
ਤਾਂ ਜੋ ਖਿਡਾਰੀਆਂ ਦੀ ਮੈਚ ਫੀਸ ਵਧਾਈ ਜਾ ਸਕੇ ਅਤੇ ਉਨ੍ਹਾਂ ਨੂੰ ਸਿਰਫ ਆਕਰਸ਼ਕ ਟੀ-20 ਫ੍ਰੈਂਚਾਇਜ਼ੀ ਲੀਗਾਂ ’ਤੇ ਧਿਆਨ ਕੇਂਦਰਿਤ ਕਰਨ ਤੋਂ ਰੋਕਿਆ ਜਾ ਸਕੇ
special Test cricket fund : ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਟੈਸਟ ਕ੍ਰਿਕਟ ਲਈ ਘੱਟੋ-ਘੱਟ 1.5 ਕਰੋੜ ਡਾਲਰ ਦਾ ਵੱਖਰਾ ਫੰਡ ਬਣਾਉਣ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਖਿਡਾਰੀਆਂ ਦੀ ਮੈਚ ਫੀਸ ਵਧਾਈ ਜਾ ਸਕੇ ਅਤੇ ਉਨ੍ਹਾਂ ਨੂੰ ਸਿਰਫ ਆਕਰਸ਼ਕ ਟੀ-20 ਫ੍ਰੈਂਚਾਇਜ਼ੀ ਲੀਗਾਂ ’ਤੇ ਧਿਆਨ ਕੇਂਦਰਿਤ ਕਰਨ ਤੋਂ ਰੋਕਿਆ ਜਾ ਸਕੇ।
ਸਿਡਨੀ ਮਾਰਨਿੰਗ ਹੇਰਾਲਡ ਦੀ ਇਕ ਰੀਪੋਰਟ ਮੁਤਾਬਕ ਇਹ ਪ੍ਰਸਤਾਵ ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਪੇਸ਼ ਕੀਤਾ ਹੈ, ਜਿਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਅਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਦਾ ਸਮਰਥਨ ਹਾਸਲ ਹੈ। ਸ਼ਾਹ ਇਸ ਸਮੇਂ ਆਈ.ਸੀ.ਸੀ. ਦੇ ਪ੍ਰਧਾਨ ਬਣਨ ਦੀ ਦੌੜ ’ਚ ਸੱਭ ਤੋਂ ਅੱਗੇ ਹਨ।
ਇਹ ਫੰਡ ਟੈਸਟ ਕ੍ਰਿਕਟਰਾਂ ਦੇ ਘੱਟੋ-ਘੱਟ ਮੈਚ ਫ਼ੀਸ ਨੂੰ ਵਧਾਏਗਾ ਅਤੇ ਟੀਮਾਂ ਨੂੰ ਵਿਦੇਸ਼ੀ ਦੌਰਿਆਂ ’ਤੇ ਭੇਜਣ ਦੀ ਲਾਗਤ ਨੂੰ ਕਵਰ ਕਰੇਗਾ। ਇਸ ਨਾਲ ਵੈਸਟਇੰਡੀਜ਼ ਵਰਗੇ ਕ੍ਰਿਕਟ ਬੋਰਡਾਂ ਨੂੰ ਮਦਦ ਮਿਲੇਗੀ, ਜਿਨ੍ਹਾਂ ਦੇ ਖਿਡਾਰੀ ਟੈਸਟ ਕ੍ਰਿਕਟ ਦੀ ਬਜਾਏ ਗਲੋਬਲ ਟੀ-20 ਮੁਕਾਬਲਿਆਂ ’ਚ ਖੇਡਣ ਨੂੰ ਤਰਜੀਹ ਦੇ ਰਹੇ ਹਨ।