Nehal Singh Wala News : ਨਿਹਾਲ ਸਿੰਘ ਵਾਲਾ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ 
Published : May 18, 2025, 1:22 pm IST
Updated : May 18, 2025, 1:22 pm IST
SHARE ARTICLE
File Photo of Kabaddi Player Surjit Singh.
File Photo of Kabaddi Player Surjit Singh.

Nehal Singh Wala News : ਉਸਾਰੀ ਅਧੀਨ ਅਧੂਰੀ ਪਈ ਪੁਲੀ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ

Prominent Kabaddi Player dies in Nihal Singh Wala, companion seriously injured Latest News in Punjabi : ਨਿਹਾਲ ਸਿੰਘ ਵਾਲਾ : ਨਿਹਾਲ ਸਿੰਘ ਵਾਲਾ-ਬਾਘਾ ਪੁਰਾਣਾ ਰੋਡ 'ਤੇ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਐਨ.ਐਚ. 254 'ਤੇ ਅਧੂਰੀ ਪਈ ਪੁਲੀ ਤੇ ਕੰਪਨੀ ਦੇ ਠੇਕੇਦਾਰਾਂ ਦੀ ਗਲਤੀ ਕਾਰਨ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਉੱਘੇ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਦੋ ਪਿੰਡਾਂ ਦੇ ਲੋਕਾਂ ਵਲੋਂ ਪਿੰਡ ਖੋਟੇ ’ਚ ਧਰਨਾ ਲਗਾ ਕੇ ਸੜਕ ਦੀ ਉਸਾਰੀ ਕਰ ਰਹੀ ਕੰਪਨੀ ਵਿਰੁਧ ਨਾਹਰੇਬਾਜ਼ੀ ਕੀਤੀ ਗਈ ਤੇ ਕੰਪਨੀ ਤੇ ਉਸ ਦੇ ਠੇਕੇਦਾਰ ਵਿਰੁਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। 

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਰੋਂਤਾ ਜੋ ਕਿ ਰਾਤ ਸਮੇਂ ਬਾਘਾ ਪੁਰਾਣਾ ਤੋਂ ਅਪਣੇ ਪਿੰਡ ਨੂੰ ਆ ਰਿਹਾ ਸੀ, ਪਿੰਡ ਖੋਟੇ ਵਿਖੇ ਉਸਾਰੀ ਅਧੀਨ ਸੜਕ ਦੀ ਅਧੂਰੀ ਪਈ ਪੁਲੀ ਜਿਸ 'ਤੇ ਕੋਈ ਰਿਫ਼ਲੈਕਟਰ ਜਾਂ ਸਿਗਨਲ ਆਦਿ ਨਹੀਂ ਸੀ ਲਗਾਇਆ ਹੋਇਆ, ਦੇ ਕਾਰਨ ਕਬੱਡੀ ਖਿਡਾਰੀ ਸੁਰਜੀਤ ਸਿੰਘ ਦੀ ਗੱਡੀ ਪੁਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਸਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਦੂਸਰਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਮ੍ਰਿਤ‌ਕ ਸੁਰਜੀਤ ਸਿੰਘ ਦਾ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪਿੰਡ ਖੋਟੇ ਅਤੇ ਪਿੰਡ ਰੌਤਾ ਦੇ ਲੋਕਾਂ ਵਲੋਂ ਘਟਨਾ ਵਾਲੀ ਸਥਾਨ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿਤੀ । ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।

ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਉਸਾਰੀ ਅਧੀਨ ਐਨ.ਐਚ 254 ’ਤੇ ਪਿੰਡ ਖੋਟੇ ਵਿਖੇ ਜੋ ਪੁਲੀ ਬਣਾਈ ਜਾ ਰਹੀ ਹੈ ਇਸ ਪੁਲੀ ਦਾ ਇਕ ਪਾਸਾ ਕੰਪਲੀਟ ਅਤੇ ਦੂਸਰਾ ਪਾਸਾ ਅਧੂਰਾ ਹੈ ਪਰ ਇਸ ਅਧੂਰੀ ਪੁਲੀ 'ਤੇ ਰਾਤ ਦੇ ਸਮੇਂ ਲਈ ਠੇਕੇਦਾਰ ਵਲੋਂ ਕੋਈ ਰਿਫ਼ਲੈਕਟਰ ਜਾਂ ਸਿਗਨਲ ਨਹੀਂ ਲਗਾਇਆ ਗਿਆ। ਜਿਸ ਕਾਰਨ ਹਨੇਰੇ ਵਿਚ ਇਹ ਭਿਆਨਕ ਹਾਦਸਾ ਵਾਪਰਿਆ ਹੈ। ਲੋਕਾਂ ਨੇ ਦਸਿਆ ਕਿ ਪਹਿਲਾਂ ਵੀ ਇਸ ਅਧੂਰੀ  ਪੁਲੀ 'ਤੇ ਹਾਦਸੇ ਵਾਪਰ ਚੁੱਕੇ ਹਨ ਪਰ ਸੜਕ ਬਣਾ ਰਹੀ ਕੰਪਨੀ ਅਤੇ ਉਸ ਦੇ ਠੇਕੇਦਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿਤਾ। 

ਲੋਕਾਂ ਨੇ ਇਹ ਵੀ ਦਸਿਆ ਕਿ ਇਸ ਸੜਕ ਤੋਂ ਪਿੰਡ ਖੋਟੇ ਦੇ ਸਕੂਲ ਦੇ ਬੱਚੇ ਵੀ ਲੰਘਦੇ ਹਨ ਜੋ ਕਿ ਕਿਸੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸੜਕ ਬਣਾ ਰਹੀ ਕੰਪਨੀ ਉਸ ਦੇ ਠੇਕੇਦਾਰ 'ਤੇ ਪਰਚਾ ਦਰਜ ਕੀਤਾ ਜਾਵੇ ਤੇ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਵਾਰ ਨੂੰ ਮੁਆਵਜ਼ਾ ਦਿਤਾ ਜਾਵੇ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement