ਗੌਤਮ ਗੰਭੀਰ ਦੇ ਵਿਰੁਧ ਦਿੱਲੀ ਅਦਾਲਤ ਵਲੋਂ ਵਾਰੰਟ ਜਾਰੀ
Published : Dec 21, 2018, 3:46 pm IST
Updated : Dec 21, 2018, 3:49 pm IST
SHARE ARTICLE
Gautam Gambhir
Gautam Gambhir

ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਦੇ ਖਿਲਾਫ਼ ਦਿੱਲੀ ਦੀ ਇਕ ਅਦਾਲਤ ਨੇ ਵਾਰੰਟ ਜਾਰੀ ਕੀਤਾ ਹੈ। ਇਕ ਰੀਅਲ ਈਸਟੇਟ...

ਨਵੀਂ ਦਿੱਲੀ (ਸਸਸ) : ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਬੱਲੇਬਾਜ਼ ਗੌਤਮ ਗੰਭੀਰ   ਦੇ ਖਿਲਾਫ਼ ਦਿੱਲੀ ਦੀ ਇਕ ਅਦਾਲਤ ਨੇ ਵਾਰੰਟ ਜਾਰੀ ਕੀਤਾ ਹੈ। ਇਕ ਰੀਅਲ ਈਸਟੇਟ ਪ੍ਰੋਜੈਕਟ ਵਿਚ ਫਲੈਟ ਖ਼ਰੀਦਦਾਰਾਂ ਵਲੋਂ ਕਥਿਤ ਤੌਰ ‘ਤੇ ਧੋਖਾਧੜੀ ਦੇ ਮਾਮਲੇ ਵਿਚ ਪੇਸ਼ ਨਾ ਹੋਣ ‘ਤੇ ਕੋਰਟ ਨੇ ਇਹ ਵਾਰੰਟ ਜਾਰੀ ਕੀਤਾ। ਇਸ ‘ਤੇ ਗੰਭੀਰ ਨੇ ਟਵੀਟ ਕਰ ਕਿਹਾ,  ਰਨਜੀ ਮੈਚ ਅਤੇ ਹੋਰ ਪੇਸ਼ੇਵਰ ਮਾਮਲਿਆਂ ਦੇ ਚਲਦੇ ਉਹ ਕੋਰਟ ਵਿਚ ਪੇਸ਼ ਨਹੀਂ ਹੋ ਸਕੇ ਸਨ।

ਇਲਜ਼ਾਮ ਹੈ ਕਿ 17 ਫਲੈਟ ਖਰੀਦਦਾਰਾਂ ਨੇ 2011 ਵਿਚ ਗਾਜ਼ੀਆਬਾਦ ਦੇ ਇੰਦਿਰਾਪੁਰਮ ਖੇਤਰ ਵਿਚ ਇਕ ਪ੍ਰੋਜੈਕਟ ਵਿਚ ਫਲੈਟਾਂ ਦੀ ਬੁਕਿੰਗ ਦੇ ਵਾਸਤੇ 1.98 ਕਰੋੜ ਰੁਪਏ ਦਿਤੇ ਸਨ ਪਰ, ਇਹ ਪ੍ਰੋਜੈਕਟ ਕਦੇ ਸ਼ੁਰੂ ਨਹੀਂ ਹੋਇਆ। ਗੰਭੀਰ ਰੂਦਰ ਬਿਲਡਵੇਲ ਰਿਐਲਿਟੀ ਪ੍ਰਾਈਵੇਟ ਲਿਮੀਟਡ ਅਤੇ ਐਚ ਆਰ ਇੰਫ਼ਰਾਸਿਟੀ ਪ੍ਰਾਈਵੇਟ ਲਿਮੀਟਡ ਦੇ ਸੰਯੁਕਤ ਪ੍ਰੋਜੈਕਟ ਦੇ ਨਿਰਦੇਸ਼ਕ ਅਤੇ ਬਰੈਂਡ ਐਂਬੈਸੇਡਰ ਸਨ।

ਗੰਭੀਰ ਨੇ ਟਵੀਟ ਕਰ ਕੇ ਕਿਹਾ, ਕੱਲ ਸ਼ਾਮ ਨੂੰ ਮੀਡੀਆ ਰਿਪੋਰਟਸ ਤੋਂ ਪਤਾ ਲੱਗਿਆ ਕਿ ਮੇਰੇ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਹੋਇਆ ਹੈ। ਕਿਉਂਕਿ, ਮੈਂ ਕੋਰਟ ਵਿਚ ਮੌਜੂਦ ਨਹੀਂ ਰਿਹਾ। ਮੈਂ ਦੱਸਣਾ ਚਾਹੁੰਦਾ ਹਾਂ ਕਿ ਕੋਰਟ ਦੀ ਸੁਣਵਾਈ ਅਤੇ ਦਿੱਲੀ ਰਨਜੀ ਸ਼ੈਡਿਊਲ ਜਾਂ ਹੋਰ ਪੇਸ਼ੇਵਰ ਜ਼ਿੰਮੇਵਾਰੀਆਂ ਦੇ ਚਲਦੇ ਅਦਾਲਤ ਵਿਚ ਪੇਸ਼ ਨਹੀਂ ਹੋ ਸਕਿਆ। ਉਨ੍ਹਾਂ ਨੇ ਲਿਖਿਆ, ਮੇਰੇ ਵਕੀਲ ਹਮੇਸ਼ਾ ਕੋਰਟ ਵਿਚ ਮੇਰਾ ਪੱਖ ਰੱਖਣ ਲਈ ਮੌਜੂਦ ਸਨ। ਮੈਂ ਕਾਨੂੰਨ ਅਤੇ ਕੋਰਟ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਦਾ ਪਾਲਣ ਕਰਨ ਲਈ ਹਮੇਸ਼ਾ ਤਿਆਰ ਹਾਂ।

ਸਪੱਸ਼ਟ ਕਰ ਦੇਵਾਂ ਕਿ ਮੈਂ ਸਿਰਫ਼ ਇਸ ਕੰਪਨੀ ਰੁਦਰਾ ਬਿਲਡਵੇਲ ਰਿਐਲਿਟੀ ਪ੍ਰਾਈਵੇਟ ਲਿਮੀਟਡ ਦਾ ਬਰੈਂਡ ਐਂਬੈਸੇਡਰ ਅਤੇ ਕੁੱਝ ਸਮੇਂ ਲਈ ਐਡੀਸ਼ਨਲ ਡਾਇਰੈਕਟਰ ਸੀ। ਸ਼ਾਇਦ ਉਸ ਗਲਤੀ ਨੂੰ ਹੁਣ ਮੈਂ ਭੁਗਤ ਰਿਹਾ ਹਾਂ। ਗੰਭੀਰ ਨੇ ਕਿਹਾ, ਸ਼ਾਇਦ ਪਬਲੀਸਿਟੀ ਲੈਣ ਦੇ ਇੱਛਕ ਕੁੱਝ ਲੋਕਾਂ ਨੇ ਇਸ ਖ਼ਬਰ ਨੂੰ ਵਧਾ-ਚੜ੍ਹਾ ਦਿਤਾ। ਸ਼ਿਕਾਇਤ ਦੇ ਮੁਤਾਬਕ ਵੀ ਜੋ ਕੁੱਝ ਗਲਤ ਹੋਇਆ ਹੈ ਉਹ ਸ਼ਿਕਾਇਤ ਕੰਪਨੀ ਅਤੇ ਉਸ ਦੇ ਪ੍ਰੋਮੋਟਰ ਮੁਕੇਸ਼ ਖ਼ੁਰਾਨਾ ਅਤੇ ਉਨ੍ਹਾਂ ਦੀ ਪਤਨੀ ਬਬਿਤਾ ਖ਼ੁਰਾਨਾ ਨੂੰ ਲੈ ਕੇ ਹੈ, ਜਿਨ੍ਹਾਂ ਨੂੰ ਘਰ ਖ਼ਰੀਦਣ ਵਾਲੇ ਲੋਕਾਂ ਵਲੋਂ ਪੈਸਾ ਮਿਲਿਆ ਸੀ।

ਉਨ੍ਹਾਂ ਨੇ ਟਵੀਟ ਵਿਚ ਲਿਖਿਆ, ਉਨ੍ਹਾਂ ਨੇ ਘਰ ਖ਼ਰੀਦਣ ਵਾਲਿਆਂ ਨਾਲ ਵਾਅਦਾ ਪੂਰਾ ਕਿਉਂ ਨਹੀਂ ਕੀਤਾ, ਉਸ ਉਤੇ ਮੇਰਾ ਕਾਬੂ ਨਹੀਂ ਹੈ। ਉਨ੍ਹਾਂ ਖ਼ਪਤਕਾਰਾਂ ਦੇ ਨਾਲ ਮੇਰੀ ਹਮਦਰਦੀ ਹਮੇਸ਼ਾ ਸੀ ਅਤੇ ਰਹੇਗੀ, ਜਿਨ੍ਹਾਂ ਨੇ ਇਸ ਫਲੈਟਸ ਨੂੰ ਖ਼ਰੀਦਣ ਲਈ ਨਿਵੇਸ਼ ਕੀਤਾ ਸੀ। ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਲਈ ਜੋ ਕੁੱਝ ਕਰ ਸਕਦਾ ਹਾਂ, ਉਹ ਕਰਾਂਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement