
ਪੱਤਰਕਾਰੀ ਇਕ ਉਹ ਪੇਸ਼ਾ ਹੈ ਜੋ ਆਪਣੀ ਜਾਨ ਤਕ ਖ਼ਤਰੇ 'ਚ ਪਾ ਕੇ ਦੁਨੀਆ ਤਕ ਖ਼ਬਰਾਂ ਦੇ ਰੂਪ ਵਿਚ ਸੱਚ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।
ਪੱਤਰਕਾਰੀ ਇਕ ਉਹ ਪੇਸ਼ਾ ਹੈ ਜੋ ਆਪਣੀ ਜਾਨ ਤਕ ਖ਼ਤਰੇ 'ਚ ਪਾ ਕੇ ਦੁਨੀਆ ਤਕ ਖ਼ਬਰਾਂ ਦੇ ਰੂਪ ਵਿਚ ਸੱਚ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਪੱਤਰਕਰਾਂ ਨਾਲ ਕਈ ਵਾਰ ਲੋਕਾਂ ਵੱਲੋਂ ਮੰਦਾ ਵਰਤਾਓ ਕੀਤਾ ਜਾਂਦਾ ਹੈ ਫਿਰ ਚਾਹੇ ਔਰਤ ਹੋਵੇ ਜਾਂ ਮਰਦ। ਪਰ ਅਜਿਹੀਆਂ ਘਟਨਾਵਾਂ ਦੀਆਂ ਸ਼ਿਕਾਰ ਜ਼ਿਆਦਾਤਰ ਔਰਤਾਂ ਹੁੰਦੀਆਂ ਹਨ। ਅਜਿਹੀ ਹੀ ਇਕ ਸ਼ਰਮਨਾਕ ਘਟਨਾ ਰੂਸ ਵਿੱਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੀ ਰਿਪੋਰਟਿੰਗ ਦੌਰਾਨ ਸਾਹਮਣੇ ਆਈ ਹੈ।
Forcibly kisses women report abscondingਮਹਿਲਾ ਰਿਪੋਰਟ ਨੇ ਰਿਪੋਰਟਿੰਗ ਦੌਰਾਨ ਸ਼ਰੇਆਮ ਜਿਣਸੀ ਸ਼ੋਸ਼ਣ ਦੀ ਕਹਾਣੀ ਬਿਆਨ ਕੀਤੀ। ਦੱਸ ਦਈਏ ਕਿ ਕੋਲੰਬੀਆ ਦੀ ਪੱਤਰਕਾਰ ਜੂਲਿਯਥ ਗੋਂਜ਼ਾਲੇਜ਼ ਥੇਰਾਨ 'ਡੌਏਚੇ ਵੇਲੇ' ਚੈਨਲ ਲਈ ਰੂਸ ਦੀ ਇੱਕ ਸੜਕ 'ਤੇ ਲਾਈਵ ਰਿਪੋਰਟਿੰਗ ਕਰ ਰਹੀ ਸੀ, ਉਸ ਵੇਲੇ ਇੱਕ ਸ਼ਖਸ ਅਚਾਨਕ ਆਇਆ ਅਤੇ ਰਿਪੋਰਟਰ ਨੂੰ ਗ਼ਲਤ ਤਰੀਕੇ ਨਾਲ ਛੂਹ ਕੇ ਅਤੇ ਚੁੰਮ ਕੇ ਫਰਾਰ ਹੋ ਗਿਆ। ਦੱਸ ਦਈਏ ਜੂਲਿਯਥ ਉਸ ਵੇਲੇ ਲਾਈਵ ਸੀ ਅਤੇ ਉਸ ਨੇ ਆਪਣੀ ਰਿਪੋਰਟਿੰਗ ਬਿਨਾ ਕਿਸੇ ਰੁਕਾਵਟ ਦੇ ਜਾਰੀ ਰੱਖੀ।
Forcibly kisses women report abscondingਰਿਪੋਰਟਿੰਗ ਤੋਂ ਬਾਅਦ ਜੂਲਿਯਥ ਨੇ ਇੰਟਰਨੈੱਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਸਾਡੇ ਨਾਲ ਅਹਿਜਾ ਵਰਤਾਅ ਨਹੀਂ ਹੋਣਾ ਚਾਹੀਦਾ ਅਸੀਂ ਵੀ ਪੇਸ਼ੇਵਰ ਹਾਂ ਅਤੇ ਸਨਮਾਨ ਦੇ ਬਰਾਬਰ ਹੱਕਦਾਰ ਹਾਂ। ਇਸ ਘਟਨਾ ਤੋਂ ਬਾਅਦ ਰਿਪੋਰਟਰ ਦੋ ਘੰਟੇ ਤਕ ਉਸੇ ਥਾਂ ਤੋਂ ਲਾਈਵ ਰਿਪੋਰਟਿੰਗ ਲਈ ਖੜੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਲਾਈਵ ਹੋ ਗਈ ਤਾਂ ਇਸ ਫੈਨ ਨੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਉਸਨੂੰ ਚੁੰਮ ਕੇ ਭੱਜ ਨਿਕਲਿਆ। ਕਵਰੇਜ ਤੋਂ ਬਾਅਦ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਨੂੰ ਲੱਭਣ ਵਿਚ ਨਾਕਾਮ ਰਹੀ।
https://twitter.com/dw_sports/status/1009348669718630400
ਡੌਏਚੇ ਵੇਲੇ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਿਆਂ ਇਸ ਨੂੰ 'ਹਮਲਾ' ਅਤੇ 'ਸ਼ਰੇਆਮ ਸ਼ੋਸ਼ਣ' ਦੱਸਿਆ ਹੈ। ਹਾਲਾਂਕਿ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਘਟਨਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਈਆਂ ਨੇ ਕਿਹਾ ਕਿ ਇਸ ਘਟਨਾ ਨੂੰ ਫੈਨਜ਼ ਵੱਲੋਂ ਕੀਤਾ ਜਾਣ ਵਾਲਾ 'ਸਵਾਗਤ' ਜਾਂ ਸਨਮਾਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
Forcibly kisses women report abscondingਡੌਏਲੇ ਵੇਲੇ ਦੀ ਐਂਕਰ ਕ੍ਰਿਸਟੀਨਾ ਕਿਊਬਸ ਨੇ ਟਵੀਟ ਕੀਤਾ ਕਿ ਇਸ ਗੱਲ ਨੂੰ ਮਜ਼ਾਕ ਵਿਚ ਨਹੀਂ ਲਿਆ ਜਾਣਾ ਚਾਹੀਦਾ, ਇਸ ਨੂੰ ਚੁੰਮਣਾ ਨਹੀਂ ਕਿਹਾ ਜਾ ਸਕਦਾ ਇਹ ਬਿਨਾਂ ਸਹਿਮਤੀ ਇਕ ਘਟੀਆ ਸ਼ਰਾਰਤ ਕੀਤੀ ਗਈ ਹੈ ਇਹ ਇਕ ਜਿਨਸੀ ਹਮਲਾ ਹੀ ਮੰਨਿਆ ਜਾਣਾ ਚਾਹੀਦਾ ਹੈ। ਜੂਲਿਯਥ ਗੋਂਜ਼ਾਲੇਜ਼ ਨੇ ਕਿਹਾ ਕਿ ਹਰ ਵਾਰ ਅਜਿਹੇ ਪ੍ਰਸ਼ੰਸਕ ਹੁੰਦੇ ਹਨ ਜੋ ਉਨ੍ਹਾਂ ਦਾ ਸਵਾਗਤ ਬੜੇ ਮਾਣ ਸਤਿਕਾਰ ਤੇ ਪਿਆਰ ਨਾਲ ਕਰਦੇ ਹਨ ਅਤੇ ਤੁਹਾਡੇ ਨਾਲ ਚੰਗਾ ਵਤੀਰਾ ਕਰਦੇ ਹਨ, ਪਰ ਇਸ ਸ਼ਖਸ ਨੇ ਹੱਦਾਂ ਪਾਰ ਕਰ ਦਿੱਤੀਆਂ। ਮਹਿਲਾ ਖੇਡ ਪੱਤਰਕਾਰਾਂ ਦੇ ਨਾਲ ਸ਼ੋਸ਼ਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਮਾਰਚ ਵਿਚ 52 ਬ੍ਰਾਜ਼ੀਲੀ ਪੱਤਰਕਾਰਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਚੁੰਮੇ ਜਾਣ ਅਤੇ ਜ਼ਬਰਦਸਤੀ ਕਰਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਸਨ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਪਿੱਛੋਂ ਦੋਸ਼ੀ ਵਿਅਕਤੀ ਸਬੰਧਤ ਚੈਨਲ ਪਹੁੰਚਿਆ ਅਤੇ ਜੂਲਿਯਥ ਕੋਲੋਂ ਸਕਾਈਪ ਦੇ ਜ਼ਰੀਏ ਮਾਫੀ ਮੰਗੀ। ਦੋਸ਼ੀ ਨੇ ਅਪਣਾ ਨਾਮ ਰੁਸਲਾਨ ਦੱਸਿਆ ਅਤੇ ਕਿਹਾ ਉਹ ਜੂਲਿਯਥ ਨੂੰ ਗ਼ਲਤ ਤਰੀਕੇ ਨਾਲ ਛੋਹਣ ਨਹੀਂ ਸੀ ਆਇਆ।
Forcibly kisses women report abscondingਉਸਨੇ ਤੇਜ਼ੀ ਨਾਲ ਸ਼ਾਟ ਦੇ ਵਿਚਕਾਰ ਆਉਣ ਕਾਰਨ ਅਪਣਾ ਹੱਥ ਗ਼ਲਤੀ ਨਾਲ ਉਸਦੇ ਸੀਨੇ ਨਾਲ ਲੱਗਣਾ ਦੱਸਿਆ ਅਤੇ ਕਿਹਾ ਉਹ ਜੂਲਿਯਥ ਨੂੰ ਗ਼ਲਤ ਤਰੀਕੇ ਨਾਲ ਛੋਹਣ ਨਹੀਂ ਸੀ ਆਇਆ। ਉਸਨੇ ਤੇਜ਼ੀ ਨਾਲ ਸ਼ਾਟ ਦੇ ਵਿਚਕਾਰ ਆਉਣ ਕਾਰਨ ਅਪਣਾ ਹੱਥ ਗ਼ਲਤੀ ਨਾਲ ਉਸਦੇ ਸੀਨੇ ਨਾਲ ਲੱਗਣਾ ਦੱਸਿਆ ਅਤੇ ਉਸਨੇ ਕਿਹਾ ਉਸਦੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ।
ਦੱਸ ਦਈਏ ਕਿ ਰੁਸਲਾਨ ਨੇ ਆਪਣੇ ਇਕ ਦੋਸਤ ਨਾਲ ਇਸ ਸ਼ਰਾਰਤ ਦੀ ਸ਼ਰਤ ਲਗਾਈ ਸੀ। ਜ਼ਿਕਰਯੋਗ ਹੈ ਕਿ ਰੁਸਲਾਨ ਅਤੇ ਜੂਲਿਯਥ ਨੇ ਸਕਾਈਪ ਦੇ ਜ਼ਰੀਏ ਕਾਫੀ ਸਮੇਂ ਇਸ ਘਟਨਾ ਤੇ ਗੱਲਬਾਤ ਕੀਤੀ। ਰੁਸਲਾਨ ਵੱਲੋਂ ਅਪਣੀ ਗ਼ਲਤੀ ਕਬੂਲਣ 'ਤੇ ਜੂਲਿਯਥ ਨੇ ਇਸ ਨੂੰ ਇਕ ਚੰਗਾ ਕਦਮ ਦੱਸਿਆ।