
ਤਨਿਸ਼ਾ ਵਰਮਾ ਨੇ ਇੰਟਰਨੈਸ਼ਨਲ ਪੱਧਰ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਸੋਨ ਤਗ਼ਮਾ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ।
ਰਤੀਆ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ): ਗੁਰੂ ਨਾਨਕ ਅਕੈਡਮੀ ਦੀ ਬਾਰ੍ਹਵੀਂ ਜਮਾਤ ਵਿਚ ਸਿੱਖਿਆ ਪ੍ਰਾਪਤ ਕਰ ਰਹੀ ਤਨਿਸ਼ਾ ਵਰਮਾ ਨੇ ਇੰਟਰਨੈਸ਼ਨਲ ਪੱਧਰ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਸੋਨ ਤਗ਼ਮਾ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਜ਼ਿਲ੍ਹਾ ਫਤਿਹਾਬਾਦ ਵਿਚ ਪਹੁੰਚਣ ’ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਗੁਰੂ ਨਾਨਕ ਅਕੈਡਮੀ ਦੀਆਂ ਇੰਟਰਨੈਸ਼ਨਲ ਖਿਡਾਰਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
DC honors gold medalist in archery in Poland
ਹੋਰ ਪੜ੍ਹੋ: 10 ਦਿਨ ਦਾ ਕੰਮ 1 ਦਿਨ 'ਚ ਕਰਕੇ ਵਿਖਾਉਣਗੇ CM ਚੰਨੀ: ਕਾਂਗਰਸੀ ਆਗੂ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਤੀਰਅੰਦਾਜ਼ ਸੰਗਠਨ ਦੇ ਜ਼ਿਲ੍ਹਾ ਫਤਿਹਾਬਾਦ ਦੇ ਪ੍ਰਧਾਨ ਸਵਰਣ ਸਿੰਘ ਨੇ ਦੱਸਿਆ ਕਿ ਪੋਲੈਂਡ ਵਿੱਚ ਹੋਏ ਇੰਟਰਨੈਸ਼ਨਲ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਤਨਿਸ਼ਾ ਵਰਮਾ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗ਼ਮਾ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਦੀ ਟੀਮ ਨੇ ਅੱਠ ਸੋਨੇ ਦੇ ਦੋ ਚਾਂਦੀ ਦੇ ਪੰਜ ਕਾਂਸੀ ਦੇ ਤਗ਼ਮੇ ਜਿੱਤ ਕੇ ਭਾਰਤ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ।
DC honors gold medalist in archery in Poland
ਹੋਰ ਪੜ੍ਹੋ: ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ
ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਗੋਲਡ ਮੈਡਲ ਹਾਸਿਲ ਕਰਨ ਵਾਲੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਜੋ ਖਿਡਾਰੀ ਇਕ ਨਿਸ਼ਾਨਾ ਬਣਾ ਕੇ ਸਮਰਪਣ ਭਾਵਨਾ ਨਾਲ ਖੇਡ ਮੈਦਾਨ ਵਿੱਚ ਉਤਰਦਾ ਹੈ ਉਹ ਜਿੱਤ ਯਕੀਨੀ ਬਣਾ ਲੈਂਦਾ ਹੈ । ਇੰਟਰਨੈਸ਼ਨਲ ਖਿਡਾਰਨਾਂ ਦੇ ਰਤੀਆ ਵਿਚ ਪਹੁੰਚਣ ਤੇ ਢੋਲ ਨਗਾੜਿਆਂ ਨਾਲ ਸਵਾਗਤ ਕੀਤਾ ਗਿਆ । ਗੁਰੂ ਨਾਨਕ ਅਕੈਡਮੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਕੈਡਮੀ ਦੀ ਪ੍ਰਿੰਸੀਪਲ ਜਸਵੀਰ ਕੌਰ ਨੇ ਕੀਤੀ ਜਦੋਂ ਕਿ ਐੱਸ ਡੀ ਐੱਮ ਭਾਰਤ ਭੂਸ਼ਨ ਕੌਸ਼ਿਕ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ।
DC honors gold medalist in archery in Poland
ਹੋਰ ਪੜ੍ਹੋ: ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
ਐਸਡੀਐਮ ਕੌਸ਼ਿਕ ਨੇ ਇੰਟਰਨੈਸ਼ਨਲ ਖਿਡਾਰਨਾਂ ਦਾ ਤੀਰਅੰਦਾਜ਼ੀ ਨਾਲ ਸਬੰਧਤ ਟ੍ਰਾਇਲ ਦੇਖ ਕੇ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਇਸ ਖੇਤਰ ਤੋਂ ਇੰਟਰਨੈਸ਼ਨਲ ਪੱਧਰ ਤੇ ਤੀਰਅੰਦਾਜ਼ ਖਿਡਾਰਨਾਂ ਨੇ ਸੋਨੇ ਦੇ ਤਗ਼ਮੇ ਹਾਸਲ ਕੀਤੇ ਨੇ। ਇਸ ਸਨਮਾਨ ਸਮਾਰੋਹ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਨਾਇਕ ਰਾਜਿੰਦਰ ਸਿੰਘ , ਸਮੀਰ ਤਨੇਜਾ ਨੇ ਬਾਰ ਐਸੋਸੀਏਸ਼ਨ ਵੱਲੋਂ ਇੰਟਰਨੈਸ਼ਨਲ ਖਿਡਾਰਨਾਂ ਦਾ ਸਨਮਾਨ ਕੀਤਾ ।