Indian men's Hockey team : ਹੁਣ ਤੋਂ ਹਰ ਅਭਿਆਸ ਸੈਸ਼ਨ ਜ਼ਰੂਰੀ, ਹਾਕੀ ਕਪਤਾਨ ਨੇ ਕਿਹਾ ਓਲੰਪਿਕ ਦੇ 100 ਦਿਨ ਬਾਕੀ  

By : BALJINDERK

Published : Apr 17, 2024, 5:28 pm IST
Updated : Apr 17, 2024, 5:28 pm IST
SHARE ARTICLE
Captain Harmanpreet Singh
Captain Harmanpreet Singh

Indian men's Hockey team : ਹਰਮਨਪ੍ਰੀਤ ਨੇ ਕਿਹਾ ਕਿ ਪੈਰਿਸ ’ਚ ਟੋਕੀਓ ਨਤੀਜੇ ’ਚ ਸੁਧਾਰ ਕਰਨਾ ਚਾਹੁੰਦੇ

Indian men's Hockey team : ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ 'ਚ 100 ਦਿਨ ਬਾਕੀ ਹਨ ਅਤੇ ਅਜਿਹੇ 'ਚ ਇਸ ਦੀਆਂ ਤਿਆਰੀਆਂ ਨੂੰ ਬਿਹਤਰ ਬਣਾਉਣ ਲਈ ਹਰ ਰੋਜ਼ ਅਭਿਆਸ ਅਤੇ ਟਰੇਨਿੰਗ ਸੈਸ਼ਨ ਦਾ ਇਸਤੇਮਾਲ ਕੀਤਾ ਜਾਵੇਗਾ।

ਇਹ ਵੀ ਪੜੋ:Lok Sabha Member benefits : ਲੋਕ ਸਭਾ ਮੈਂਬਰ ਬਣਨ ’ਤੇ ਰੁਤਬੇ ਦੇ ਨਾਲ ਨਾਲ ਮਿਲਦੇ ਕਈ ਫ਼ਾਇਦੇ 

ਟੋਕੀਓ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ 'ਚ ਛੇਵੇਂ ਸਥਾਨ 'ਤੇ ਹੈ। ਹਰਮਨਪ੍ਰੀਤ ਨੇ ਕਿਹਾ ਕਿ ਉਹ ਪੈਰਿਸ ਵਿਚ ਆਪਣੇ ਟੋਕੀਓ ਨਤੀਜੇ ਵਿਚ ਸੁਧਾਰ ਕਰਨਾ ਚਾਹੁੰਦੀ ਹੈ। ਭਾਰਤੀ ਕਪਤਾਨ ਨੇ ਕਿਹਾ, ''ਸੋਨ ਤਮਗਾ ਜਿੱਤਣ ਦੇ ਸਾਡੇ ਸਾਂਝੇ ਟੀਚੇ ਤੋਂ ਪ੍ਰੇਰਿਤ ਹੋ ਕੇ ਸਾਡੀ ਟੀਮ ਦੀ ਏਕਤਾ ਲਗਾਤਾਰ ਵਧ ਰਹੀ ਹੈ। "ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਸਾਡੇ ਲਈ ਇੱਕ ਹਫ਼ਤਾਵਾਰੀ ਸ਼ਡਿਊਲ ਤਿਆਰ ਕੀਤਾ ਹੈ ਕਿਉਂਕਿ ਅਸੀਂ ਓਲੰਪਿਕ ਲਈ ਗਿਣਤੀ ਕਰਦੇ ਹਾਂ।"

ਇਹ ਵੀ ਪੜੋ:Breast cancer News : ਛਾਤੀ ਦੇ ਕੈਂਸਰ ਨਾਲ ਹਰ ਸਾਲ 10 ਲੱਖ ਔਰਤਾਂ ਦੀ ਮੌਤ ਦਾ ਖਦਸ਼ਾ -ਲੈਂਸੇਟ ਕਮਿਸ਼ਨ

ਹਰਮਨਪ੍ਰੀਤ ਨੇ ਹਾਕੀ ਇੰਡੀਆ ਤੋਂ ਜਾਰੀ ਬਿਆਨ 'ਚ ਕਿਹਾ, ''ਅਸੀਂ ਹੁਣੇ ਆਸਟ੍ਰੇਲੀਆ ਦੇ ਮੁਸ਼ਕਲ ਦੌਰੇ ਤੋਂ ਵਾਪਸ ਆਏ ਹਾਂ। ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਮੈਦਾਨ ’ਚ ਦਾਖ਼ਲ ਹੋਵਾਂਗੇ। ਪੈਰਿਸ ਓਲੰਪਿਕ 'ਚ ਸਿਰਫ 100 ਦਿਨ ਬਾਕੀ ਹਨ ਅਤੇ ਟੀਮ 'ਚ ਉਤਸ਼ਾਹ ਵਧ ਰਿਹਾ ਹੈ।'' ਭਾਰਤ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਭਾਰਤ ਦੇ ਉਪ ਕਪਤਾਨ ਹਾਰਦਿਕ ਸਿੰਘ ਨੇ ਕਿਹਾ ਕਿ ਪੈਰਿਸ ਖੇਡਾਂ ਤੋਂ ਪਹਿਲਾਂ ਟੀਮ ਨੂੰ ਆਪਣੀਆਂ ਕਮੀਆਂ ਨੂੰ ਠੀਕ ਕਰਨਾ ਹੋਵੇਗਾ।

ਇਹ ਵੀ ਪੜੋ:Ludhiana News: ਲੁਧਿਆਣਾ ’ਚ ਸਰਕਾਰੀ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ, ਲੋਕਾਂ ਨੂੰ ਪਈਆਂ ਭਾਜੜਾਂ  

ਉਨ੍ਹਾਂ ਨੇ ਕਿਹਾ, ''ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਨੇ ਸਾਨੂੰ ਉਹ ਚੀਜ਼ਾਂ ਦਿਖਾਈਆਂ ਜਿਨ੍ਹਾਂ 'ਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਅਸੀਂ ਕੈਂਪ ਵਿਚ ਵਾਪਸ ਆਉਣ 'ਤੇ ਇਸ 'ਤੇ ਕੰਮ ਕਰਾਂਗੇ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਪੈਰਿਸ 2024 ਓਲੰਪਿਕ ਲਈ ਹਰ ਮੁੱਦੇ ਨੂੰ ਸਮੇਂ ਸਿਰ ਹੱਲ ਕਰੀਏ। ਉਨ੍ਹਾਂ ਕਿਹਾ ਕਿ ਅਸੀਂ ਬਾਕੀ ਬਚੇ 100 ਦਿਨਾਂ ਵਿੱਚੋਂ ਹਰ ਦਿਨ ਆਪਣਾ ਵਧੀਆ ਪ੍ਰਦਰਸ਼ਨ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਓਲੰਪਿਕ ਵਿਚ ਸੋਨ ਤਗਮਾ ਜਿੱਤਣ ਦੀ ਸਾਡੀ ਇੱਛਾ ਪੂਰੀ ਹੋਵੇ।"

'ਇਹ ਵੀ ਪੜੋ:Road Accident News : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਵਾਪਿਰਆ ਹਾਦਸਾ ਤੇਜ਼ ਰਫ਼ਤਾਰ ਕਾਰ ਖੱਡ 'ਚ ਡਿੱਗੀ 

ਭਾਰਤ ਨੂੰ ਪੈਰਿਸ ਓਲੰਪਿਕ ਵਿਚ ਪਿਛਲੀ ਚੈਂਪੀਅਨ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਪੂਲ ਬੀ ਵਿਚ ਰੱਖਿਆ ਗਿਆ ਹੈ। ਭਾਰਤ ਆਪਣਾ ਪਹਿਲਾ ਮੈਚ 27 ਜੁਲਾਈ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇਗਾ ਅਤੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰਨ ਲਈ ਚੋਟੀ ਦੇ ਚਾਰ ਵਿਚ ਰਹਿਣ ਦੀ ਉਮੀਦ ਕਰੇਗਾ।

ਇਹ ਵੀ ਪੜੋ:Paris Olympics 2024 : ਪੈਰਿਸ ਓਲੰਪਿਕ ਦਾ 100 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ, ਖੇਡਾਂ ਦੀ ਵਿਰਾਸਤ ਨੂੰ ਕਾਇਮ ਰੱਖਣ 'ਤੇ ਜ਼ੋਰ

ਸਟਾਰ ਡਰੈਗ ਫਲਿੱਕਰ ਦੀਆਂ ਟਿੱਪਣੀਆਂ ਆਸਟਰੇਲੀਆ ਦੇ ਹਾਲੀਆ ਦੌਰੇ ’ਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਈਆਂ ਹਨ ਜਿੱਥੇ ਮੇਜ਼ਬਾਨ ਟੀਮ ਨੇ ਉਸ ਨੂੰ 0-5 ਨਾਲ ਹਰਾਇਆ ਸੀ।

ਇਹ ਵੀ ਪੜੋ:Indore suicide News: ਇੰਦੌਰ 'ਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਔਰਤ ਨੇ ਆਪਣੀ ਬਾਂਹ 'ਤੇ ਲਿਖਿਆ- ਸੁਸਾਈਡ ਨੋਟ

(For more news apart from hockey captain said 100 days left Olympics, on every practice session is essential News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement