
21ਵੇਂ ਫ਼ੀਫ਼ਾ ਵਿਸ਼ਵ ਕੱਪ ਦੇ ਗਰੁਪ ਸੀ 'ਚ ਆਸਟ੍ਰੇਲੀਆਈ ਟੀਮ ਖੇਡ ਦੇ ਜ਼ਿਆਦਾ ਸਮੇਂ ਭਾਰੂ ਰਹਿਣ ਦੇ ਬਾਵਜੂਦ ਡੈਨਮਾਰਕ ਦੀ ਚੁਣੌਤੀ ਪਾਰੀ ਨਹੀਂ .....
ਨਵੀਂ ਦਿੱਲੀ : 21ਵੇਂ ਫ਼ੀਫ਼ਾ ਵਿਸ਼ਵ ਕੱਪ ਦੇ ਗਰੁਪ ਸੀ 'ਚ ਆਸਟ੍ਰੇਲੀਆਈ ਟੀਮ ਖੇਡ ਦੇ ਜ਼ਿਆਦਾ ਸਮੇਂ ਭਾਰੂ ਰਹਿਣ ਦੇ ਬਾਵਜੂਦ ਡੈਨਮਾਰਕ ਦੀ ਚੁਣੌਤੀ ਪਾਰੀ ਨਹੀਂ ਕਰ ਸਕੀ ਅਤੇ ਉਸ ਨੂੰ ਮੁਕਾਬਲਾ 1-1 ਨਾਲ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। ਦੋਵਾਂ ਟੀਮਾਂ ਦਰਮਿਆਨ ਪਹਿਲੇ ਹਾਫ਼ ਤਕ ਮੁਕਾਬਲਾ 1-1 ਨਾਲ ਬਰਾਬਰ ਰਿਹਾ। ਹਾਲਾਂਕਿ ਬਰਾਬਰੀ ਕਰਨ ਤੋਂ ਪਹਿਲਾਂ ਤਕ ਡੈਨਮਾਰਕ 'ਤੇ ਦਬਦਬਾ ਬਣਾਉਣ ਦੇ ਬਾਵਜੂਦ ਆਸਟ੍ਰੇਲੀਆ ਨੂੰ ਸ਼ੁਰੂਆਤੀ ਮਿੰਟਾਂ 'ਚ ਹੀ ਵਾਧਾ ਖੋਣ 'ਤੇ ਮਜਬੂਰ ਹੋਣਾ ਪਿਆ ਸੀ। ਇਹ ਗੋਲ ਖੇਡ ਦੇ ਸਤਵੇਂ ਹੀ ਮਿੰਟ 'ਚ ਸੀ ਇਰਿਕਸਨ ਨੇ ਕੀਤਾ।
ਇਸ ਮੈਦਾਨੀ ਗੋਲ ਨੂੰ ਦਾਗਣ 'ਚ ਐਨ. ਜਾਰਗੇਨਸਨ ਨੇ ਇਰਿਕਸਨ ਦਾ ਪੂਰਾ ਸਾਥ ਦਿਤਾ ਅਤੇ ਡੇਨਮਾਰਕ ਨੇ ਸ਼ੁਰੂਆਤ 'ਚ ਹੀ ਆਸਟ੍ਰੇਲੀਆ ਨੂੰ ਬੈਕਫ਼ੁਟ 'ਤੇ ਭੇਜ ਦਿਤਾ ਪਰ ਆਸਟ੍ਰੇਲੀਆ ਨੇ ਹਾਫ਼ ਟਾਈਮ ਹੋਣ ਤੋਂ ਪਹਿਲਾਂ ਹੀ ਡੈਨਮਾਰਕ ਦਾ ਕਰਜ਼ ਉਤਾਰ ਦਿਤਾ। ਇਹ ਗੋਲ ਕੰਗਾਰੂ ਕਪਤਾਨ ਅੇਮ ਜੇਡਿਨਾਕ ਨੇ ਖੇਡ ਦੇ 38ਵੇਂ ਮਿੰਟ 'ਚ ਕੀਤਾ।
ਪਹਿਲੇ ਹਾਫ਼ 'ਚ ਜਿਥੇ ਆਸਟ੍ਰੇਲੀਆ ਦਾ ਗੇਂਦ 'ਤੇ 55 ਫ਼ੀ ਸਦੀ ਕਬਜ਼ਾ ਰਿਹਾ ਤਾਂ ਡੈਨਮਾਰਕ ਦੇ ਖਿਡਾਰੀਆਂ ਕੋਲ ਪਹਿਲੇ ਹਾਫ਼ 'ਚ ਕਰੀਬ 45 ਫ਼ੀ ਸਦੀ ਗੇਂਦ ਕਬਜ਼ੇ 'ਚ ਰਹੀ। ਪਹਿਲੇ ਹਾਫ਼ 'ਚ ਡੈਨਮਾਰਕ ਲਈ 20ਵੇਂ ਮਿੰਟ 'ਚ ਪਿਓਨੇ ਸਿਸਟੋ ਨੇ 32 ਯਾਰਡ ਤੋਂ ਬਾਹਰੋਂ ਲੰਮਾ ਸ਼ਾਰਟ ਮਾਰ ਕੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਆਸਟ੍ਰੇਲੀਆ ਦੇ ਗੋਲਕੀਪਰ ਮੈਥਿਯੂ ਰੋਯਾਨ ਨੇ ਇਸ ਦਾ ਬਚਾਅ ਕਰ ਲਿਆ। ਅਜਿਹੇ 'ਚ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਰਹੀਆਂ ਅਤੇ ਇਹ ਮੈਚ ਡਰਾਅ ਹੋ ਗਿਆ।