ਵੱਖ-ਵੱਖ ਅਭਿਆਸ ਕਿਉਂ ਕਰ ਰਹੀਆਂ ਹਨ ਸਾਇਨਾ ਅਤੇ ਸਿੰਧੂ?
Published : Jun 5, 2018, 6:13 pm IST
Updated : Jun 5, 2018, 6:13 pm IST
SHARE ARTICLE
Saina and Sindhu
Saina and Sindhu

ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਖਿਤਾਬੀ ਮੁਕਾਬਲੇ ਤੋਂ ਬਾਅਦ ਸਾਇਨਾ ਨੇਹਵਾਲ ਅਤੇ ਪੀ.ਵੀ. ਸਿੰਧੂ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਦੀਆਂ ਵੱਖ-ਵੱਖ ਅਕਾਦ...

ਨਵੀਂ ਦਿੱਲੀ : ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਖਿਤਾਬੀ ਮੁਕਾਬਲੇ ਤੋਂ ਬਾਅਦ ਸਾਇਨਾ ਨੇਹਵਾਲ ਅਤੇ ਪੀ.ਵੀ. ਸਿੰਧੂ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਦੀਆਂ ਵੱਖ-ਵੱਖ ਅਕਾਦਮੀਆਂ 'ਚ ਅਭਿਆਸ ਕਰ ਰਹੀਆਂ ਹਨ ਤਾਂ ਜੋ ਇਕ ਦੂਜੇ ਦੀ ਰਣਨੀਤੀ ਅਤੇ ਨਵੀਂ ਤਕਨੀਕ ਦਾ ਪਤਾ ਨਾ ਲਗ ਸਕੇ। ਦੋਵੇਂ ਰਾਸ਼ਟਰੀ ਕੋਚ ਪੁਲੇਲੇ ਗੋਪੀਚੰਦ ਦੇ ਮਾਰਗਦਰਸ਼ਨ 'ਚ ਹੀ ਅਭਿਆਸ ਕਰ ਰਹੀਆਂ ਹਨ ਜੋ ਦੋਵੇਂ ਅਕਾਦਮੀਆਂ ਨੂੰ ਸਮਾਂ ਦੇ ਰਹੇ ਹਨ।

Saina and Sindhu practiceSaina and Sindhu practice

ਇਹ ਘਟਨਾਕ੍ਰਮ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਦਾ ਹੈ ਜਿਸ 'ਚ ਸਾਇਨਾ ਨੇ ਸਿੰਧੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਸਿੰਧੂ ਦੇ ਪਿਤਾ ਪੀ.ਵੀ. ਰਮੰਨਾ ਨੇ ਪੱਤਰਕਾਰਾਂ ਨੂੰ ਕਿਹਾ, ''ਸਿੰਧੂ ਨਵੀਂ ਅਕਾਦਮੀ 'ਚ ਅਭਿਆਸ ਨੂੰ ਲੈ ਕੇ ਸਹਿਜ ਨਹੀਂ ਸੀ। ਇਹ ਵਿਅਕਤੀਗਤ ਖੇਡ ਹੈ ਤਾਂ ਮੁਕਾਬਲੇਬਾਜ਼ੀ ਰਹੇਗੀ ਹੀ। ਲਿਹਾਜ਼ਾ ਉਸ ਨੇ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਪੁਰਾਣੀ ਅਕਾਦਮੀ 'ਚ ਹੀ ਅਭਿਆਸ ਕਰਨ ਦਾ ਫੈਸਲਾ ਕੀਤਾ ਹੈ।''

Saina and SindhuSaina and Sindhu

ਉਨ੍ਹਾਂ ਕਿਹਾ, ''ਇਕੱਠਿਆਂ ਅਭਿਆਸ ਕਰਨ 'ਤੇ ਦੋਹਾਂ ਨੂੰ ਇਕ ਦੂਜੇ ਦੀਆਂ ਕਮਜ਼ੋਰੀਆਂ, ਫਿੱਟਨੈਸ ਅਤੇ ਰਣਨੀਤੀ ਦੇ ਬਾਰੇ 'ਚ ਪਤਾ ਲਗ ਜਾਵੇਗਾ।'' ਉਨ੍ਹਾਂ ਕਿਹਾ, ''ਇਸੇ ਵਜ੍ਹਾ ਕਰ ਕੇ ਸਾਇਨਾ ਨੇ ਅਕਦਾਮੀ ਛੱਡ ਕੇ ਵਿਮਲ ਕੁਮਾਰ ਦੇ ਕੋਲ ਜਾਣ ਦਾ ਫੈਸਲਾ ਕੀਤਾ ਸੀ ਅਤੇ ਉਹ ਤਿੰਨ ਸਾਲ ਬਾਅਦ ਗੋਪੀਚੰਦ ਅਕਾਦਮੀ 'ਚ ਪਰਤੀ ਹੈ।'' ਗੋਪੀਚੰਦ ਦੀ ਦੂਜੀ ਅਕਾਦਮੀ ਪੁਰਾਣੀ ਤੋਂ ਡੇਢ ਕਿਲੋਮੀਟਰ ਦੂਰ ਹੈ। ਖਿਡਾਰੀ ਨਵੀਂ ਅਕਾਦਮੀ 'ਤੇ ਅਭਿਆਸ ਕਰ ਰਹੇ ਸਨ। ਰਮੰਨਾ ਨੇ ਕਿਹਾ, ''ਗੋਪੀ ਸਵੇਰੇ 7 ਤੋਂ 8.30 ਤੱਕ ਉਸ ਨੂੰ ਅਭਿਆਸ ਕਰਾਉਂਦੇ ਹਨ ਜਿਸ ਤੋਂ ਬਾਅਦ ਦੋ ਇੰਡੋਨੇਸ਼ੀਆਈ ਕੋਚਾਂ ਦੀ ਦੇਖਰੇਖ 'ਚ ਉਹ ਅਭਿਆਸ ਕਰਦੀ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement