
ਥਾਈਲੈਂਡ ਦੀ ਸੁਪਾਨਿਦਾ ਕੇਟਥੋਂਗ ਨੇ ਹਰਾਈ ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ
ਨਵੀਂ ਦਿੱਲੀ - ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਮੰਗਲਵਾਰ ਨੂੰ ਇੱਥੇ ਥਾਈਲੈਂਡ ਦੀ ਸੁਪਾਨਿਦਾ ਕੇਟਥੋਂਗ ਤੋਂ ਪਹਿਲੇ ਦੌਰ ਵਿੱਚ ਹਾਰ ਕੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਸਾਬਕਾ ਚੈਂਪੀਅਨ ਅਤੇ ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੂੰ ਮਹਿਲਾ ਸਿੰਗਲਜ਼ ਵਿੱਚ ਵਿਸ਼ਵ ਦੀ 30ਵੇਂ ਨੰਬਰ ਦੀ ਸੁਪਾਨਿਦਾ ਤੋਂ ਸਿੱਧੇ ਗੇਮਾਂ ਵਿੱਚ 12-21, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੁਪਨਿਦਾ ਨੇ ਪਿਛਲੀ ਵਾਰ ਵੀ ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿੱਚ ਸਿੰਧੂ ਨੂੰ ਹਰਾਇਆ ਸੀ।
ਸਿੰਧੂ ਨੇ ਖੱਬੇ ਹੱਥ ਦੀ ਖਿਡਾਰਨ ਸੁਪਨਿਦਾ ਖ਼ਿਲਾਫ਼ ਕਾਫ਼ੀ ਸੰਘਰਸ਼ ਕਰਨਾ ਪਿਆ, ਜਿਸ ਦੇ ਰਿਟਰਨ ਬਹੁਤ ਸੇਧੇ ਹੋਏ ਸੀ, ਪਹਿਲੀ ਗੇਮ ਵਿੱਚ ਉਸ ਨੇ ਰੈਲੀ 'ਚ ਵੀ ਕਾਬੂ ਬਣਾਇਆ।
ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਦੂਜੇ ਗੇਮ ਵਿੱਚ ਸਖ਼ਤ ਟੱਕਰ ਦਿੱਤੀ। ਉਸ ਨੇ 12-17 ਨਾਲ ਪੱਛੜਨ ਤੋਂ ਬਾਅਦ 20-19 'ਤੇ ਗੇਮ ਪੁਆਇੰਟ ਹਾਸਲ ਕੀਤਾ। ਵਿਰੋਧੀ ਦੇ ਰਿਟਰਨ ਨੂੰ ਬਾਹਰ ਮਾਰਨ 'ਤੇ ਉਹ ਕੋਰਟ ਛੱਡ ਚੁੱਕੀ ਸੀ, ਪਰ ਵੀਡੀਓ ਰੈਫ਼ਰਲ 'ਤੇ ਇਹ ਪਤਾ ਲੱਗਿਆ ਕਿ ਸ਼ਟਲ ਲਾਈਨ ਨੂੰ ਛੂਹ ਗਈ ਸੀ, ਜਿਸ ਨਾਲ ਸੁਪਨਿਦਾ ਨੂੰ ਅੰਕ ਮਿਲਿਆ ਅਤੇ ਸਿੰਧੂ ਦੇ ਸ਼ੌਟ ਬਾਹਰ ਮਾਰਨ 'ਤੇ ਉਸ ਨੇ ਮੁਕਾਬਲਾ ਜਿੱਤ ਲਿਆ।