੜਾਂ ਅਤੇ 12,000 ਦੌੜਾਂ ਬਣਾਉਣ ਦਾ ਰਿਕਾਰਡ ਵੀ ਅਪਣੇ ਨਾਂਅ ਕੀਤਾ ਹੈ।
ਇਹ ਵੀ ਪੜ੍ਹੋ: 9/11 ਹਮਲੇ ਮਗਰੋਂ ਪੈਦਾ ਨਸਲਵਾਦ ਦੀ ਨਿੰਦਾ ਲਈ ਅਮਰੀਕੀ ਸੰਸਦ ’ਚ ਮਤਾ ਪੇਸ਼
ਸਟਾਰ ਬੱਲੇਬਾਜ਼ ਨੇ ਪਾਕਿਸਤਾਨ ਖਿਲਾਫ਼ ਏਸ਼ੀਆ ਕੱਪ ਦੇ ਮੈਚ ਦੌਰਾਨ ਇਹ ਵਿਲੱਖਣ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਇਸ ਮੈਚ ਤੋਂ ਪਹਿਲਾਂ 13,000 ਦੌੜਾਂ ਪੂਰੀਆਂ ਕਰਨ ਲਈ 98 ਦੌੜਾਂ ਦੀ ਲੋੜ ਸੀ ਅਤੇ ਉਹ ਅਪਣੇ ਕਰੀਅਰ ਦਾ 47ਵਾਂ ਸੈਂਕੜਾ ਲਗਾਉਣ ਵਿਚ ਸਫਲ ਰਿਹਾ।
ਇਹ ਵੀ ਪੜ੍ਹੋ: ਮੁੜ ਸ਼ੁਰੂ ਹੋਵੇਗਾ ਬਠਿੰਡਾ ਹਵਾਈ ਅੱਡਾ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ
ਅਪਣੇ ਕਰੀਅਰ ਦਾ 278ਵਾਂ ਮੈਚ ਖੇਡ ਰਹੇ ਕੋਹਲੀ ਨੇ ਸੋਮਵਾਰ ਨੂੰ ਅਪਣੀ ਪਾਰੀ ਨੂੰ ਅੱਠ ਦੌੜਾਂ ਨਾਲ ਅੱਗੇ ਵਧਾਇਆ ਅਤੇ ਅਜੇਤੂ 122 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਸੱਟ ਤੋਂ ਵਾਪਸ ਪਰਤੇ ਕੇਐੱਲ ਰਾਹੁਲ (ਆਬਾਦ 111) ਨਾਲ ਤੀਜੀ ਵਿਕਟ ਲਈ 233 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਭਾਰਤ ਦੋ ਵਿਕਟਾਂ 'ਤੇ 356 ਦੌੜਾਂ ਬਣਾਉਣ 'ਚ ਸਫਲ ਰਿਹਾ।