R Ashwin News: ਤੀਜੇ ਟੈਸਟ ਮੈਚ ਤੋਂ ਹਟੇ ਆਰ ਅਸ਼ਵਿਨ; ਪਰਵਾਰਕ ਐਮਰਜੈਂਸੀ ਕਾਰਨ ਛੱਡਣਾ ਪਿਆ ਟੀਮ ਦਾ ਸਾਥ
Published : Feb 17, 2024, 8:22 am IST
Updated : Feb 17, 2024, 8:22 am IST
SHARE ARTICLE
R Ashwin withdraws from ongoing Test against England due to family emergency
R Ashwin withdraws from ongoing Test against England due to family emergency

ਪਰਵਾਰਕ ਐਮਰਜੈਂਸੀ ਕਾਰਨ ਆਫ਼ ਸਪਿੱਨਰ ਨੇ ਵਾਪਸ ਲਿਆ ਅਪਣਾ ਨਾਂਅ

R Ashwin News:  ਪਰਵਾਰਕ ਮੈਡੀਕਲ ਐਮਰਜੈਂਸੀ ਕਾਰਨ ਭਾਰਤੀ ਟੀਮ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਤੁਰੰਤ ਪ੍ਰਭਾਵ ਨਾਲ ਟੈਸਟ ਟੀਮ ਤੋਂ ਅਪਣਾ ਨਾਂ ਵਾਪਸ ਲੈ ਲਿਆ ਹੈ। ਉਹ ਰਾਜਕੋਟ ਦੇ ਨਿਰੰਜਨ ਸ਼ਾਹ ਕ੍ਰਿਕਟ ਸਟੇਡੀਅਮ 'ਚ ਚੱਲ ਰਹੇ ਤੀਜੇ ਭਾਰਤ ਬਨਾਮ ਇੰਗਲੈਂਡ ਟੈਸਟ ਮੈਚ 'ਚ ਵੀ ਹਿੱਸਾ ਨਹੀਂ ਲੈ ਸਕਣਗੇ। ਆਰ ਅਸ਼ਵਿਨ ਨੇ ਸ਼ੁਕਰਵਾਰ ਦੁਪਹਿਰ ਨੂੰ ਅਪਣਾ 500ਵਾਂ ਟੈਸਟ ਵਿਕਟ ਲਿਆ ਅਤੇ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਪਰਵਾਰਕ ਐਮਰਜੈਂਸੀ ਕਾਰਨ ਟੈਸਟ ਟੀਮ ਛੱਡਣੀ ਪਈ। ਇਸ ਦੀ ਜਾਣਕਾਰੀ ਖੁਦ ਬੀ.ਸੀ.ਸੀ.ਆਈ. ਨੇ ਦਿਤੀ ਹੈ।

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਵਲੋਂ ਇਕ ਮੀਡੀਆ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪੂਰੀ ਟੀਮ ਇਸ ਚੁਣੌਤੀਪੂਰਨ ਸਮੇਂ ਵਿਚ ਅਸ਼ਵਿਨ ਦਾ ਪੂਰਾ ਸਮਰਥਨ ਕਰਦੀ ਹੈ। ਬੀ.ਸੀ.ਸੀ.ਆਈ. ਚੈਂਪੀਅਨ ਕ੍ਰਿਕਟਰ ਅਤੇ ਉਸ ਦੇ ਪਰਵਾਰ ਨੂੰ ਅਪਣਾ ਸਮਰਥਨ ਦਿੰਦਾ ਹੈ। ਖਿਡਾਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਦੀ ਸਿਹਤ ਅਤੇ ਤੰਦਰੁਸਤੀ ਬਹੁਤ ਮਹੱਤਵਪੂਰਨ ਹੈ। ਬੋਰਡ ਬੇਨਤੀ ਕਰਦਾ ਹੈ ਕਿ ਅਸ਼ਵਿਨ ਅਤੇ ਉਸ ਦੇ ਪਰਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ ਕਿਉਂਕਿ ਉਹ ਇਸ ਚੁਣੌਤੀਪੂਰਨ ਸਮੇਂ ਵਿਚੋਂ ਲੰਘ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਵੇਂ ਕਿ ਬੀ.ਸੀ.ਸੀ.ਆਈ. ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਪਰਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਅਜਿਹੇ 'ਚ ਉਨ੍ਹਾਂ ਦੇ ਪਰਵਾਰ 'ਚ ਕਿਹੜੀ ਸਮੱਸਿਆ ਆ ਗਈ ਹੈ, ਇਸ ਬਾਰੇ ਕੋਈ ਵੀ ਅੰਦਾਜ਼ਾ ਲਗਾਉਣਾ ਗਲਤ ਹੋਵੇਗਾ। ਹਾਲਾਂਕਿ, ਇਹ ਟੀਮ ਇੰਡੀਆ ਲਈ ਝਟਕਾ ਹੈ, ਕਿਉਂਕਿ ਉਹ ਇਸ ਟੈਸਟ ਵਿਚ ਅੱਗੇ ਹਿੱਸਾ ਨਹੀਂ ਲੈ ਸਕਣਗੇ ਅਤੇ ਟੀਮ ਇੰਡੀਆ ਨੂੰ ਇਕ ਪ੍ਰਮੁੱਖ ਆਫ ਸਪਿਨਰ ਦੀ ਕਮੀ ਮਹਿਸੂਸ ਹੋਵੇਗੀ।

ਕ੍ਰਿਕੇਟ ਦੇ ਨਿਯਮ ਅਜਿਹੇ ਹਨ ਕਿ ਤੁਸੀਂ ਸਿਰਫ ਸੱਟ ਲੱਗਣ ਦੀ ਸਥਿਤੀ ਵਿਚ ਹੀ ਬਦਲ ਪ੍ਰਾਪਤ ਕਰ ਸਕਦੇ ਹੋ, ਪਰ ਕਿਸੇ ਵੀ ਹੋਰ ਤਰੀਕੇ ਨਾਲ ਤੁਹਾਡੀ ਜਗ੍ਹਾ ਕੋਈ ਹੋਰ ਖਿਡਾਰੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਹੀਂ ਕਰ ਸਕਦਾ ਹੈ। ਮੈਚ ਦੌਰਾਨ ਕਿਸੇ ਹੋਰ ਗੰਭੀਰ ਸੱਟ ਲਈ, ਤੁਹਾਨੂੰ ਸਿਰਫ ਫੀਲਡਰ ਮਿਲਦਾ ਹੈ। ਅਜਿਹੀ ਸਥਿਤੀ ਵਿਚ ਭਾਰਤ ਕੋਲ ਹੁਣ ਦੋ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਅਤੇ ਦੋ ਸਪਿਨਰ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਹਨ।

(For more Punjabi news apart from R Ashwin withdraws from ongoing Test against England due to family emergency, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement