ਚਮਕੀ ਬੁਖ਼ਾਰ ਪੀੜਤਾਂ ਨੂੰ 25-25 ਲੱਖ ਰੁਪਏ ਦਾਨ ਕਰਨਗੇ ਬਿਹਾਰ ਦੇ ਸਾਰੇ ਭਾਜਪਾ ਵਿਧਾਇਕ

By : PANKAJ

Published : Jun 21, 2019, 5:22 pm IST
Updated : Jun 21, 2019, 5:22 pm IST
SHARE ARTICLE
All 17 Bjp Mps of Bihar will donate rs 25-25 Lakh
All 17 Bjp Mps of Bihar will donate rs 25-25 Lakh

ਚਮਕੀ ਬੁਖ਼ਾਰ ਕਾਰਨ ਮੌਤਾਂ ਦਾ ਅੰਕੜਾ 150 ਤੋਂ ਪਾਰ ਹੋ ਚੁੱਕਾ ਹੈ

ਪਟਨਾ : ਉੱਤਰ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਇਨ੍ਹੀਂ ਦਿਨੀਂ ਚਮਕੀ ਬੁਖ਼ਾਰ ਮਤਲਬ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ (Acute Encephalitis Syndrome) ਨਾਲ ਕਈ ਮੌਤਾਂ ਹੋ ਰਹੀਆਂ ਹਨ।  ਮੌਤਾਂ ਦਾ ਅੰਕੜਾ 150 ਤੋਂ ਪਾਰ ਹੋ ਚੁੱਕਾ ਹੈ। ਬਿਹਾਰ ਦੇ ਭਾਜਪਾ ਸੰਸਦ ਮੈਂਬਰਾਂ ਨੇ ਸੂਬੇ ਦੇ ਬੱਚਿਆਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ 25-25 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਆਗੂ ਨਿਤਯਾਨੰਦ ਰਾਏ ਨੇ ਇਹ ਜਾਣਕਾਰੀ ਦਿੱਤੀ।


ਨਿਯਤਾਨੰਦ ਨੇ ਦੱਸਿਆ ਕਿ ਬਿਹਾਰ ਦੇ ਸਾਰੇ 17 ਭਾਜਪਾ ਵਿਧਾਇਕ ਆਪਣੇ-ਆਪਣੇ ਵਿਧਾਨ ਸਭਾ ਖੇਤਰਾਂ ਲਈ ਸਦਰ ਹਸਪਤਾਲਾਂ 'ਚ PICU (ਬਾਲ ਚਿਕਿਤਸਾ ਜਾਂਚ ਕੇਂਦਰ) ਬਣਾਉਣ ਲਈ 25 ਲੱਖ ਰੁਪਏ ਦਾਨ ਕਰਨਗੇ। ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁਜੱਫ਼ਰਪੁਰ ਅਤੇ ਆਸਪਾਸ ਦੇ ਜ਼ਿਲ੍ਹਿਆਂ 'ਚ ਚਮਕੀ ਬੁਖ਼ਾਰ ਨਾਲ ਬੱਚਿਆਂ ਦੀਆਂ ਮੌਤਾਂ ਦਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤਕ 18 ਦਿਨਾਂ 'ਚ 429 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

Bihar encephalitisBihar encephalitis

ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 21 ਸਾਲਾਂ 'ਚ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ (AES), ਜਿਸ ਨੂੰ ਸਥਾਨਕ ਭਾਸ਼ਾ 'ਚ ਚਮਕੀ ਨਾਂ ਦਿੱਤਾ ਗਿਆ ਹੈ, ਉਸ ਤੋਂ ਅਤੇ ਜਾਪਾਨੀ ਇਨਸੇਫ਼ਲਾਈਟਿਸ (JE) ਨਾਲ ਦੇਸ਼ ਭਰ 'ਚ 17 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇੰਡੀਅਨ ਜਨਰਲ ਆਫ਼ ਡਰਮੇਟੋਲਾਜੀ 'ਚ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ ਸਾਲ 1996 ਤੋਂ ਲੈ ਕੇ ਦਸੰਬਰ 2016 ਤਕ ਦੇਸ਼ ਭਰ 'ਚ AES ਅਤੇ JE ਤੋਂ ਕੁਲ 17,096 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪ੍ਰਭਾਵਤਾਂ ਦੀ ਗਿਣਤੀ ਕਈ ਗੁਣਾ ਵੱਧ ਹੈ।

Bihar encephalitisBihar encephalitis

ਕੀ ਹੈ ਚਮਕੀ ਬੁਖ਼ਾਰ :
ਚਮਕੀ ਬੁਖ਼ਾਰ ਅਸਲ ਵਿਚ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ (ਏ.ਈ.ਐਸ.) ਹੈ। ਇਸ ਨੂੰ ਦਿਮਾਗ਼ੀ ਬੁਖਾਰ ਵੀ ਕਿਹਾ ਜਾਂਦਾ ਹੈ। ਇਹ ਇੰਨੀ ਖ਼ਤਰਨਾਕ ਅਤੇ ਰਹੱਸਮਈ ਬੀਮਾਰੀ ਹੈ ਕਿ ਅਜੇ ਤਕ ਮਾਹਰ ਵੀ ਇਸ ਦੀ ਸਹੀ-ਸਹੀ ਵਜ੍ਹਾ ਦਾ ਪਤਾ ਨਹੀਂ ਲਗਾ ਸਕੇ। ਚਮਕੀ ਬੁਖਾਰ ਅਸਲ 'ਚ ਬੱਚਿਆਂ ਦੇ ਖ਼ੂਨ 'ਚ ਸ਼ੂਗਰ ਅਤੇ ਸੋਡੀਅਮ ਦੀ ਕਮੀ ਕਰ ਕੇ ਹੁੰਦਾ ਹੈ। ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਰ ਕੇ ਬੱਚੇ ਦੀ ਮੌਤ ਹੋ ਸਕਦੀ ਹੈ। 

Encephalitis Death Toll Rises to 69 in Bihar’s MuzaffarpurEncephalitis Death

ਚਮਕੀ ਬੁਖਾਰ ਦੇ ਲੱਛਣ :

  1. ਸ਼ੁਰੂ 'ਚ ਤੇਜ਼ ਬੁਖਾਰ ਹੋ ਜਾਂਦਾ ਹੈ।
  2. ਬਲੱਡ ਸ਼ੂਗਰ ਲੋਅ ਹੋ ਜਾਂਦਾ ਹੈ।
  3. ਬੱਚੇ ਤੇਜ਼ ਬੁਖ਼ਾਰ ਕਾਰਨ ਬੇਹੋਸ਼ ਹੋ ਜਾਂਦੇ ਹਨ ਅਤੇ ਦੌਰੇ ਪੈਣ ਲੱਗਦੇ ਹਨ।
  4. ਜਬਾੜਾ ਅਤੇ ਦੰਦ ਸਖ਼ਤ ਹੋ ਜਾਂਦੇ ਹਨ। 
  5. ਘਬਰਾਹਟ ਸ਼ੁਰੂ ਹੋ ਜਾਂਦੀ ਹੈ।
  6. ਸਰੀਰ 'ਚ ਪਾਣੀ ਦੀ ਕਮੀ ਹੋਣ ਲਗਦੀ ਹੈ।

Encephalitis Encephalitis

ਇੰਝ ਕਰੋ ਬਚਾਅ :

  1. ਚਮਕੀ ਬੁਖ਼ਾਰ ਪੀੜਤ ਬੱਚੇ ਧੁੱਪ 'ਚ ਨਾ ਜਾਣ ਦਿਓ।
  2. ਬੱਚਿਆਂ ਨੂੰ ਦਿਨ 'ਚ ਦੋ ਵਾਰ ਇਸ਼ਨਾਨ ਕਰਵਾਓ।
  3. ਗਰਮੀ ਤੋਂ ਬਚਣ ਲਈ ਓ.ਆਰ.ਐਸ. ਜਾਂ ਨਿੰਬੂ-ਪਾਣੀ-ਚੀਨੀ ਦਾ ਘੋਲ ਪਿਆਉਂਦੇ ਰਹੋ।
  4. ਮੱਥੇ 'ਤੇ ਗਿੱਲੇ ਕਪੜੇ ਦੀਆਂ ਪੱਟੀਆਂ ਲਾਓ ਤਾਂ ਕਿ ਬੁਖ਼ਾਰ ਘੱਟ ਹੋ ਸਕੇ।
  5. ਬੇਹੋਸ਼ੀ ਜਾਂ ਦੌਰੇ ਆਉਣ ਦੀ ਹਾਲਤ ਵਿਚ ਮਰੀਜ਼ ਨੂੰ ਹਵਾਦਾਰ ਥਾਂ 'ਤੇ ਹੀ ਲਿਟਾ ਦਿਓ।
  6. ਮਰੀਜ਼ ਨੂੰ ਢਿੱਲੇ ਕਪੜੇ ਪਹਿਨਾਓ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement