
ਜਰਮਨੀ ਦੇ ਐਲੇਕਜੈਂਡਰ ਜਵੇਰੇਵ ਨੇ ਦੁਨੀਆ ਦੇ ਨੰਬਰ ਇਕ ਪੁਰਸ਼ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ...
ਲੰਦਨ (ਭਾਸ਼ਾ) : ਜਰਮਨੀ ਦੇ ਐਲੇਕਜੈਂਡਰ ਜਵੇਰੇਵ ਨੇ ਦੁਨੀਆ ਦੇ ਨੰਬਰ ਇਕ ਪੁਰਸ਼ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-4, 6-3 ਨਾਲ ਹਰਾ ਕੇ ਏਟੀਪੀ ਫਾਈਨਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਟੂਰਨਾਮੈਂਟ ਵਿਚ ਉਹ ਪਹਿਲੀ ਵਾਰ ਚੈਂਪੀਅਨ ਬਣੇ ਹਨ। ਇਸ ਜਿੱਤ ਨਾਲ 21 ਸਾਲ ਦੇ ਜਵੇਰੇਵ ਨੂੰ ਰੈਂਕਿੰਗ ਵਿਚ ਵੀ ਇਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ ਵਰਲਡ ਮੈਂਨਸ ਰੈਂਕਿੰਗ ਵਿਚ ਪੰਜਵੇਂ ਤੋਂ ਚੌਥੇ ਨੰਬਰ ‘ਤੇ ਪਹੁਂਚ ਗਏ ਹਨ।
Zverev won the titleਜਵੇਰੇਵ ਨੇ ਸੈਮੀਫਾਈਨਲ ਵਿਚ ਛੇਵੀਂ ਵਾਰ ਦੇ ਚੈਂਪੀਅਨ ਰੋਜ਼ਰ ਫੈਡਰਰ ਨੂੰ ਹਰਾਇਆ ਸੀ। ਇਹ ਇਸ ਸਾਲ ਦਾ ਆਖ਼ਰੀ ਟੂਰਨਾਮੈਂਟ ਸੀ। ਇਸ ਤਰ੍ਹਾਂ ਜਵੇਰੇਵ ਨੇ ਚੌਥੇ ਨੰਬਰ ਦੀ ਰੈਂਕਿੰਗ ਦੇ ਨਾਲ ਅਪਣਾ ਸੀਜ਼ਨ ਪੂਰਾ ਕੀਤਾ। ਜਵੇਰੇਵ 1995 ਤੋਂ ਬਾਅਦ ਏਟੀਪੀ ਫਾਈਨਲਸ ਦਾ ਖਿਤਾਬ ਜਿੱਤਣ ਵਾਲੇ ਜਰਮਨੀ ਦੇ ਪਹਿਲੇ ਟੈਨਿਸ ਖਿਡਾਰੀ ਹਨ। ਜਰਮਨੀ ਦੇ ਬੋਰਿਸ ਬੇਕਰ ਨੇ 1995 ਵਿਚ ਇਹ ਖਿਤਾਬ ਜਿੱਤਿਆ ਸੀ।
ਜਵੇਰੇਵ ਪਿਛਲੇ ਸਾਲ ਪਹਿਲੀ ਵਾਰ ਏਟੀਪੀ ਫਾਈਨਲਸ ਵਿਚ ਉਤਰੇ ਸਨ। ਉਸ ਸਮੇਂ ਉਹ ਸੈਮੀਫਾਈਨਲ ਵਿਚ ਪਹੁੰਚਣ ਵਿਚ ਅਸਫ਼ਲ ਰਹੇ ਸਨ। ਜਵੇਰੇਵ ਏਟੀਪੀ ਫਾਈਨਲਸ ਦਾ ਖਿਤਾਬ ਜਿੱਤਣ ਵਾਲੇ ਪਿਛਲੇ ਇਕ ਦਸ਼ਕ ਤੋਂ ਸਭ ਤੋਂ ਜਵਾਨ ਖਿਡਾਰੀ ਹਨ। 2008 ਵਿਚ ਜੋਕੋਵਿਚ ਨੇ 21 ਸਾਲ ਦੀ ਉਮਰ ਵਿਚ ਇਹ ਖਿਤਾਬ ਜਿੱਤਿਆ ਸੀ। ਜਿੱਤ ਤੋਂ ਬਾਅਦ ਜਵੇਰੇਵ ਨੇ ਕਿਹਾ, ਇਹ ਮੇਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖਿਤਾਬ ਹੈ।
Alexander Zverevਉਨ੍ਹਾਂ ਨੇ ਕਿਹਾ, “ਮੇਰੇ ਕੀ ਸਾਰੇ ਖਿਡਾਰੀਆਂ ਲਈ ਇਸ ਟਰਾਫ਼ੀ ਦੇ ਬਹੁਤ ਮਾਇਨੇ ਹਨ। ਮੇਰਾ ਮਤਲਬ ਹੈ ਕਿ ਇਸ ਟੂਰਨਾਮੈਂਟ ਵਿਚ ਤੁਹਾਨੂੰ ਸਿਰਫ਼ ਸਭ ਤੋਂ ਉੱਤਮ ਖਿਡਾਰੀਆਂ ਦੇ ਖਿਲਾਫ਼ ਹੀ ਖੇਡਣਾ ਹੁੰਦਾ ਹੈ।” ਏਟੀਪੀ ਫਾਈਨਲਸ ਵਿਚ ਦੁਨੀਆ ਦੇ ਸਿਖ਼ਰ ਦੇ 8 ਪੁਰਸ਼ ਟੈਨਿਸ ਖਿਡਾਰੀ ਹੀ ਖੇਡਦੇ ਹਨ। ਜਵੇਰੇਵ ਨੇ ਕਿਹਾ, “ਜਿਸ ਤਰ੍ਹਾਂ ਨਾਲ ਮੈਂ ਅੱਜ ਖੇਡਿਆ। ਜਿਸ ਤਰ੍ਹਾਂ ਨਾਲ ਮੈਂ ਜਿੱਤ ਹਾਸਲ ਕੀਤੀ। ਮੇਰੇ ਲਈ ਉਹ ਅਨੌਖਾ ਹੈ।
ਜਵੇਰੇਵ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ ਟਾਪ-2 ਖਿਡਾਰੀਆਂ ਨੂੰ ਹਰਾਇਆ। 1990 ਤੋਂ ਬਾਅਦ ਟਾਪ-2 ਖਿਡਾਰੀਆਂ ਨੂੰ ਹਰਾਉਣ ਵਾਲਾ ਉਹ ਪਹਿਲਾਂ ਖਿਡਾਰੀ ਹੈ। 1990 ਵਿਚ ਅਮਰੀਕਾ ਦੇ ਆਂਦਰੇ ਅਗਾਸੀ ਨੇ ਸੈਮੀਫਾਈਨਲ ਵਿਚ ਬੋਰਿਸ ਬੇਕਰ ਅਤੇ ਫਾਈਨਲ ਵਿਚ ਸਟੀਫਨ ਐਡਬਰਗ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਜਵੇਰੇਵ ਨੇ ਇਸ ਸਾਲ ਹੁਣ ਤੱਕ 2,509,000 ਡਾਲਰ (18,05,85,275 ਰੁਪਏ) ਦੀ ਰਾਸ਼ੀ ਪ੍ਰਾਈਜ਼ ਮਨੀ ਦੇ ਤੌਰ ‘ਤੇ ਜਿੱਤੀ ਹੈ।
Zverev & Djokovicਇਸ ਸਾਲ ਉਨ੍ਹਾਂ ਨੇ 1300 ਏਟੀਪੀ ਰੈਂਕਿੰਗ ਅੰਕ ਹਾਸਲ ਕੀਤੇ। ਉਨ੍ਹਾਂ ਦੇ 6385 ਅੰਕ ਹੋ ਗਏ ਹਨ। ਉਹ ਏਟੀਪੀ ਰੈਂਕਿੰਗ ਵਿਚ ਇਕ ਸਥਾਨ ਅੱਗੇ ਹੋ ਕੇ ਚੌਥੇ ਨੰਬਰ ‘ਤੇ ਪਹੁੰਚ ਗਏ ਹਨ। ਉਥੇ ਹੀ, ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣ ਤੋਂ ਪਹਿਲਾਂ ਜੋਕੋਵਿਚ ਇਥੇ ਇਕ ਵੀ ਗੇਮ ਨਹੀਂ ਹਾਰੇ ਸਨ।