
ਸਤਲੁਜ ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ 'ਚ ਤਬਾਹੀ ਮਚੀ ਹੋਈ ਹੈ। ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਪਰ ਸਤਲੁਜ
ਸੁਲਤਾਨਪੁਰ ਲੋਧੀ : ਸਤਲੁਜ ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ 'ਚ ਤਬਾਹੀ ਮਚੀ ਹੋਈ ਹੈ। ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਪਰ ਸਤਲੁਜ ਦਰਿਆ ਦਾ ਕਹਿਰ ਮਾਲਵੇ ਤੋਂ ਦੁਆਬੇ ਵੱਲ਼ ਨੂੰ ਵੱਧਦਾ ਦਿਖਾਈ ਦੇ ਰਿਹਾ। ਇਸ ਦਾ ਕਹਿਰ ਸੁਲਤਾਨਪੁਰ ਲੋਧੀ ਵੱਲ਼ ਨੂੰ ਵੱਧ ਰਿਹਾ।15 ਤੋਂ 20 ਪਿੰਡ ਦੀ ਇਸ ਚਪੇਟ 'ਚ ਆ ਚੁੱਕੇ ਹਨ ਸੈਂਕੜੇ ਏਕੜ ਫਸਲ ਵੀ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਐ।
Flood in Sultanpur Lodhi
ਇੱਥੇ ਬੰਨ੍ਹ ਟੁੱਟਣ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਲੋਕ ਪਾਣੀ ਤੋਂ ਬਚਣ ਲਈ ਆਪੋ-ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹੇ ਹੋਏ ਹਨ ਪਰ ਜੇਕਰ ਪਾਣੀ ਦੇ ਵਹਾਅ ਨੂੰ ਦੇਖਿਆ ਜਾਵੇ ਤਾਂ ਇਹ ਘਰ ਡਿਗ ਵੀ ਸਕਦੇ ਹਨ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।
Flood in Sultanpur Lodhi
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸੁਲਤਾਨਪੁਰ ਲੋਧੀ ਦੇ ਪਿੰਡ ਮਡਾਲਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਅਜੇ ਤੱਕ ਮਿਲ ਨਹੀਂ ਸਕੀ ਹੈ। ਫਿਲਹਾਲ ਅਜੇ ਤੱਕ ਇੱਥੇ ਐੱਨ. ਡੀ. ਆਰ. ਐੱਫ. ਦੀ ਕੋਈ ਵੀ ਟੀਮ ਰੈਸਕਿਊ ਕਰਨ ਲਈ ਆਈ ਦਿਖਾਈ ਨਹੀਂ ਦੇ ਰਹੀ।
Flood in Sultanpur Lodhi
ਬੰਨ੍ਹ ਦੇ ਨੇੜਿਓਂ ਮਿੱਟੀ ਲਗਾਤਾਰ ਖੁਰ ਰਹੀ ਹੈ, ਜਿਸ ਕਾਰਨ ਪਾੜ ਹੋਰ ਵਧਦਾ ਜਾ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਹੜ੍ਹ ਦੀ ਮਾਰ ਹੇਠ ਬਹੁਤ ਸਾਰੇ ਪਿੰਡ ਆ ਗਏ ਹਨ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।