
ਭਾਰਤ ਦੀ ਗੋਲਡਨ ਗਰਲ ਹਿਮਾ ਇਨ੍ਹਾਂ ਦਿਨਾਂ ‘ਚ ਜਬਰਦਸਤ ਪ੍ਰਦਰਸ਼ਨ ਕਰ ਰਹੀ ਹੈ...
ਨਵੀਂ ਦਿੱਲੀ: ਭਾਰਤ ਦੀ ਗੋਲਡਨ ਗਰਲ ਹਿਮਾ ਦਾਸ ਇਨ੍ਹਾਂ ਦਿਨਾਂ ‘ਚ ਜਬਰਦਸਤ ਪ੍ਰਦਰਸ਼ਨ ਕਰ ਰਹੀ ਹਨ। ਹਿਮਾ ਦਾਸ ਨੇ ਆਪਣੀ ਸਫ਼ਲਤਾ ਦਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ 15 ਦਿਨਾਂ ਦੇ ਅੰਦਰ ਚੌਥਾ ਸੋਨ ਤਮਗ਼ਾ ਜਿੱਤਿਆ ਹੈ। ਉਨ੍ਹਾਂ ਨੇ ਚੈਕ ਗਣਰਾਜ 'ਚ ਹੋਏ ਟਾਬੋਰ ਐਥਲੈਟਿਕਸ ਟੂਰਨਾਮੈਂਟ (Tabor Athletics Meet in Czech Republic ) ਵਿਚ 200 ਮੀਟਰ ਇਵੇਂਟ ਦਾ ਸੋਨ ਤਮਗ਼ਾ ਆਪਣੇ ਨਾਮ ਕੀਤਾ ਹੈ।
Won another gold today in 200m and improved my timings to 23.25s at Tabor GP. pic.twitter.com/mXwQI2W2BI
— Hima MON JAI (@HimaDas8) July 17, 2019
ਆਸਾਮ ਦੀ ਹਿਮਾ ਨੇ ਬੁੱਧਵਾਰ ਨੂੰ ਹੋਈ ਦੌੜ ਨੂੰ 23.25 ਸੈਕਿੰਟ ਵਿਚ ਪੂਰਾ ਕਰ ਕੇ ਸੋਨਾ ਜਿੱਤਿਆ। ਭਾਰਤੀ ਦੀ ਹੀ ਵੀ.ਕੇ. ਵਿਸਮਾਇਆ 23.43 ਸੈਕਿੰਟ ਦਾ ਸਮਾਂ ਕੱਢਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਇਹ ਇਸ ਸੀਜਨ ਦਾ ਉਨ੍ਹਾਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ। ਮਰਦ ਵਰਗ ‘ਚ ਰਾਸ਼ਟਰੀ ਰਿਕਾਰਡ ਹੋਲਡਰ ਮੁਹੰਮਦ ਅਨਸ ਨੇ 400 ਮੀਟਰ ਦੇ ਮੁਕਾਬਲੇ ਵਿਚ 45.40 ਸੈਕਿੰਟ ਦਾ ਸਮਾਂ ਕੱਢਦੇ ਹੋਏ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ।
Hima Das
ਅਨਸ ਨੇ 13 ਜੁਲਾਈ ਨੂੰ ਇਸ ਮੁਕਾਬਲੇ ਵਿਚ ਵਿਚ 45.21 ਸੈਕਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ ਸੀ। ਜੁਲਾਈ ਦੋ ਤੋਂ ਬਾਅਦ ਵਲੋਂ ਹਿਮਾ ਦਾ ਯੂਰਪ ‘ਚ ਹੋਏ ਟੂਰਨਾਮੈਂਟ ਵਿਚ ਇਹ ਚੌਥਾ ਸੋਨ ਤਮਗ਼ਾ ਹੈ। ਜਿੱਤ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, "ਅੱਜ 200 ਮੀਟਰ 'ਚ ਫਿਰ ਇਕ ਸੋਨ ਤਮਗ਼ਾ ਜਿੱਤਿਆ ਅਤੇ ਟਾਬੋਰ 'ਚ ਆਪਣਾ ਸਮਾਂ ਬਹੁਤ ਮਿਹਨਤ ਕਰ ਕੇ 23.25 ਸੈਕਿੰਟ ਕੀਤਾ। ਹਿਮਾ ਨੇ 2 ਜੁਲਾਈ ਨੂੰ ਪੋਲੈਂਡ ਵਿੱਚ ਹੋਈ ਪਹਿਲੀ ਰੇਸ ਨੂੰ 23.65 ਸੈਕਿੰਟ ਵਿੱਚ ਜਿੱਤਿਆ ਸੀ।