
ਭਾਰਤ ਦੀ ਅਚੰਤਾ ਸ਼ਰਤ ਕਮਲ ਅਤੇ ਮਨਿਕਾ ਬਤਰਾ ਦੀ ਸਟਾਰ ਟੇਬਲ ਟੈਨਿਸ...
ਨਵੀਂ ਦਿੱਲੀ: ਭਾਰਤ ਦੀ ਅਚੰਤਾ ਸ਼ਰਤ ਕਮਲ ਅਤੇ ਮਨਿਕਾ ਬਤਰਾ ਦੀ ਸਟਾਰ ਟੇਬਲ ਟੈਨਿਸ ਜੋੜੀ ਨੇ ਏਸ਼ੀਆਈ ਓਲੰਪਿਕ ਕਵਾਲੀਫਿਕੇਸ਼ਨ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦਾ ਫਾਇਨਲ ਅਪਣੇ ਨਾਮ ਕੀਤਾ ਹੈ।
Sharath and Manika
ਇਸ ਜਿੱਤ ਦੇ ਨਾਲ 2021 ਟੋਕੀਓ ਓਲੰਪਿਕ ਦੇ ਲਈ ਮਿਕਸਡ ਡਬਲਜ਼ ਵਿਚ ਕੁਆਲੀਫਾਈ ਵੀ ਕਰ ਲਿਆ ਹੈ। ਭਾਰਤੀ ਜੋੜੀ ਨੇ ਸ਼ਨੀਵਾਰ ਨੂੰ ਖੋਲ੍ਹੇ ਗਏ ਮੁਕਾਬਲੇ ਵਿਚ ਕੋਰੀਆ ਦੀ ਸਾਂਗ ਸੁ ਲੀ ਅਤੇ ਜਿਹੀ ਜਨਿਯਨ ਨੂੰ 4-2 ਨਾਲ ਹਰਾਇਆ। ਦੁਨੀਆ ਦੀ ਅੱਠਵੀ ਨੰਬਰ ਦੀ ਜੋੜੀ ਨਾਲ 0-2 ਤੋਂ ਪਛਾੜਨ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਜਿੱਤ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ।
Manika
ਸ਼ਰਤ ਅਤੇ ਮਨਿਕਾ ਵੀਰਵਾਰ ਨੂੰ ਏਕਲ ਵਿਚ ਪਹਿਲਾ ਹੀ ਕੋਟਾ ਹਾਸਲ ਕਰ ਚੁੱਕੇ ਹਨ ਅਤੇ ਹੁਣ ਮਿਕਸਡ ਡਬਲਜ਼ ਵਿਚ ਵੀ ਕੁਆਲੀਫਾਈ ਕਰ ਲਿਆ। ਸ਼ਰਤ ਅਤੇ ਮਨਿਕਾ ਸਹਿਤ ਚਾਰ ਭਾਰਤੀਆਂ ਨੇ ਟੋਕੀਓ ਓਲੰਪਿਕ ਦੇ ਏਕਲ ਵਰਗ ਦੇ ਲਈ ਕੁਆਲੀਫਾਈ ਕੀਤਾ ਹੈ।
Sharath Kamal
ਦੁਨੀਆ ਦੇ 19ਵੇਂ ਨੰਬਰ ਦੀ ਭਾਰਤੀ ਜੋੜੀ ਨੇ ਇਸਤੋਂ ਪਹਿਲਾਂ ਸ਼ੁਕਰਵਾਰ ਨੂੰ ਸਿੰਗਾਪੁਰ ਦੇ ਕੋਐਨ ਪਾਂਗ ਪਿਊ ਐਨ ਅਤੇ ਲਿਨ ਯਿ ਨੂੰ ਸੈਮੀਫਾਇਨਲ ਵਿਚ 4-2 ਨਾਲ ਹਰਾਇਆ ਸੀ। ਏਸ਼ੀਆਈ ਖੇਡ 2018 ਦੀ ਕਾਂਸੀ ਤਮਗਾ ਜੇਤੂ ਰੋਝੀ ਨੇ ਉਦੋਂ 50 ਮਿੰਟ ਤੱਕ ਚੱਲੇ ਮੁਕਾਬਲੇ ਵਿਚ 12-10,9-11,11-5,5-11,11-8, 13-11 ਨਾਲ ਜਿੱਤ ਹਾਸਲ ਕੀਤੀ ਸੀ।