
ਯੂਪੀ ਯੋਧਾ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸੋਮਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਜੈਪੁਰ ਪਿੰਕ ਪੈਂਥਰਜ਼ ਨੂੰ 31-24 ਨਾਲ ਮਾਤ ਦਿੱਤੀ।
ਚੇਨਈ: ਯੂਪੀ ਯੋਧਾ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸੋਮਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਜੈਪੁਰ ਪਿੰਕ ਪੈਂਥਰਜ਼ ਨੂੰ 31-24 ਨਾਲ ਮਾਤ ਦਿੱਤੀ। ਯੂਪੀ ਦੀ ਇਹ ਨੋ ਮੈਚਾਂ ਬਾਅਦ ਤੀਜੀ ਜਿੱਤ ਹੈ ਅਤੇ ਉਹ 22 ਅੰਕਾਂ ਨਾਲ ਅੱਠਵੇਂ ਨੰਬਰ ‘ਤੇ ਪਹੁੰਚ ਗਈ ਹੈ। ਜੈਪੁਰ ਦੀ ਇਹ ਦੂਜੀ ਹਾਰ ਹੈ ਅਤੇ ਟੀਮ ਹਾਲੇ ਵੀ 31 ਅੰਕਾਂ ਨਾਲ ਪਹਿਲੇ ਸਥਾਨ ‘ਤੇ ਕਾਇਮ ਹੈ।
UP Yoddha vs Jaipur Pink Panthers
ਯੂਪੀ ਲਈ ਸੁਰਿੰਦਰ ਗਿੱਲ ਨੇ ਅੱਠ ਪੁਆਇੰਟਸ ਜਦਕਿ ਜੈਪੁਰ ਪਿੰਕ ਪੈਂਥਰਜ਼ ਵੱਲੋਂ ਕਪਤਾਨ ਦੀਪਕ ਹੁੱਡਾ ਨੇ 9 ਅੰਕ ਹਾਸਲ ਕੀਤੇ। ਯੂਪੀ ਯੋਧਾ ਦੀ ਟੀਮ ਪਹਿਲੀ ਪਾਰੀ ਵਿਚ 16-10 ਨਾਲ ਅੱਗੇ ਸੀ। ਟੀਮ ਨੇ ਦੂਜੀ ਪਾਰੀ ਵਿਚ ਵੀ ਅਪਣੇ ਵਾਧੇ ਨੂੰ ਜਾਰੀ ਰੱਖਦੇ ਹੋਏ ਜਿੱਤ ਅਪਣੇ ਨਾਂਅ ਕਰ ਲਈ। ਯੂਪੀ ਨੂੰ ਰੇਡ ਨਾਲ 18, ਟੈਕਲ ਨਾਲ 11 ਅਤੇ ਆਲ ਆਊਟ ਨਾਲ ਦੋ ਅੰਕ ਮਿਲੇ। ਜੈਪੁਰ ਨੂੰ ਰੇਡ ਨਾਲ 11 ਅਤੇ ਟੈਕਲ ਨਾਲ 9 ਅੰਕ ਹਾਸਲ ਹੋਏ।
UP Yoddha vs Jaipur Pink Panthers
ਉੱਥੇ ਹੀ ਇਕ ਹੋਰ ਮੁਕਾਬਲੇ ਵਿਚ ਸੱਤਵੇਂ ਸੀਜ਼ਨ ਦਾ 49ਵਾਂ ਮੈਚ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਚੇਨਈ ਦੇ ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਹਰਿਆਣਾ ਸਟੀਲਰਜ਼ ਦੀ ਟੀਮ ਨੇ ਰੋਮਾਂਚਰ ਮੁਕਾਬਲੇ ਵਿਚ ਯੂ-ਮੁੰਬਾ ਨੂੰ 30-27 ਨਾਲ ਹਰਾ ਦਿੱਤਾ। ਵਿਕਾਸ ਖੰਡੋਲਾ ਨੇ ਇਕ ਵਾਰ ਫਿਰ ਅਪਣੀ ਟੀਮ ਲਈ ਸਭ ਤੋਂ ਜ਼ਿਆਦਾ 9 ਰੇਡ ਪੁਆਇੰਟ ਹਾਸਿਲ ਕੀਤੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ