
ਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ‘ਚ ਆਯੋਜਿਤ ਹੋਈਆਂ 22ਵੀਂ ਅੰਤਰਰਾਸ਼ਟਰੀ ਮੈਮੋਰਿਅਲ...
ਗੁਰੂਗ੍ਰਾਮ: ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ‘ਚ ਆਯੋਜਿਤ ਹੋਈਆਂ 22ਵੀਂ ਅੰਤਰਰਾਸ਼ਟਰੀ ਮੈਮੋਰਿਅਲ ਐਥਲੇਟਿਕ ਚੈਂਪੀਅਨਸ਼ਿਪ ‘ਚ ਭਾਰਤ ਦੇ ਦੋ ਖਿਡਾਰੀਆਂ ਨੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਕੇਰਲ ਦੇ ਰਹਿਣ ਵਾਲੇ ਮੁਹੰਮਦ ਅਫ਼ਜਲ ਨੇ ਸੋਨ ਅਤੇ ਹਰਿਆਣੇ ਦੇ ਬੇਅੰਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।
800 ਮੀਟਰ ਦੋੜ ‘ਚ ਮੇਜਬਾਨ ਕਿਰਗਿਸਤਾਨ ਅਤੇ ਭਾਰਤ ਅਤੇ ਉਜਬੇਕਿਸਤਾਨ, ਈਰਾਨ, ਓਮਾਨ, ਤੁਰਕੀ, ਕਜਾਖਿਸਤਾਨ ਤੋਂ ਇਲਾਵਾ ਤਜਾਕਿਸਤਾਨ ਦੇ ਖਿਡਾਰੀ ਸ਼ਾਮਲ ਹੋਏ ਸਨ। ਜਿਨ੍ਹਾਂ ‘ਚ ਭਾਰਤ ਦੇ ਦੋਨੇਂ ਖਿਡਾਰੀ ਤਗਮਾ ਜਿੱਤਣ ਵਿਚ ਕਾਮਯਾਬ ਰਹੇ। ਬੇਅੰਤ ਸਿੰਘ ਕਰਨਾਲ ਦੇ ਤਹਿਸੀਲ ਅਸੰਧ ਦੇ ਪਿੰਡ ਮਰਦਨ ਪੁਕਾਰ ਦੇ ਰਹਿਣ ਵਾਲੇ ਹਨ।
ਹਰਿਆਣਾ ਦੇ ਉਭਰਦੇ ਹੋਏ ਧਾਵਕ ਬੇਅੰਤ ਸਿੰਘ ਇਸਤੋਂ ਪਹਿਲਾਂ ਸਾਲ 2015 ਵਿੱਚ ਆਯੋਜਿਤ ਯੂਥ ਏਸ਼ੀਅਨ ਐਥਲੀਟ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤ ਚੁੱਕੇ ਹਨ। ਬੇਅੰਤ ਦਾ ਕਹਿਣਾ ਹੈ ਕਿ ਮੁਕਾਬਲੇ ਸਖ਼ਤ ਸਨ ਅਤੇ ਤਗਮਿਆਂ ਦਾ ਫ਼ੈਸਲਾ ਮੁਕਾਬਲੇ ਵਿੱਚ ਹੋਇਆ ਹੈ। ਉਹ ਤਗਮੇ ਦਾ ਰੰਗ ਬਦਲਨ ਤੋਂ ਚੂਕ ਗਏ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਦੇਸ਼ ਲਈ ਤਗਮਾ ਜਿੱਤਣ ਵਿਚ ਕਾਮਯਾਬ ਰਹੇ।